ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੂਨ ;
ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦੇ ਨੌਜ਼ਵਾਨ ਦੇ ਹੋਏ ਕਤਲ ਦੇ ਮਾਮਲੇ ’ਚ ਮਾਨਸਾ ਪੁਲੀਸ ਨੇ ਮੁਕੱਦਮੇ ਨੂੰ ਟਰੇਸ ਕਰਕੇ ਚਾਰ ਵਿਅਕਤੀਆਂ ਵਿਚੋਂ ਤਿੰਨ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਇਹ ਮਾਮਲਾ ਨਜਾਇਜ਼ ਸਬੰਧਾਂ ਦਾ ਨਿਕਲਿਆ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਅੱਜ ਇਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ
ਪੁਲੀਸ ਨੂੰ 17 ਜੂਨ ਨੂੰ ਸਵੇਰੇ ਕਰੀਬ 5 ਵਜੇ ਇਤਲਾਹ ਮਿਲੀ ਸੀ ਕਿ ਥਾਣਾ ਸਿਟੀ ਬੁਢਲਾਡਾ ਦੇ ਏਰੀਏ ਵਿੱਚ ਕੁਆਟਰਾਂ ਵਾਲਾ ਮੋੜ, ਲਿੰਕ ਸੜਕ ’ਤੇ ਸਮੇਤ ਸਕੂਟਰੀ ਦੇ ਕਿਸੇ ਨੌਜਵਾਨ ਵਿਅਕਤੀ ਦਾ ਨਾ ਮਲੂਮ ਵਿਅਕਤੀਆ ਵੱਲੋ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਲਾਸ਼ ਪਈ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋ ਉਸ ਵਿਅਕਤੀ ਦੇ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੀ ਮਾਤਾ ਜਸਵੀਰ ਕੌਰ ਵਾਸੀ ਦਰੀਆਪੁਰ ਦੇ ਬਿਆਨ ’ਤੇ ਮੁਕੱਦਮਾ ਨੰ: 110, ਅ/ਧ 103 ਬੀ.ਐਨ.ਐਸ, ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸਪੀ (ਇੰਨਵੈ:) ਮਨਮੋਹਣ ਸਿੰਘ ਔਲਖ, ਡੀਐਸਪੀ ਸਿਕੰਦਰ ਸਿੰਘ, ਜਸਵਿੰਦਰ ਸਿੰਘ ਦੀ ਦੇਖ ਰੇਖ ਹੇਠ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਸਮੇਤ ਥਾਣਾ ਸਿਟੀ ਬੁਢਲਾਡਾ ਦੀਆ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿੰਨ੍ਹਾਂ ਵੱਲੋ ਮੁਦੱਈ ਮੁਕੱਦਮਾ ਜਸਵੀਰ ਕੌਰ ਦੇ ਤਰਤੀਮਾ ਬਿਆਨ ਮੁਤਾਬਿਕ ਰਾਹੀ ਰਪਟ ਨੰ: 31 ਮਿਤੀ 18.6.2026 ਨੂੰ ਦੋਸ਼ੀ ਮੱਤੀ ਸਿੰਘ (19), ਮਨਪ੍ਰੀਤ ਸਿੰਘ ਉਰਫ ਲਾਡੀ (23), ਮਨਪ੍ਰੀਤ ਸਿੰਘ ਉਰਫ ਜੱਗਾ ਡੋਨ (27) ਵਾਸੀ ਦਰੀਆਪੁਰ ਖੁਰਦ ਅਤੇ ਸਨੀ ਸਿੰਘ ਵਾਸੀ ਦਰੀਆਪੁਰ ਕਲਾਂ ਨੂੰ ਨਾਮਜ਼ਦ ਕਰਕੇ ਅ/ਧ 61,190,191(3) ਬੀ,ਐਨ.