ਸਰਹਿੰਦ,4 ਜੁਲਾਈ (ਗੁਰਜੰਟ ਸਿੰਘ ) ਸ਼੍ਰੋਮਣੀ ਗੁਰਦੂਆਰਾ ਪਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਰੇਲਾਂ ਰੋਕਣ ਦੇ ਪ੍ਰੋਗਰਾਮ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ ਉੱਥੇ ਪੰਥ ਦੀ ਹਰ ਧਿਰ ਦੇ ਆਗੂ ਵੀ ਸ਼ਾਮਲ ਹੋਏ । ਜਥੇਦਾਰ ਪੰਜੋਲੀ ਨੇ ਦੱਸਿਆ ਕਿ ਪਹਿਲਾ 2 ਘੰਟੇ ਕਹਿਰਾ ਦੀ ਗਰਮੀ ਪਈ ਜਿਸਨਾ ਰੇਲਵੇ ਲਾਇਨ ਵੀ ਬਹੁਤ ਗਰਮ ਸੀ ਪਰਾਤੁੰ ਸੰਗਤਾਂ ਰੇਲਵੇ ਟਰੈਕ ਉੱਤੇ ਬੈਠੀਆਂ ਰਹੀਆਂ । ਫਿਰ ਜ਼ੋਰਦਾਰ ਬਾਰਸ਼ ਵੀ ਪੈਂਦੀ ਰਹੀ ਸੰਗਤਾਂ ਫਿਰ ਵੀ ਬੈਠੀਆਂ ਹੀ ਰਹੀਆਂ । ਕੌਮੀ ਇਨਸਾਫ਼ ਮੋਰਚੇ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਨਾਲ ਦੋ ਨੰਬਰ ਦੇ ਸ਼ਹਿਰੀਆਂ ਵਰਗਾ ਸਲੁਕ ਹੀ ਨਹੀ ਕਰ ਰਹੀ ਹੈ ਬਲਕਿ ਘੱਣਤੀ ਸਿੱਖ ਕੌਮ ਨਾਲ , ਧੱਕਾ , ਬੇਇਨਸਾਫ਼ੀ ਅਤੇ ਜਬਰ ਤਾ ਕਰ ਹੀ ਰਹੀ ਹੈ ਬਲਕਿ ਬਲਕਿ ਬਹੁਗਿਣਤੀ ਹਿੰਦੂ ਕੌਮ ਨੁੰ ਖਸ਼ ਕਰਕੇ ਉਹਨਾਂ ਦੀਆਂ ਵੋਟਾਂ ਲੈਣ ਲਈ ਘੱਟ ਸਿੱਖ ਕੌਮ ਦੀ ਹੋਂਦ ਹੀ ਮਿਟਾਉਣਾ ਚਹੁੰਦੀ ਹੈ । ਜਥੇਦਾਰ ਪੰਜੋਲੀ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਸੰਘਰਸ਼ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ । ਜਥੇਦਾਰ ਪੰਜੋਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗੱਜ ਨੁੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ - ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋ ਤਿੰਨ ਮਾਰਚ ਲੈ ਕੇ ਦਿੱਲੀ ਨੁੰ ਘੇਰਾ ਪਾਉਣ । ਜਿੰਨਾ ਚਿਰ ਸਰਕਾਰ ਬੰਦੀ ਸਿੰਘਾ ਨੁੰ ਰਿਹਾ ਨਹੀਂ ਕਰਦੀ ਇਹ ਘੇਰਾ ਨਾ ਚੁੱਕਿਆ ਜਾਵੇ । ਅੱਜ ਦੇ ਇਸ ਧਰਨੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੁਨਰਸੁਰਜੀਤ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ - ਜਥੇਦਾਰ ਗਰਚਰਨ ਸਿੰਘ ਹਵਾਰਾ ਧਰਮ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ - ਸਰਦਾਰ ਗੁਰਦੀਪ ਸਿੰਘ ਬਠਿੱਡਾ ਮਿਸਲ ਸਤਿਲੁੱਜ ਸਰਦਾਰ ਅਜੇਪਾਲ ਸਿੰਘ ਬਰਾੜ - ਵਾਰਸ ਪੰਜਾਬ ਦੇ ਸਰਦਾਰ ਅਮਰਇੰਦਰ ਸਿੰਘ ਲਿਬੜਾ - ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਸਰਦਾਰ ਇਮਾਨ ਸਿੰਘ ਮਾਨ - ਸ਼੍ਰੋਮਣੀ ਅਕਾਲੀ ਦੱਲ ਦੇ ਬਾਦਲ ਤੋ ਬਲਜੀਤ ਸਿੰਘ ਭੁੱਟਾ - ਗਰਵਿੰਦਰ ਸਿੰਘ ਭੁੰਗੂ ਸ਼ੇਰੇ ਪੰਜਾਬ ਕਿਸਾਨ ਯੁਨੀਅਨ- ਕਿਰਤੀ ਕਿਸਾਨ ਯੁਨੀਅਨ , ਰਾਜੇਵਾਲ ਯੁਨੀਅਨ , ਡੱਲੇਵਾਲ ਯੁਨੀਅਨ , ਲੱਖੋਵਾਲ ਯੁਨੀਅਨ , ਕਾਦੀਆਂ ਕਿਸਾਨ ਯੁਨੀਅਨਦੇ ਆਗੂ ਸ਼ਾਮਲ ਹੋਏ - ਸਰਦਾਰ ਮਨਦੀਪ ਸਿੰਘ ਤਰਖਾਣ ਮਾਜਰਾ - ਦਰਬਾਰਾ ਸਿੰਘ ਰੰਧਾਵਾ - ਬਲਵਿੰਦਰ ਸਿੰਘ ਬਡਾਲੀ - ਸੁਰਿੰਦਰ ਸਿੰਘ ਸੁਹਾਗਹੇੜੀ - ਰਣਧੀਰ ਸਿੰਘ ਰੱਖੜਾ - ਮਨਜੀਤ ਸਿੰਘ ਚਹਿਲ - ਅਮਰਇੰਦਰ ਸਿੰਘ ਤੁੜ - ਰਣਧੀਰ ਲਿੰਘ ਨਲੀਨਾ - ਅਮਰਜੀਤ ਸਿੰਘ ਮਨੇਜਰ - ਹਰਵਿੰਦਰ ਸਿੰਘ ਬੱਬਲ - ਮਾਸਟਰ ਚਰਨਜੀਤ ਸਿੰਘ - ਹਰਵੇਲ ਸਿੰਘ ਮਾਧੋਪੁਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।