ਸਕੂਲ ਦੀ ਰਾਜਬੀਰ ਕੌਰ ਨੂੰ ‘ਸਾਰਜੈਂਟ’ ਦਾ ਰੈਂਕ ਮਿਲਿਆ : ਕਮਲ ਸੈਣੀ

ਮੋਗਾ , 2 ਜੁਲਾਈ(ਜਸ਼ਨ ) :ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ
ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟਸ
ਦਾ ਵਿੰਗ ਚੱਲਦਾ ਆ ਰਿਹਾ ਹੈ। ਇਸ ਵਿੰਗ ਦੀਆਂ 15 ਐੱਨ.ਸੀ.ਸੀ. ਗਰਲਜ਼ ਕੈਡਿਟਸ ਵੱਲੋਂ ਕੇਅਰ ਟੇਕਰ ਮੈਡਮ ਰਮਾ
ਸੈਣੀ ਦੀ ਅਗੁਵਾਈ ਹੇਠ ਐਨ.ਸੀ.ਸੀ. ਅਕੈਡਮੀ, ਮਲੋਟ ਵਿਖੇ 29 ਮਈ ਤੋਂ 7 ਜੂਨ ਤੱਕ ਚੱਲੇ 10 ਦਿਨਾਂ ਦੇ ਸਲਾਨਾ
ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਸਲਾਨਾ ਕੈਂਪ ਦੀ ਰਹਿਨੁਮਾਈ ਕਮਾਂਡਿੰਗ ਅਫਸਰ ਕਰਨਲ ਸੁਨੀਲ ਕੁਮਾਰ
ਦੁਆਰਾ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਲਾਨਾ ਸਿਖਲਾਈ
ਕੈਂਪ ਵਿੱਚ ਯੂਨਿਟ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 550 ਕੈਡਿਟਸ ਨੇ ਹਿੱਸਾ ਲਿਆ। ਇਸ ਕੈਂਪ
ਦੌਰਾਨ ਕੈਡਿਟਸ ਨੂੰ ਮੈਪ ਰੀਡਿੰਗ, ਹਥਿਆਰਾਂ ਬਾਰੇ ਸਿਖਲਾਈ, ਫਾਇਰਿੰਗ, ਡਰਿੱਲ, ਲੀਡਰਸ਼ਿਪ ਆਦਿ ਬਾਰੇ ਜਾਣਕਾਰੀ
ਦਿੱਤੀ ਗਈ। ਟਰੇਨਿੰਗ ਵਿੱਚ ਰੋਜ਼ ਸਵੇਰੇ ਪੀ.ਟੀ. ਅਤੇ ਕਸਰਤ ਹੁੰਦੀ ਸੀ, ਉਸ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ
ਲਗਦੀਆਂ ਸਨ ਅਤੇ ਸ਼ਾਮ ਵੇਲੇ ਸੱਭਿਆਚਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ੁਬਾਨੀ ਟੈਸਟ ਆਦਿ ਕਰਵਾਏ ਗਏ। ਖੇਡ
ਮੁਕਾਬਲਿਆਂ ਦੌਰਾਨ ਬਲੂਮਿੰਗ ਬਡਜ਼ ਸਕੂਲ ਦਾ ਗਰੁੱਪ ਪਹਿਲੇ ਨੰਬਰ ਤੇ ਰਿਹਾ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ
ਕਰਮਚਾਰੀਆਂ ਵੱਲੋਂ ਕੈਡਿਟਸ ਨੂੰ ਪ੍ਰੈਕਟੀਕਲ ਤੌਰ ਤੇ ਮੁਸ਼ਕਿਲ ਹਲਾਤਾਂ ਵਿੱਚੋਂ ਨਿੱਕਲਣ ਲਈ ਕਈ ਤਰ੍ਹਾਂ ਦੇ ਤਰੀਕੇ
ਸਿਖਾਏੇ ਗਏ। ਸਿਖਲਾਈ ਕੈਂਪ ਦੇ ਅੰਤਿਮ ਦਿਨ ਕੈਡਿਟਸ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਸਰਟੀਫਿਕੇਟ ਜਾਰੀ
ਕੀਤੇ ਗਏ। ਇਸ ਦੌਰਾਨ ਹੀ ਰਜਬੀਰ ਕੌਰ ਨੂੰ ਸਾਰਜੈਂਟ, ਸੁਮਨਦੀਪ ਕੌਰ ਅਤੇ ਜਸਮੀਨ ਕੌਰ ਨੂੰ ਸੀ.ਪੀ.ਐਲ, ਅਤੇ
ਅਭੀਜੋਤ ਕੌਰ ਨੂੰ ਐਲ.ਸੀ.ਪੀ.ਐਲ਼ ਰੈਂਕ ਜ਼ਾਰੀ ਕੀਤੇ ਗਏ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ
ਵੱਲੋਂ ਇਹਨਾਂ ਗਰਲਜ਼ ਕੈਡਿਟਸ ਦਾ ਸਟੇਜ ਤੇ ਬੁਲਾ ਕੇ ਸਰਟੀਫਿਕੇਟ ਵੰਡ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ
ਕਮਲ ਸੈਣੀ ਜੀ ਵੱਲੋਂ ਇਹਨਾਂ ਗਰਲਜ਼ ਕੈਡਿਟਸ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆ ਕਿ
ਐੱਨ.ਸੀ.ਸੀ. ਭਾਰਤੀ ਫੌਜ਼ ਦਾ ਹਿੱਸਾ ਬਣਨ ਲਈ ਇੱਕ ਸਰਲ ਰਸਤਾ ਹੈ। ਇਸ ਤੋਂ ਇਲਾਵਾ ਐੱਨ.ਸੀ.ਸੀ. ਸਾਨੂੰ ਜੀਵਨ
ਵਿੱਚ ਅਨੁਸ਼ਾਸਿਤ ਰਹਿਣ, ਆਤਮ ਨਿਰਭਰ ਹੋਣ ਅਤੇ ਮੁਸ਼ਕਲ ਹਲਾਤਾਂ ਵਿੱਚ ਵੀ ਅੱਗੇ ਵਧਣ ਲਈ ਭਰਪੂਰ ਸਿਖਲਾਈ ਦਿੰਦੀ
ਹੈ। ਉਹਨਾਂ ਦੁਆਰਾ ਸਾਰੀਆਂ ਗਰਲਜ਼ ਕੈਡਿਟਸ ਲਈ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਮੂਹ
ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।