ਮੋਗਾ, 17 ਨਵੰਬਰ (ਜਸ਼ਨ ) ਮੋਗਾ ਵਿਖੇ ਮਨਜੀਤ ਸਿੰਘ ਮਾਨ ਸੰਭਾਵੀਂ ਉਮੀਦਵਾਰ ਹਲਕਾ ਮੋਗਾ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਜਵਾਨੀ ਸੰਭਾਲ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮਨਜੀਤ ਮਾਨ ਦੇ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਵਰਣਨਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਅੰਮ੍ਰਿਤਸਰ ਰੋਡ ਸਥਿਤ ਮਨਜੀਤ ਮਾਨ ਦੀ ਅਵਤਾਰ ਸਿੰਘ ਮਾਨ ਮਾਰਕੀਟ ’ਤੇ ਪੁੱਜੇ ਤਾਂ ਮਾਨ ਨੇ ਆਪਣੇ ਸਾਥੀਆਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੜੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸ੍ਰ. ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਮਾਨ ਨਾਲ ਮੇਰੀ ਬਹੁਤ ਪੁਰਾਣੀ ਦੋਸਤੀ ਹੈ ਅਤੇ ਮਾਨ ਬਹੁਤ ਹੀ ਮਿਹਨਤੀ ਆਗੂ ਹਨ। ਇਸ ਮੌਕੇ ਮਾਨ ਨਾਲ ਨਿਰੰਜਣ ਸਿੰਘ ