ਮੋਗਾ, 20 ਅਗਸਤ (ਜਸ਼ਨ )ਅੱਜ ਮੋਗਾ ਵਿਖੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸੇਵਾਦਾਰ ਹਲਕਾ ਮੋਗਾ ਨੇ ਮੋਗਾ ਹਲਕੇ ਦੇ ਪਿੰਡ ਮੱਲੀਆਂਵਾਲਾ ਵਿਖੇ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਭਰਵੀਂ ਅਤੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ।
ਇਸ ਮੌਕੇ ਮਾਨ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੋਗਾ ਹਲਕੇ ਦੇ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਕਰ ਰਹੇ ਹਨ।
ਮਾਨ ਨੇ ਅੱਗੇ ਕਿਹਾ ਕਿ ਉਹ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਪ੍ਰਾਪਤ ਕਰਨ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ ਤਾਂ ਜੋ ਕਾਂਗਰਸ ਹਾਈਕਮਾਂਡ 2027 ਵਿਚ ਉਨ੍ਹਾਂ ਨੂੰ ਟਿਕਟ ਦੇਵੇ। ਇਸ ਲਈ ਉਹ ਪਿੰਡ ਪਿੰਡ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਹੇ ਹਨ। ਮਾਨ ਨੇ ਕਾਂਗਰਸ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕ ਸੈਕੂਲਰ ਪਾਰਟੀ ਹੈ, ਜਿਸ ਵਿਚ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਜਾਤ ਪਾਤ ਤੋਂ ਉਤੇ ਉਠ ਕੇ ਕੰਮ ਕਰਦੀ ਹੈ ਅਤੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ ਅਤੇ ਕਾਂਗਰਸ ਪਾਰਟੀ ਅੰਦਰ ਹਰ ਵਰਗ ਦੇ ਲੋਕਾਂ ਨੂੰ ਨੁਮਾਇੰਦਗੀ ਮਿਲਦੀ ਹੈ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਸਗਨ ਸਕੀਮ 51000 ਰੁਪਏ ਕੀਤੀ ਗਈ, ਜਿਸ ਨਾਲ ਆਮ ਅਤੇ ਲੋੜਵੰਦ ਘਰਾਂ ਨੂੰ ਵੱਡੀ ਰਾਹਤ ਮਿਲੀ। ਬੁਢਾਪਾ ਪੈਨਸ਼ਨ 1500 ਰੁਪਏ ਕੀਤੀ ਗਈ, ਜਿਸ ਨਾਲ ਗਰੀਬ ਬਜ਼ੁਰਗ ਲੋਕਾਂ ਨੂੰ ਵੱਡੀ ਰਾਹਤ ਮਿਲੀ। ਔਰਤਾਂ ਲਈ ਬੱਸ ਸਰਫ਼ ਬਿਲਕੁੱਲ ਮੁਫਤ ਕੀਤਾ ਗਿਆ ਜਿਸ ਨਾਲ ਪੰਜਾਬ ਦੀਆਂ ਮਾਤਾਵਾਂ ਭੈਣਾਂ ਨੂੰ ਵੱਡੀ ਰਾਹਤ ਮਿਲੀ। ਢਾਈ ਕਿੱਲੋ ਵਾਟ ਤੋਂ ਘੱਟ ਬਿਜਲੀ ਕੁਨੈਕਸ਼ਨ ਵਾਲੇ ਘਰਾਂ ਦਾ ਬਿਜਲੀ ਦੇ ਬਿੱਲਾਂ ਦੀ ਮਾਫੀ ਕਾਂਗਰਸ ਪਾਰਟੀ ਦੀ ਦੇਣ ਸੀ। ਮਾਨ ਨੇ ਮੌਜੂਦਾ ਝਾੜੂ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੀ ਮੌਜੂਦਾ ਝਾੜੂ ਸਰਕਾਰ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਅੰਦਰ ਕੁਰੱਪਸ਼ਨ ਜ਼ੋਰਾਂ ’ਤੇ ਹੈ। ਝਾੜੂ ਵਾਲਿਆਂ ਦੇ ਵਿਧਾਇਕ ਆਪਣੇ ਘਰ ਭਰ ਰਹੇ ਹਨ ਅਤੇ ਪੰਜਾਬ ਦੇ ਲੋਕ ਆਪਣੇ ਰੋਜ ਮਰਾ ਕੰਮਾਂ ਲਈ ਵੀ ਤਰਸ ਰਹੇ ਹਨ। ਪੰਜਾਬ ਅੰਦਰ ਕਾਨੂੰਨ ਵਿਵਸਥਾ ਬਿਲਕੁੱਲ ਚਰਮਰਾ ਗਈ ਹੈ। ਹਰ ਰੋਜ਼ ਪੰਜਾਬ ਅੰਦਰ ਕਤਲ, ਫਿਰੌਤੀਆਂ ਦੀਆਂ ਘਟਨਾਵਾਂ ਘੱਟ ਰਹੀਆਂ ਹਨ। ਮਾਨ ਨੇ ਪਿੰਡਾ ਦੀਆਂ ਮਾਤਾਵਾਂ, ਭੈਣਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਝਾੜੂ ਸਰਕਾਰ ਨੇ ਵਾਅਦਾ ਤਾਂ ਇਹ ਕੀਤਾ ਸੀ ਕਿ ਸਰਕਾਰ ਅਉਣ ’ਤੇ ਪਹਿਲੇ ਮਹੀਨੇ ਤੋਂ ਔਰਤਾਂ ਦੇ ਖਾਤੇ ਵਿਚ 1000 ਰੁਪਏ ਆਵੇਗਾ। ਪਰ ਸਾਢੇ ਸਾਲ ਬੀਤਣ ’ਤੇ ਸਰਕਾਰ ਨੇ ਸਿਰਫ ਤਿੰਨ ਹਜਾਰ ਰੁਪਏ ਪਾ ਕੇ ਅੱਖਾਂ ਪੂੰਜਣ ਦਾ ਕੰਮ ਕੀਤਾ ਹੈ। ਜਦੋਂ ਕਿ ਸਾਢੇ ਚਾਰ ਸਾਲਾਂ ਦਾ 55000/ ਰੁਪਏ ਇਕੱਲੇ ਇਕੱਲੇ ਖਾਤੇ ਵਿਚ ਪਾਉਣਾ ਬਣਦਾ ਸੀ। ਪਰ ਝਾੜੂ ਸਰਕਾਰ ਪੰਜਾਬ ਦੀਆਂ ਮਾਵਾਂ ਭੈੈਣਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਪੰਜਾਬ ਦੀਆਂ ਔਰਤਾਂ ਸਰਕਾਰ ਦੇ ਝੂਠ ਫਰੇਬ ਵਿਚ ਨਹੀਂ ਆਉਣਗੀਆਂ ਕਿਉਂਕਿ ਉਹਹ ਜਾਣਦੀਆਂ ਹਨ ਕਿ 55000 ਰੁਪਏ ਪਾਉਣ ਦੀ ਥਾਂ ਸਿਰਫ਼ 3000 ਰੁਪਏ ਪਾਏ ਹਨ ਜੋ ਸਰਾਸਰ ਝੂਠ ਹੈ। ਅੱਜ ਪੰਜਾਬ ਅੰਦਰ ਤਕਰੀਬਨ ਸਾਰੇ ਸਰਕਾਰੀ ਅਦਾਰੇ ਹੜਤਾਲ ਤੇ ਬੈਠਣ ਲਈ ਮਜ਼ਬੂਰ ਹਨ। ਭਾਵੇਂ ਉਹ ਅਧਿਆਪਕ ਹੋਣ, ਭਾਵੇਂ ਸਫਾਈ ਸੇਵਕ ਹੋਣ, ਚਾਹੇ ਮੁਲਾਜ਼ਮ ਹੋਣ, ਚਾਹੇ ਕਿਸਾਨ ਵਰਗ, ਬਿਜਲੀ ਮੁਲਾਜ਼ਮ ਅੱਜ ਸਾਰੇ ਹੜਤਾਲ ’ਤੇ ਬੈਠੇ ਹੋਏ ਹਨ। ਸਰਕਾਰੀ ਮੁਲਾਜ਼ਮ ਡੀ.ਏ ਦੀਆਂ ਕਿਸਤਾਂ ਲਈ ਧਰਨੇ ਲਗਾ ਰਹੇ ਹਨ। ਸੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਰਾਜ ਲੈਕੇ ਆਾਈਏ ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ। ਇਸ ਮੌਕੇ ਜਸਵਿੰਦਰ ਸਿੰਘ, ਰਾਜੂ ਸਹੋਤਾ ਦੇ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।