ਐਸ ਜੁਰਮ ਦਾ ਵਾਧਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਮੱਤੀ ਸਿੰਘ ,ਮਨਪ੍ਰੀਤ ਸਿੰਘ ਉਰਫ ਲਾਡੀ ਅਤੇ ਮਨਪ੍ਰੀਤ ਸਿੰਘ ਉਰਫ ਜੱਗਾ ਡੋਨ 18 ਜੂਨ ਨੂੰ ਗਿ੍ਰਫ਼ਤਾਰ ਕੀਤਾ ਗਿਆ, ਜਿੰਨਾਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਵਾਰਦਾਤ ਵਿਚ ਦੋ ਮੋਟਰਸਾਈਕਲ ਸਮੇਤ (ਹਥਿਆਰ) ਇੱਕ ਕਰਪਾਨ ਸਮੇਤ ਤਿੰਨ ਲੋਹਾ ਰਾਡ ਦੀ ਵਰਤੋ ਕੀਤੀ ਗਈ ਸੀ, ਜਿੰਨ੍ਹਾਂ ਦੀ ਬ੍ਰਾਮਦਗੀ ਕਰਵਾਉਣੀ ਬਾਕੀ ਹੈ ਅਤੇ ਸਨੀ ਸਿੰਘ ਵਾਸੀ ਦਰੀਆਪੁਰ ਕਲਾਂ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ। ਮੁੱਢਲੀ ਪੁਛਗਿੱਛ ਦੌਰਾਨ ਦੋਨੋ ਧਿਰਾਂ ਵਿਚਕਾਰ ਪਿਛਲੀ ਦੁਸ਼ਮਣੀ ਦਾ ਖੁਲਾਸਾ ਹੋਇਆ ਕਿ ਮੁਲਜ਼ਮ ਮੱਤੀ ਸਿੰਘ ਦੇ ਭਰਾ ਦੇ ਕਥਿਤ ਤੌਰ ’ਤੇ ਮਿ੍ਰਤਕ ਦੀ ਭਰਜਾਈ ਨਾਲ ਨਜਾਇਜ਼ ਸਬੰਧ ਸਨ, ਜਿਸ ਕਰਕੇ ਮਿ੍ਰਤਕ ਅਤੇ ਦੋਸ਼ੀ ਧਿਰ ਵਿਚਕਾਰ ਪਹਿਲਾ ਝਗੜੇ ਹੋਏ ਸਨ। ਕੁੱਝ ਦਿਨ ਪਹਿਲਾ ਮੱਤੀ ਸਿੰਘ ਦੇ ਭਰਾ ਦੀ ਮੌਤ ਖੁਦਕਸ਼ੀ ਨਾਲ ਹੋਈ ਸੀ। ਦੁਸਮਣੀ ਅਤੇ ਉਸ ਤੋ ਬਾਅਦ ਦੇ ਘਟਨਾਕ੍ਰਮ ਕਰਕੇ ਦੋਸ਼ੀਆ ਨੂੰ ਸ਼ੱਕ ਹੋ ਗਿਆ ਕਿ ਉਸਦੇ ਭਰਾ ਨੇ ਖੁਦਕਸ਼ੀ ਰਾਜਦੀਪ ਸਿੰਘ ਦੇ ਰੋਕ ਟੋਕ ਤੋਂ ਤੰਗ ਆਕੇ ਕੀਤੀ ਹੈ, ਉਸਤੋਂ ਬਾਅਦ ਮਿ੍ਰਤਕ ਰਾਜਦੀਪ ਸਿੰਘ ਖਿਲਾਫ ਨਫ਼ਰਤ ਹੋਣ ਕਰਕੇ ਬਦਲੇ ਦੀ ਭਾਵਨਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਖ਼ਬਰਾਂ
ਮੁਨੀਮ ਕਤਲ ਮਾਮਲੇ ’ਚ ਮਾਨਸਾ ਪੁਲੀਸ ਨੇ ਤਿੰਨ ਨੂੰ ਕੀਤਾ ਕਾਬੂ,ਪੁਲੀਸ ਅਨੁਸਾਰ ਮਾਮਲਾ ਨਜਾਇਜ਼ ਸਬੰਧਾਂ ਦਾ ਨਿਕਲਿਆ
27 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



