ਮੋਗਾ 14 ਨਵੰਬਰ (ਲਸ਼ਮਣ ਜੀਤ ਸਿੰਘ ਪੁਰਬਾ ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਗੁਰਦੇਵ ਸਿੰਘ ਕਾਨੂੰਨਗੋ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ।ਅੱਜ ਪਰਮਜੀਤ ਸਿੰਘ ਪਟਵਾਰੀ ਗਿੱਲ ਮੈਂਬਰਸ਼ਿਪ ਲੈ ਕੇ ਮੈਂਬਰ ਬਣੇ ਤੇ ਮੱਖਣ ਸਿੰਘ ਪਟਵਾਰੀ ਸਿਹਤਯਾਬ ਹੋਣ ਤੇ ਲੰਬੇ ਸਮੇਂ ਬਾਅਦ ਸ਼ਾਮਲ ਹੋਏ। ਦੋਹਾ ਮੈਂਬਰਾ ਦਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਨਵੇਂ ਸਾਲ ਦਾ ਕੈਲੰਡਰ, ਡਾਇਰੀ ਕੰਮ ਫ਼ੋਨ ਨੰਬਰ ਸਮੇਤ ਡਾਇਰੈਕਟਰੀ ਤਿਆਰ ਕਰਵਾਉਣ ਦੀ ਸਹਿਮਤੀ ਬਣਾਈ ਗਈ। ਹਾਜ਼ਰ ਮੈਂਬਰਾ ਤੋ ਚੰਦੇ ਦੀ ਵਸੂਲੀ ਕੀਤੀ ਗਈ। ਗੈਰਹਾਜ਼ਰ ਮੈਂਬਰਾ ਨੂੰ ਤਾੜਨਾ ਕੀਤੀ ਗਈ ਕਿ 5 ਦਸੰਬਰ ਦੀ ਮੀਟਿੰਗ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ। ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਮੈਂਬਰ ਹਾਜ਼ਰੀ ਵਿੱਚ ਸੁਧਾਰ ਲਿਆਉਣ ਨਹੀ ਤਾ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੀਟਿੰਗ ਦੌਰਾਨ 01/01/2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾ ਨੂੰ 01/01/2016 ਤੋ 30/06/2021 ਤੱਕ ਪੇ ਕਮਿਸ਼ਨ ਦੇ ਬਕਾਇਆ ਦਾ ਭੁਗਤਾਨ ਕਿਸਤਾਂ'ਚ ਹੋਣਾ ਸੀ ਜੋ ਜਿਲ੍ਹੇ ਦੇ ਸਬੰਧਤ ਤਹਿਸੀਲਦਾਰਾ ਵੱਲੋ ਕੁਝ ਇਕ ਮੁਲਾਜਮਾ ਨੂੰ ਇਕ ਦੋ ਕਿਸਤਾ ਤੋ ਬਾਅਦ ਸਮੁੱਚੇ ਰਿਟਾਇਰਡ ਮੁਲਾਜ਼ਮਾ ਦਾ ਬਣਾਇਆ ਹੀ ਨਹੀ ਗਿਆ। ਜਿਨ੍ਹਾਂ ਬਰਖਿਲਾਫ ਐਕਸ਼ਨ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਨੂੰ 30 ਅਕਤੂਬਰ ਨੂੰ ਲਿਖ ਕੇ ਦਿੱਤਾ ਸੀ ਕੋਈ ਕਾਰਵਾਈ ਨਹੀ ਕੀਤੀ ਗਈ।
