ਮੋਗਾ, 1 ਜੁਲਾਈ ( ਜਸ਼ਨ ) :"ਪੰਜਾਬ ਦਾ ਇੱਕੋ ਨਾਅਰਾ, ਭਗਵੰਤ ਮਾਨ ਸਰਕਾਰ ਦੁਬਾਰਾ" ਦੇ ਸੰਦੇਸ਼ ਨਾਲ ਮੋਗਾ ਦੇ ਵਾਰਡ ਨੰਬਰ-9 ਵਿੱਚ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਂਕੇ ਮੇਅਰ ਵਿਨੇਪਾਲ ਕੌਰ, ਸੰਗਠਨ ਇੰਚਾਰਜ ਜਗਦੀਸ਼ ਸ਼ਰਮਾ , ਵਿਕਰਮਜੀਤ ਸਿੰਘ ਘਾਤੀ ਕੌਸਲਰ, ਸਾਬਕਾ ਕੌਂਸਲਰ ਸਰਬਜੀਤ ਕੌਰ ਰੋਡੇ ,ਡਾ. ਗੁਰਮੀਤ ਕੌਰ,ਲਵਲੀ ਸਿੰਗਲਾ ਪ੍ਰਧਾਨ , ਕੁਲਵਿੰਦਰ ਸਿੰਘ ਚੱਕੀਆਂ ਅਤੇ ਸਮੂਹ ਵਾਰਡ ਨਿਵਾਸੀ ਹਾਜ਼ਰ ਸਨ।
ਇਸ ਦੌਰਾਨ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨਾਲ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਲਦੀ ਨਿਪਟਾਰੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਆਉਣ ਵਾਲੇ ਵਿਕਾਸ ਪ੍ਰੋਜੈਕਟਾਂ ਸਬੰਧੀ ਸਥਾਨਕ ਨਿਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ, ਭਰੋਸਾ ਅਤੇ ਸਹਿਯੋਗ ਹੀ ਉਨ੍ਹਾਂ ਨੂੰ ਹੋਰ ਵੱਧ ਸਮਰਪਣ ਅਤੇ ਜ਼ਿੰਮੇਵਾਰੀ ਨਾਲ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਾਰਡ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀ ਹਰ ਜਾਇਜ਼ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਨਗਰ ਨਿਗਮ ਮੋਗਾ ਦੀ ਮੇਅਰ ਵਿਨੈਪਾਲ ਕੌਰ, ਪਾਰਸ਼ਦ ਕੁਲਵਿੰਦਰ ਸਿੰਘ ਚੱਕੀਆਂ, ਪਾਰਸ਼ਦ ਵਿਕਰਮਜੀਤ ਸਿੰਘ ਘਾਤੀ, ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਕਰ ਮਿਲਣੀ ਸਮੇਂ ਮਾਨਯੋਗ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਨੇ ਵਿਸ਼ਵਾਸ ਦੁਆਇਆ ਹੈ ਕੇ ਆਉਣ ਵਾਲੇ ਸਮੇਂ ਵਾਰਡ ਦੇ ਪਾਸ ਹੋਏ ਕੰਮ ਜਿਵੇਂ ਵਾਲੀਵਾਲ ਗਰਾਊਡ, ਬੈਡਮਿੰਟਨ ਗਰਾਊਡ ਅਤੇ ਬਾਸਕਿਟਬਾਲ ਗਰਾਊਂਡ ਜਲਦੀ ਬਣਾਕੇ ਵਾਰਡ ਨਿਵਾਸੀਆ ਦੇ ਸਮਰਪਿਤ ਕੀਤੇ ਜਾਣਗੇ,ਕੱਚਾ ਦੁਸਾਂਝ ਰੋਡ ਤੇ ਨਵੀਂ ਲਾਈਟਾਂ ਲਾਈਆਂ ਜਾਣਗੀਆ, ਇੰਟਰਲਾਕਿੰਗ ਟਾਇਲ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ,ਸਕੂਲ ਵਾਲੇ ਰਸਤੇ ਤੇ ਇੰਟਰਲਾਕਿੰਗ ਟਾਇਲ ਲਾਈ ਜਾਵੇਗੀ। ਉਹਨਾਂ ਕਿਹਾ ਕਿ ਰੋਡੇ ਪਰਿਵਾਰ ਵਾਰਡ ਨਿਵਾਸੀਆ ਦੀ ਸੇਵਾ ਪਹਿਲਾ ਦੀ ਤਰਾਂ ਕਰਦਾ ਰਹੇਗਾ।