ਮੋਗਾ, 22 ਨਵੰਬਰ ( ਜਸ਼ਨ ): ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਭਾਰਤ ਮੰਦਰ ਦੇ ਨਜ਼ਦੀਕ ਪੰਜਵੀਂ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਵਿਸ਼ਾਲ ਭਜਨ ਸੰਧਿਆ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਭਜਨ ਸਮਰਾਟ ਚਿੱਤਰ-ਵਿਚਿੱਤਰ ਜੀ ਮਹਾਰਾਜ ਨੇ ਆਪਣੇ ਮਧੁਰ ਭਜਨਾਂ ਰਾਹੀਂ ਅਜਿਹਾ ਭਗਤੀਮਈ ਮਾਹੌਲ ਸਿਰਜਿਆ ਕਿ ਦੇਰ ਰਾਤ ਤੱਕ ਸ਼ਰਧਾਲੂ ਸ਼ਿਆਮ ਭਗਤੀ ਦੇ ਰੰਗ ਵਿੱਚ ਰੰਗੇ ਰਹੇ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਿਆਮ ਪ੍ਰੇਮੀਆਂ ਨੇ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੱਗ ਕੇ ਬਾਬਾ ਖਾਟੂ ਸ਼ਿਆਮ ਦੇ ਸ਼ਾਨਦਾਰ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਦਾਣਾ ਮੰਡੀ ਦੇ ਸਮੁੱਚੇ ਪੰਡਾਲ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਬਾਬਾ ਸ਼ਿਆਮ ਦਾ ਸ਼ਾਨਦਾਰ ਦਰਬਾਰ ਕੋਲਕਾਤਾ ਤੋਂ ਮੰਗਵਾਏ ਗਏ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਗਿਆ, ਜੋ ਸੰਗਤ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ। ਗੀਤਾ ਭਵਨ ਮੋਗਾ ਅਤੇ ਪਾਵਨ ਧਾਮ ਹਰਿਦੁਆਰ ਦੇ ਸਵਾਮੀ ਵੇਦਾਂਤ ਪ੍ਰਕਾਸ਼ ਜੀ ਮਹਾਰਾਜ ਅਤੇ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਦੀਪਕ ਜੀ ਗੋਸਵਾਮੀ ਮਹਾਰਾਜ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਸੰਗਤ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਭਾਜਪਾ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਸੀਮਾਂਤ ਗਰਗ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਭਰਤ ਗੁਪਤਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਬਾਬਾ ਸ਼ਿਆਮ ਦੇ ਦਰਬਾਰ ਵਿੱਚ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਪੰਡਿਤ ਪਵਨ ਕੁਮਾਰ ਗੌੜ ਦੀ ਅਗਵਾਈ ਹੇਠ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਮੌਕੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ, ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਨ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਪੂਜਾ ਦੀ ਰਸਮ ਨਿਭਾਈ। ਇਸ ਦੌਰਾਨ ‘ਬੋਲੋ-ਬੋਲੋ ਪ੍ਰੇਮੀਓ, ਸ਼ਿਆਮ ਬਾਬਾ ਦੀ ਜੈ’ ਦੇ ਜੈਕਾਰਿਆਂ ਨਾਲ ਸਮੁੱਚਾ ਪੰਡਾਲ ਗੂੰਜ ਉੱਠਿਆ। ਸਿਰਸਾ ਤੋਂ ਪਹੁੰਚੇ ਰਾਜੇਸ਼ ਰਿੰਕੂ ਗੋਇਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਦੇਰ ਰਾਤ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਭਜਨ ਸਮਰਾਟ ਚਿੱਤਰ-ਵਿਚਿੱਤਰ ਜੀ ਮਹਾਰਾਜ ਦੇ ਮੰਚ ’ਤੇ ਪਹੁੰਚਦਿਆਂ ਹੀ ਪੰਡਾਲ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਉਨ੍ਹਾਂ ਨੇ ਗਣੇਸ਼ ਵੰਦਨਾ ਨਾਲ ਭਜਨਾਂ ਦਾ ਸ਼ੁਭ ਆਰੰਭ ਕੀਤਾ। ਇਸ ਉਪਰੰਤ ਉਨ੍ਹਾਂ ਨੇ ‘ਨਾਮ ਮੇਰੀ ਰਾਧਾ ਰਾਣੀ ਕਾ ਜਿਸਨੇ ਵੀ ਗਾਇਆ ਹੈ, ਸ਼੍ਰੀ ਬਾਂਕੇ ਬਿਹਾਰੀ ਨੇ ਉਸਕੋ ਬੁਲਾਇਆ ਹੈ’, ‘ਜੈ ਰਾਧੇ ਕ੍ਰਿਸ਼ਨਾ ਰਾਧੇ’, ‘ਖਾਟੂ ਵਾਲੇ ਕਾ ਜਨਮਦਿਨ ਆਇਆ ਹੈ’, ‘ਖਾਟੂ ਬੁਲਾ ਰਹਾ ਹੈ, ਕ੍ਰਿਪਾ ਨਹੀਂ ਹੈ ਤੋ ਕਿਆ ਹੈ’, ‘ਜਾਨੇ ਕਬ ਆਏਗਾ, ਮੁਝੇ ਅਪਨਾ ਬਨਾਏਗਾ, ਮੇਰੇ ਆਂਸੂ ਪੋਂਛਕਰ ਮੁਝੇ ਖਾਟੂ ਵਾਲਾ ਗਲੇ ਲਗਾਏਗਾ’, ‘ਬਾਬਾ ਨਾਚਣ ਦੇ ਤੇਰੇ ਭਗਤਾਂ ਨੇ ਖੂਬ ਸਜਾਇਆ ਦਰਬਾਰ’, ‘ਤੂੰ ਕ੍ਰਿਪਾ ਕਰ ਬਾਬਾ ਕੀਰਤਨ ਕਰਵਾਊਂਗਾ, ਕੀਰਤਨ ਐਸਾ ਕਰਵਾਊਂਗਾ ਇਤਿਹਾਸ ਰਚਾ ਦੂੰਗਾ’, ‘ਜੋ ਭਾ ਸਕਾ ਨਾ ਸ਼ਿਆਮ ਜਗ ਕੋ, ਵੋ ਸ਼ਿਆਮ ਤੁਮਕੋ ਕਿਉਂ ਭਾ ਰਹਾ ਹੈ’, ‘ਆਏਗਾ ਵੋ ਨੀਲੇ ਚੜ੍ਹ ਕਰ ਆਏਗਾ, ਮੇਰਾ ਸਾਂਵਰੀਆ ਆਏਗਾ’, ‘ਆ ਗਿਆ ਮੈਂ ਸਾਰੀ ਦੁਨੀਆ ਛੋੜ ਕੇ, ਲੇਨੇ ਆਜਾ ਖਾਟੂ ਵਾਲੇ ਰੀਂਗਸ ਕੇ ਇਸ ਮੋੜ ਪੇ’ ਅਤੇ ‘ਓ ਸਾਂਵਰੇ ਮੁਝੇ ਤੇਰੀ ਜ਼ਰੂਰਤ ਹੈ’ ਵਰਗੇ ਭਜਨਾਂ ਦਾ ਗਾਇਨ ਕੀਤਾ।
ਇਨ੍ਹਾਂ ਭਜਨਾਂ ’ਤੇ ਸ਼ਰਧਾਲੂ ਖੁਸ਼ੀ ਵਿੱਚ ਝੂਮਣ ਅਤੇ ਨੱਚਣ ਲੱਗ ਪਏ। ਸਾਰਾ ਪੰਡਾਲ ਸ਼ਿਆਮ ਨਾਮ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਚਿੱਤਰ-ਵਿਚਿੱਤਰ ਜੀ ਮਹਾਰਾਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਯੁੱਗ ਵਿੱਚ ਬਾਬਾ ਖਾਟੂ ਸ਼ਿਆਮ ਅਜਿਹੇ ਦੇਵਤਾ ਹਨ, ਜੋ ਆਪਣੇ ਭਗਤਾਂ ਦੀ ਪੁਕਾਰ ਛੇਤੀ ਸੁਣਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਬਰਬਰੀਕ ਦੀ ਕੁਰਬਾਨੀ ਤੋਂ ਪ੍ਰਸੰਨ ਹੋਏ ਸਨ ਅਤੇ ਉਨ੍ਹਾਂ ਨੂੰ ਵਰਦਾਨ ਦਿੱਤਾ ਸੀ ਕਿ ਕਲਯੁੱਗ ਵਿੱਚ ਉਨ੍ਹਾਂ ਦੀ ਪੂਜਾ ਸ਼ਿਆਮ ਨਾਮ ਨਾਲ ਹੋਵੇਗੀ ਅਤੇ ਜੋ ਵੀ ਸ਼ਰਧਾ ਨਾਲ ਉਨ੍ਹਾਂ ਦੀ ਸ਼ਰਨ ਵਿੱਚ ਆਵੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸੇ ਕਰਕੇ ਬਾਬਾ ਸ਼ਿਆਮ ਨੂੰ ‘ਹਾਰੇ ਦਾ ਸਹਾਰਾ’ ਕਿਹਾ ਜਾਂਦਾ ਹੈ। ਇਸ ਭਜਨ ਸੰਧਿਆ ਦੌਰਾਨ ਭਜਨ ਗਾਇਕ ਰਾਜੇਸ਼ ਗੋਇਲ ਰਿੰਕੂ, ਤ੍ਰਿਪਤੀ ਲੱਡਾ ਅਤੇ ਸ਼ਿਵਮ ਰਾਵਲ ਨੇ ਵੀ ਆਪਣੇ ਮਧੁਰ ਭਜਨਾਂ ਰਾਹੀਂ ਹਾਜ਼ਰੀ ਲਗਵਾਈ। ਦੇਰ ਰਾਤ ਤੱਕ ਸੰਗਤ ਭਜਨਾਂ ਦਾ ਆਨੰਦ ਮਾਣਦੀ ਰਹੀ। ਸਮਾਗਮ ਦੌਰਾਨ ਬਾਬਾ ਸ਼ਿਆਮ ਦੇ ਸ਼ਾਨਦਾਰ ਦਰਬਾਰ ਵਿੱਚ ਛੱਪਣ ਭੋਗ ਦਾ ਪ੍ਰਸ਼ਾਦ ਅਰਪਿਤ ਕੀਤਾ ਗਿਆ ਅਤੇ ਵਿਧੀਵਤ ਆਰਤੀ ਕੀਤੀ ਗਈ। ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ, ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਨ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ, ਵਾਨਿਆ ਸਿੰਗਲਾ, ਵਾਨਿਆ ਗੁਪਤਾ, ਸੇਜਲ ਅਗਰਵਾਲ, ਨਕਸ਼ ਗੁਪਤਾ, ਖੁਸ਼ਹਾਲ ਸਿੰਗਲਾ, ਆਰਵ ਸਿੰਗਲਾ, ਪੂਵਾਂਸ਼ ਅਗਰਵਾਲ, ਯਸ਼ੂ ਜਿੰਦਲ, ਗਗਨਦੀਪ ਮਿੱਤਲ, ਦੇਵ ਕੁਮਾਰ, ਰਾਜੀਵ ਢੰਡ ਲੁਧਿਆਣਾ, ਦੀਪਕ ਗੋਇਲ, ਮਨੋਜ ਜਿੰਦਲ, ਵਿਨੋਦ ਕੁਮਾਰ ਗੋਲੂ, ਪ੍ਰੇਮ ਜਿੰਦਲ, ਐਡਵੋਕੇਟ ਦੀਪਕ ਮਨਚੰਦਾ, ਸੰਜੀਵ ਗੁਲਾਟੀ, ਰੋਹਿਤ ਸਿੰਗਲਾ, ਸੀ.ਏ. ਵਿਕਾਸ ਮਿੱਤਲ, ਪਵਨ ਅਗਰਵਾਲ, ਪੁਲਕਿਤ ਬਾਂਸਲ, ਗਗਨ ਕਾਂਸਲ, ਆਨੰਦ ਜੈਨ, ਰੇਣੂ ਜਿੰਦਲ, ਰਿੰਪੀ ਸਿੰਗਲਾ, ਨਰੇਸ਼ ਸਾਬੂ, ਮੋਹਿਤ ਜਿੰਦਲ, ਕਾਂਤਾ ਅਗਰਵਾਲ, ਸਰੋਜ ਅਗਰਵਾਲ, ਰਿਤੂ ਬਾਂਸਲ, ਪ੍ਰੇਮ ਜੈਨ, ਸਵਾਤੀ ਬਾਂਸਲ, ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਵਰੁਣ ਗੁਪਤਾ, ਸੋਹਨ ਮੰਗਲਾ, ਹਰੀ ਸਿੰਗਲਾ, ਅਮਿਤ ਸਿੰਗਲਾ, ਪਾਰੁਸ਼ ਗਰਗ ਅਤੇ ਸੁਦਾਂਸ਼ੂ ਸਮੇਤ ਸਮੂਹ ਸ਼ਿਆਮ ਪ੍ਰੇਮੀ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਭਜਨ ਸੰਧਿਆ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।