ਮੀਟਿੰਗ ਦੌਰਾਨ ਪਾਸ ਹੋਇਆ ਕਿ ਤਹਿਸੀਲਦਾਰ ਤੇ ਬਿੱਲ ਕਲਰਕ ਮੋਗਾ/ ਬਾਘਾਪੁਰਾਣਾ/ਧਰਮਕੋਟ ਤੇ ਨਿਹਾਲ ਸਿੰਘ ਵਾਲਾ ਵੱਲੋ ਬਕਾਇਆ ਬਣਾਉਣ ਸਬੰਧੀ ਲਾਰੇ ਬਾਜੀ ਤੋ ਸਵਾਏ ਕੁਝ ਕੀਤਾ ਹੀ ਨਹੀ ਗਿਆ। ਇਕ ਤਹਿਸੀਲਦਾਰ ਲਾਰੇ ਲਾਕੇ ਆਪ ਬਦਲੀ ਕਰਵਾਕੇ ਪਟਿਆਲੇ ਚਲਾ ਗਿਆ ਹੈ। ਜੋ ਤਹਿਸੀਲਦਾਰਾ ਦੀ ਲਾਪ੍ਰਵਾਹੀ ਹੈ। ਜਦੋ ਕਿ ਹੁਣ ਤੱਕ 7 ਮਹੀਨਿਆ ਦਾ ਬਕਾਇਆ ਡਿਊ ਹੈ। ਕੋਈ ਵੀ ਬਿੱਲ ਕਲਰਕ ਕੰਮ ਕਰਕੇ ਖੁਸ਼ ਹੀ ਨਹੀ ਹੈ। ਮੋਗਾ ਤਹਿਸੀਲ ਦੀ ਬਿੱਲ ਕਲਰਕ ਪੰਦਰਾ ਸਾਲ ਤੋ ਇਕੋ ਸੀਟ ਤੇ ਤਾਇਨਾਤ ਹੈ। ਜਿਸ ਤੋ ਰਿਟਾਇਰਡ ਮੁਲਾਜ਼ਮ ਹੱਦੋ ਵੱਧ ਪ੍ਰੇਸ਼ਾਨ ਹਨ। ਆਪ ਕੰਮ ਕਰਨ ਦੀ ਬਜਾਏ ਪ੍ਰਾਈਵੇਟ ਵਿਅਕਤੀਆ ਤੋ ਕੰਮ ਕਰਵਾਉਂਦੀ ਹੈ।
ਬਕਾਏ ਸਬੰਧੀ ਪਹਿਲਾ 17 ਅਗਸਤ ਨੂੰ ਫੇਰ 7 ਸਤੰਬਰ 21ਸਤੰਬਰ ਤੇ 12 ਅਕਤੂਬਰ ਤੇ 30 ਅਕਤੂਬਰ ਨੂੰ ਤਹਿਸੀਲਦਾਰ, ਡਿਪਟੀ ਕਮਿਸ਼ਨਰ ਦੇ ਨੋਟਿਸ ਵਿੱਚ ਲਿਖਤੀ ਤੌਰ ਤੇ ਧਿਆਨ ਵਿੱਚ ਵੀ ਲਿਆਂਦਾ ਗਿਆ। ਪਰ ਕੋਈ ਕਾਰਵਾਈ ਨਹੀ ਕੀਤੀ ਗਈ। ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਦੋ ਕਿ ਸਰਕਾਰ ਦੇ ਪੱਤਰ ਨੰਬਰ 03-01-21- IFP/12 ਮਿਤੀ 18-02-2025 ਅਨੁਸਾਰ ਦਿੱਤਾ ਜਾਣਾ ਲਾਜ਼ਮੀ ਸੀ।
ਮੈਡੀਕਲ ਬਿੱਲ ਪੱਤਰ ਨੰਬਰ 1189/ਸ.ਕ.ਬ.ਖ ਮਿਤੀ 25-06-2026
ਜੋ ਡਾਇਰੈਕਟਰ ਦਫ਼ਤਰ ਤੋ ਪਾਸ ਹੋ ਕੇ ਐਸ ਕੇ ਬ੍ਰਾਂਚ ਆਏ ਹਨ ਉਹ ਸਬੰਧਤ ਪੀੜ੍ਹਤ ਵਿਅਕਤੀਆ ਨੂੰ ਕਲੇਮ ਮਿਲੇ ਹੀ ਨਹੀ, ਕਲੇਮ ਲੈਣ ਲਈ ਪੀੜ੍ਹਤ ਵਿਅਕਤੀ ਤਰਸ ਰਹੇ ਹਨ। ਜਿਸ ਦੀ ਜੁਮੇਂਵਾਰੀ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੀ ਹੈ। ਮੈਡੀਕਲ ਬਿੱਲ ਮੱਖਣਜੀਤ ਪਟਵਾਰੀ ਰਕਮ 35727 ਰੁਪਏ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਵੱਲੋ ਪੱਤਰ ਨੰਬਰ 605 ਮਿਤੀ 18-05- 2025 ਨੂੰ ਐਸ ਕੇ ਬ੍ਰਾਂਚ ਭੇਜਿਆ ਗਿਆ ਸੀ ਜੋ ਖੁਰਦ ਬੁਰਦ ਹੋਕੇ ਲੱਬਦਾ ਹੀ ਨਹੀ ਹੈ।
