ਕੋਟ ਈਸੇ ਖਾਂ, 1 ਸੂਚੀ (ਜਸ਼ਨ )
ਮਾਲਵੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਜੋ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਅਤੇ ਅਨੁਸ਼ਾਸਨ ਲਈ ਹਮੇਸ਼ਾ ਪ੍ਰਸਿੱਧ ਰਿਹਾ ਹੈ,ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐੱਨ.ਸੀ.ਸੀ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ। ਇਸੇ ਲਾੜੇ ਤਹਿਤ 13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ ਦੇ ਸੀ.ਓ ਸੀ.ਐੱਸ.ਚੰਦਰ ਸੇਖਰ ਸ਼ਰਮਾ ਦੀ ਯੋਗ ਅਗਵਾਈ ਹੇਠ 01 ਜੂਨ ਤੋਂ 8 ਜੂਨ ਤੱਕ ਮੱਧ ਪ੍ਰਦੇਸ਼ (ਅਮਰਕਾਟਕ) ਵਿਖੇ ਕੈਂਪ ਟ੍ਰਰੈਕਿੰਗ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹੇਮਕੁੰਟ ਸੀਨੀ.ਸੈਕੰ. ਸਕੂਲ ਦੇ ਐੱਨ.ਸੀ.ਸੀ ਕੈਟਿਡਟਸ ਭਾਗ ਲੈ ਰਹੇ ਨੇ । ਇਸ ਮੌਕੇ ਏ.ਐੱਨ.ਓ ਮਹੇਸ਼ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦੋਰਾਂਨ ਕੈਡਿਟਸ ਨੂੰ ਵੱਖ-ਵੱਖ ਇਤਹਾਸਿਕ,ਧਾਰਮਿਕ ਅਤੇ ਪ੍ਰਾਕ੍ਰਿਤਿਕ ਮਹੱਤਵ ਵਾਲੇ ਸਥਾਨਾ ਦਾ ਦੌਰਾ ਕਰਵਾਇਆ ਜਾਵੇਗਾ ,ਜਿਸ ਨਾਲ ਉਨ੍ਹਾਂ ਗਿਆਨ,ਅਨੁਸ਼ਾਸ਼ਨ ਅਤੇ ਲੀਡਰਸ਼ਿਪ ਗੁਣਾਂ ਵਿੱਚ ਵਾਧਾ ਹੋਵੇਗਾ।ਇਸ ਮੌਕੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕੈਡਿਟਸ ਨੂੰ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਐੱਨ.ਸੀ.ਸੀ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ,ਲੀਡਰਸ਼ਿਪ, ਦੇਸ਼-ਪ੍ਰੇਮ ਅਤੇ ਸੇਵਾ-ਭਾਵਨਾ ਦਾ ਵਿਕਾਸ ਕਰਦੀ ਹੈ।
ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਨੂੰ ਨਵੇਂ-ਤਜ਼ਰਬੇ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਨੂੰ ਮਜਬੂਤ ਕਰਦੇ ਹਨ।o
ਖ਼ਬਰਾਂ
ਪੰਜਾਬ ਦੇ ਐੱਨ.ਸੀ.ਸੀ.ਕੈਡਿਟਸ “ਟ੍ਰਰੈਕਿੰਗ ਕੈਂਪ" ਲਈ ਮੱਧ ਪ੍ਰਦੇਸ਼ ਰਵਾਨਾ,ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਦਿੱਤਾ ਅਸ਼ੀਰਵਾਦ
* ਐੱਨ.ਸੀ.ਸੀ.
2 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



