ਮੋਗਾ, 13 ਜੁਲਾਈ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਬਿਰਾਦਰੀ ਨੂੰ ਅੱਗੇ ਆਉਣ ਲਈ ਵੱਡਾ ਹੰਬਲਾ ਮਾਰਿਆ ਜਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿਸਾ-ਨਿਰਦੇਸ਼ਾਂ ਤਹਿਤ ਬੀ.ਸੀ ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਹਲਕਾ ਇੰਚਾਰਜ ਮੋਗਾ ਸਨਦੀਪ ਸਿੰਘ ਗਿੱਲ ਵੱਲੋਂ ਨਰਿੰਦਰ ਪਾਲ ਸਿੰਘ ਸਹਾਰਨ ਨੂੰ ਤਿੰਨ ਜ਼ਿਲਿਆਂ ਦਾ ਅਬਜਰਵਰ ਨਿਯੁਕਤ ਕੀਤਾ ਹੈ ਤਾਂ ਜੋ ਸਰਕਲ ਪੱਧਰ ਬੂਥ ਵਾਇਜ ਕਮੇਟੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਸਕੇ। ਮਨਜੀਤ ਸਿੰਘ ਧੰਮੂ ਕੌਂਸਲਰ ਨੂੰ ਜਰਨਲ ਸਕੱਤਰ ਬੀਸੀ ਵਿੰਗ ਪੰਜਾਬ ਨਿਯੁਕਤ ਕੀਤਾ ਹੈ। ਪ੍ਰਧਾਨ ਵੱਲੋਂ ਮਿਹਨਤੀ ਵਰਕਰਾਂ ਨੂੰ ਇਨ੍ਹਾਂ ਅਹੁਦਿਆਂ ਦੀ ਜ਼ਿੰਮੇਵਾਰੀ ਦੇ ਕੇ ਪਾਰਟੀ ਦੀ ਮਜਬੂਤੀ ਲਈ ਕਦਮ ਪੁੱਟੇ ਜਾ ਰਹੇ ਹਨ। ਇਸ ਮੌਕੇ ਜਿਲਾ ਸ਼ਹਿਰੀ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲਾ, ਸਰਪੰਚ ਜੋਗਿੰਦਰ ਸਿੰਘ ਧਰਮਕੋਟ, ਦਰਸ਼ਨ ਸਿੰਘ ਥਰਾਜ ਬਾਘਾ ਪੁਰਾਣਾ, ਲਖਵਿੰਦਰ ਸਿੰਘ ਕਾਕਾ ਨਿਹਾਲ ਸਿੰਘ ਵਾਲਾ ਹਲਕਾ ਪ੍ਰਧਾਨ ਹਾਜਰ ਸਨ।