ਡਿਪਟੀ ਕਮਿਸ਼ਨਰ ਦਫ਼ਤਰ ਦਾ ਕੋਈ ਵੀ ਅਧਿਕਾਰੀ ਜਿਲ੍ਹਾ ਮਾਲ ਅਫਸਰ, ਤਹਿਸੀਲਦਾਰ, ਬਿੱਲ ਕਲਰਕ ਪਬਲਿਕ ਤੇ ਰਿਟਾਇਰਡ ਮੁਲਾਜ਼ਮਾ ਦਾ ਕੰਮਕਾਜ ਕਰਨ ਕਰਵਾਉਣ ਵਿੱਚ ਦਿਲਚਸਪੀ ਰੱਖਦਾ ਹੀ ਨਹੀਂ ਹੈ। ਕੁਰੱਪਸ਼ਨ ਨੇ ਆਹੁਦੇਦਾਰੀਆ ਤੇ ਸਰਕਾਰ ਦੀ ਅਕਲ ਤੇ ਮੱਤ ਮਾਰ ਦਿੱਤੀ ਹੈ। ਪਬਲਿਕ ਤ੍ਰਾਹ ਤ੍ਰਾਹ ਕਰ ਰਹੀ ਹੈ।
ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਸੁਖਦੇਵ ਸਿੰਘ ਸਹਾਇਕ ਖਜ਼ਾਨਚੀ, ਲਖਵੀਰ ਸਿੰਘ ਸਹਾਇਕ ਸਕੱਤਰ, ਰਤਨ ਸਿੰਘ ਗਿੱਲ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਮੱਖਣਜੀਤ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਚਮਕੌਰ ਸਿੰਘ ਅਡੀਟਰ, ਜਸਵੰਤ ਸਿੰਘ ਸੂਬੇਦਾਰ, ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਪਰਮਜੀਤ ਸਿੰਘ, ਠਾਣਾ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ, ਕੁਲਵੰਤ ਸਿੰਘ ਚੜਿੱਕ, ਨਾਇਬ ਸਿੰਘ, ਪ੍ਰੀਤਮ ਸਿੰਘ ਘੋਲੀਆ, ਹਰੀ ਸਿੰਘ, ਗੁਰਚਰਨ ਸਿੰਘ, ਸਰਜੀਤ ਸਿੰਘ ਢਿਪਾਲੀ, ਬਲਦੇਵ ਸਿੰਘ ਸੰਧੂ, ਮੋਹਣ ਸਿੰਘ, ਬਲਦੇਵ ਸਿੰਘ ਸਮਾਲਸਰ, ਮੰਗਲ ਪ੍ਰਕਾਸ਼, ਸੁਖਦੇਵ ਸਿੰਘ ਸਮਾਲਸਰ ਸਾਰੇ ਪਟਵਾਰੀ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ, ਗੁਰਨਾਮ ਸਿੰਘ ਸਾਰੇ ਕਾਨੂੰਨਗੋ, ਸੀਤਲ ਕੁਮਾਰ ਐਸ ਕੇ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਲ ਹੋਏ।