ਜੋਗਿੰਦਰ ਸਿੰਘ ਮਾਨ
ਮਾਨਸਾ 2 ਜੁਲਾਈ ;
ਮਾਨਸਾ ਜ਼ਿਲ੍ਹੇ ਦੇ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਦੱਸਿਆ ਕਿ ਜ਼ਿਲ੍ਹਾ ਪੁਲੀਸ ਭਾਂਵੇ ਨਿੱਤ ਦੇ ਧਰਨੇ, ਰੈਲੀਆਂ, ਨਸ਼ਿਆਂ ਨੂੰ ਰੋਕਣ ਲਈ ਦਿਨ/ਰਾਤ ਦੀਆ ਨਾਕਾਬੰਦੀ ਡਿਊਟੀਆਂ ਅਤੇ ਜਿਲ੍ਹਾ ਅੰਦਰ ਅਮਨ ਕਾਨੂੰਨ ਦੀ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿੱਚ ਰੁੱਝੀ ਹੋਈ ਹੈ, ਫਿਰ ਵੀ ਇੱਕ ਸੁਚੱਜੀ ਕਮਿਊਨਿਟੀ ਪੁਲਿਸੰਗ ਦਾ ਇਜ਼ਹਾਰ ਕਰਦੇ ਹੋਏ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ CEIR (Central Equipment Identity Register) ਪੋਰਟਲ ਦੀ ਮੱਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ CEIR (Central Equipment Identity Register) ਪੋਰਟਲ ਦੀ ਮੱਦਦ ਨਾਲ ਜਿਲ੍ਹਾ ਮਾਨਸਾ ਦੀ ਸਮੁੱਚੀ ਪੁਲਿਸ ਟੀਮ ਅਤੇ ਸਾਈਬਰ ਸੈੱਲ ਮਾਨਸਾ (ਛੀਠਸ਼ੂ) ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਇਸ ਮੁਹਿੰਮ ਦੋਰਾਨ 64 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਅੱਜ ਉਹਨਾ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ, ਜਿੰਨ੍ਹਾ ਦੀ ਕੁੱਲ ਕੀਮਤ ਕਰੀਬ 10,00,000/- (ਦਸ ਲੱਖ ਰੁਪਏ) ਬਣਦੀ ਹੈ। ਇਹ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ, ਜਿਸ ਰਾਹੀ ਹੁਣ ਤੱਕ ਮਾਨਸਾ ਪੁਲਿਸ ਵੱਲੋਂ ਕੁੱਲ 708 ਮੋਬਾਇਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।
ਐਸ.ਐਸ.ਪੀ. ਮਾਨਸਾ ਵੱਲੋਂ ਅਖੀਰ ਵਿੱਚ CEIR (Central Equipment Identity Register) ਪੋਰਟਲ ਸਬੰਧੀ ਜਾਣੂ ਕਰਾਉਦੇ ਹੋਏ,ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕਰਾਇਮ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਮਾਨਸਾ ਪੁਲਿਸ ਵੱਲੋਂ ਆਰੰਭੀ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।
ਗੁੰਮ ਹੋਏ ਮੋਬਾਇਲ ਫੋਨ ਪ੍ਰਾਪਤ ਕਾਰਨ ਤੇ ਮਾਲਕਾਂ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੁਲਿਸ ਦੀ ਪੇਸ਼ੇਵਰ ਪਹੁੰਚ ਤੋਂ ਬੇਹੱਦ ਖੁਸ਼ ਨੇ।
ਖ਼ਬਰਾਂ
ਮਾਨਸਾ ਪੁਲੀਸ ਨੇ 64 ਗੁੰਮ ਹੋਏ ਮੋਬਾਇਲ ਫੋਨ (ਕੁੱਲ ਕੀਮਤ ਦਸ ਲੱਖ ਰੁਪਏ)ਬਰਾਮਦ ਕਰਵਾ ਕੇ ਮਾਲਕਾਂ ਹਵਾਲੇ ਕੀਤੇ
* ਸੁਚੱਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ
2 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



