ਮੋਗਾ ,17 ਨਵੰਬਰ (ਜਸ਼ਨ ) ਮੋਗਾ ਦੀ ਸਿਆਸਤ ਵਿਚ ਮਨਜੀਤ ਸਿੰਘ ਧੰਮੂ ਇਕ ਪ੍ਰਭਾਵਸ਼ਾਲੀ ਨਾਮ ਹੈ। ਇਸ ਨੌਜਵਾਨ ਦੀ ਅਕਾਲੀ ਸਫ਼ਾਂ ਵਿਚ ਮੌਜੂਦਗੀ, ਹਮੇਸ਼ਾ ਅਕਾਲੀ ਵਰਕਰਾਂ ਵਿਚ ਪ੍ਰੇਰਨਾ ਸਰੋਤ ਬਣੀ ਰਹਿੰਦੀ ਹੈ। ਹੁਣ ਜਦੋਂ ਪੰਜਾਬ 2027 ਵਿਚ ਵਿਧਾਨ ਸਭਾ ਚੋਂਣਾ ਲਈ ਤਿਆਰ ਹੈ ਤਾਂ ਅਕਾਲੀ ਦਲ ਵਲੋਂ ਚੋਣ ਲੜਨ ਦੇ ਦਾਅਵੇਦਾਰਾਂ ਵਿਚ ਮਜ਼ਬੂਤ ਪਹਿਲਕਦਮੀ ਨਾਲ ਮਨਜੀਤ ਸਿੰਘ ਧੰਮੂ ਮੋਗਾ ਵਾਸੀਆਂ ਸਾਹਮਣੇ ਖੜਾ ਦਿਖਾਈ ਦਿੰਦਾ ਹੈ। ਭਰੋਸੇਯੋਗ ਆਗੂ ਅਤੇ ਜ਼ਮੀਨ ਨਾਲ ਜੁੜੇ ਲੋਕ ਸੇਵਕ ਮਨਜੀਤ ਸਿੰਘ ਧੰਮੂ ਪਹਿਲੀ ਵਾਰ 2008 ਵਿਚ ਕੌਸਲਰ ਬਣੇ।
ਦੂਸਰੀ ਵਾਰ 2015 ਵਿਚ ਕੌਸਲਰ,ਤੀਸਰੀ ਵਾਰ 2021 ਵਿਚ ਫਿਰ ਵਾਰਡ ਨੰ 20 ਤੋ ਕੌਸਲਰ ਬਣੇ ਅਤੇ ਉਸਦੀ ਸ਼ਰੀਕੇ ਹਯਾਤ ਵਾਰਡ ਨੰ 19 ਤੋ ਕੌਸਲਰ ਬਣੀ ।
ਇਥੇ ਈ ਬਸ ਨਹੀਂ,ਜਦੋਂ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਸਿਆਸੀ ਜ਼ਮੀਨ ਤਲਾਸ਼ ਰਿਹਾ ਸੀ ਤਾਂ ਉਹ ਤੂਫ਼ਾਨਾਂ ਦਾ ਸਾਹਮਣੇ ਕਰਦਿਆਂ ਚੌਥੀ ਵਾਰ 2026 ਵਿੱਚ ਵੀ ਕੌਸਲਰ ਬਣੇ।

ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਸਵਾਲ ਹੈ 2021 ਵਿਚ ਯੂਥ ਅਕਾਲੀ ਦਲ ਮੋਗਾ ਦੇ ਜਿਲਾ ਸ਼ਹਿਰੀ ਪ੍ਰਧਾਨ ਬਣ ਕੇ ਉਹਨਾਂ ਪਾਰਟੀ ਨੂੰ ਮਜ਼ਬੂਤੀ ਦੇ ਰਾਹ ਪਾਇਆ । ਨੌਜਵਾਨ ਦਿਲਾਂ ਦੀ ਧੜਕਣ ਅਤੇ ਪ੍ਰੌੜ ਅਕਾਲੀ ਵਰਕਰਾਂ ਦੇ ਦਿਲਾਂ ਵਿਚ ਆਪਣੀ ਪਛਾਣ ਬਣਾਉਣ ਵਾਲੇ ਮਨਜੀਤ ਸਿੰਘ ਧੰਮੂ ਅੱਜ ਕੱਲ ਜਨਰਲ ਸਕੱਤਰ ਸ਼੍ਰੌਮਣੀ ਅਕਾਲੀ ਦਲ ਬੀਸੀ ਵਿੰਗ ਪੰਜਾਬ ਵਜੋਂ ਵਿਚਰਦਿਆਂ ਸਮੁੱਚੇ ਸੂਬੇ ਵਿਚ ਪਾਰਟੀ ਦੇ ਉਭਾਰ ਲਈ ਦਿਆਨਤਦਾਰੀ ਨਾਲ ਕਾਰਜਸ਼ੀਲ ਨੇ । ਸ਼੍ਰੋਮਣੀ ਅਕਾਲੀ ਦਲ ਦੇ ਰੂਹੇ - ਰਵਾਂ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਅੱਖ ਮੋਗੇ ਦੀ ਸਮੁੱਚੀ ਸਥਿਤੀ ਅਤੇ ਧੰਮੂ ਦੀ ਕਾਬਲੀਅਤ ਨੂੰ ਭਲੀ ਭਾਂਤ ਪੜ੍ਹ ਚੁਕੀ ਹੈ । ਮੋਗੇ ਦੇ ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਜੇ ਸੁਖਬੀਰ ਸਿੰਘ ਬਾਦਲ 2027 ਵਿਚ ਵਿਧਾਨ ਸਭਾ ਚੋਂਣਾ ਦੌਰਾਨ ਮਨਜੀਤ ਸਿੰਘ ਧੰਮੂ ਦੇ ਹੱਥ ਮੋਗਾ ਹਲਕੇ ਦੀ ਵਾਗਡੋਰ ਦੇ ਕੇ, ਚੋਣ ਮੈਦਾਨ ਵਿਚ ਉਤਾਰਦੇ ਨੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।ਸੂਬੇ ਦੀ ਪਲ ਪਲ ਬਦਲਦੀ ਸਿਆਸੀ ਹਵਾ ਦੌਰਾਨ ਮਨਜੀਤ ਸਿੰਘ ਧੰਮੂ ਕਿੰਜ ਸ਼੍ਰੋਮਣੀ ਅਕਾਲੀ ਦਲ ਦਾ ਚਿਰਾਗ ਬਲਦਾ ਰੱਖੇਗਾ ,ਇਹ ਸਵਾਲ ਹਾਲ ਦੀ ਘੜੀ ਸਮੇਂ ਦੀ ਬੁਕਲ ਵਿਚ ਲੁਕਿਆ ਹੋਇਆ ਹੈ ।