ਮੋਗਾ ,17 ਨਵੰਬਰ (ਜਸ਼ਨ )ਮੋਗਾ ਦੇ ਪਿੰਡ ਢੁੱਡੀ ਕੇ ਵਿਖੇ ਪੰਜਾਬ ਕੇਂਸਰੀ ਦੇ ਸਰਪ੍ਰਸਤ
ਲਾਲਾ ਲਾਜਪਤ ਰਾਏ ਜੀ ਦੇ 98 ਵੇਂ ਸ਼ਹੀਦੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ । ਡਾ. ਮਾਲਤੀ
ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਸਰਦਾਰ ਧੰਨਾ ਸਿੰਘ ਜਨਰਲ ਸੈੱਕਟਰੀ, ਲਾਲਾ ਲਾਜਪਤ ਰਾਏ ਬਰਥ
ਮੈਮੋਰੀਅਲ ਕਮੇਟੀ, ਮੈਬਰ ਕਮੇਟੀ ਅਤੇ ਡਾ ਪਵਨ ਥਾਪਰ ਅਤੇ ਬਾਕੀ ਸਭ ਮੈਂਬਰ ਸਹਿਬਾਨਾ ਨਾਲ ਮਿਲ ਕੇ
ਲਾਲਾ ਜੀ ਦੇ ਬੁੱਤ ਦੇ ਉੱਪਰ ਫੁੱਲ ਅਰਪਤ ਕੀਤੇ ਅਤੇ ਡਾ ਮਾਲਤੀ ਨੇ ਕਿਹਾ ਕਿ ਕੌਮ ਦੇ ਸ਼ਹੀਦਾ ਦੀਆਂ
ਯਾਦਗਾਰਾਂ ਤੇ ਆ ਕੇ ਦਿਲ ਨੂੰ ਬੜੀ ਤਸੱਲੀ ਹੁੰਦੀ ਹੈ ਅਤੇ ਇੱਕ ਨਵਾ ਜੋਸ਼ ਵੀ ਆਉਦਾ ਹੈ ਕਿ ਅਸੀ ਆਪਣੇ
ਸਮਾਜ ਲਈ ਅਤੇ ਆਪਣੇ ਦੇਸ਼ ਪ੍ਰਤੀ ਕੁੱਝ ਨਾ ਕੁੱਝ ਕਰੀਏ । ਅੱਜ ਦੇਸ਼ ਇਹਨਾ ਦੀਆਂ ਕੁਰਬਾਨੀਆਂ ਸਦਕਾ
ਆਜਾਦ ਤਾਂ ਜਰੂਰ ਹੋ ਗਿਆ ਹੈ ਪਰ ਆਮ ਆਦਮੀ ਨੂੰ ਆਜਾਦੀ ਦਾ ਮਾਨ ਹਾਸਿਲ ਨਹੀ ਹੋ ਰਿਹਾ ਹੈ ।

ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਮੈਂਬਰ ਡਾ ਪਵਨ ਥਾਪਰ ਨੇ ਕਿਹਾ ਕਿ ਗੱਦਰੀ
ਬਾਬੀਆਂ ਦੇ ਜਨਮ ਅਸਥਾਨ ਤੇ ਆਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਇਹਨਾ ਸੂਰਮੀਆਂ ਦੀ ਕਰਕੇ ਅਸੀ
ਆਜਾਦ ਮੁਲਕ ਦੇ ਵਾਸੀ ਕਹਿਲਾ ਰਹੇ ਹਾਂ । ਉਹਨਾ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਨੇ ਸਿਰਫ ਆਜਾਦੀ
ਦੀ ਲੜਾਈ ਦੇ ਵਿੱਚ ਅੰਗਰੇਜਾ ਦਾ ਮੁਕਾਬਲਾ ਨਹੀ ਕੀਤਾ ਬਲਕਿ ਸਾਡੇ ਸਮਾਜ ਨੂੰ ਉੱਪਰ ਚੁੱਕਣ ਲਈ ਸਿਰਜੋੜ
ਕੋਸ਼ਿਸ਼ਾ ਕੀਤੀਆ ਜਿਵੇ ਕਿ ਪੜ੍ਹਾਈ ਦੇ ਖੇਤਰ ਦੇ ਵਿੱਚ ਅਨੇਕਾ ਸਕੂਲ ਅਤੇ ਕਾਲਜ ਬਣਾਏ ਅਤੇ ਹਸਪਤਾਲ
ਬਣਾਏ । ਗਰੀਬ ਮਜਦੂਰਾਂ ਦੀ ਹਾਲਤ ਸੁਧਾਰਨ ਲਈ ਬੜੀ ਰਹਿਨੁਮਾਈ ਵੀ ਕੀਤੀ ਪਰ ਦੁੱਖ ਦੀ ਗੱਲ ਹੈ ਅੱਜ
ਸਾਡੇ ਭਾਰਤ ਦੇ ਅੰਦਰ ਕੁੱਝ ਕੁ ਜੱਥੇਬੰਦੀਆਂ ਉਹਨਾ ਦੇ ਰਾਹ ਤੇ ਚੱਲਣ ਦੀ ਬਜਾਏ ਉਲਟ ਰਾਹ ਤੇ ਚੱਲ ਰਹੀਆਂ
ਹਨ । ਜਾਤ ਪਾਤ- ਧਰਮ ਦੇ ਨਾਮ ਤੇ ਸਮਾਜ ਅਤੇ ਦੇਸ਼ ਦੇ ਟੋਟੇ ਕਰ ਰਹੀਆਂ ਹਨ । ਅੱਜ ਆਮ ਆਦਮੀ ਦੀ
ਬਿਜਾਏ ਚੰਦ ਸਰਮਾਏਦਾਰਾ ਦੀ ਗੱਲ ਕੀਤੀ ਜਾਦੀ ਹੈ । ਸਮਾਜ ਵਾਸਤੇ ਨਹੀ ਸਗੋ ਕਿ ਚੰਦ ਇੱਕ
ਸਰਮਾਏਦਾਰਾ ਦੇ ਹੱਥਾਂ ਦੇ ਵਿੱਚ ਸਰਕਾਰਾਂ ਖੇਡਦੀਆਂ ਹਨ । ਸੋ ਅੱਜ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ
ਸਮਾਜ ਦੀ ਸੋਚ ਦੇ ਵਿੱਚ ਅਸੀ ਬਦਲਾਵ ਲੇ ਕੇ ਆਵਾਂਗੇ ਅਤੇ ਸਮਾਜ ਨੂੰ ਬਚਾਵਾਗੇ ।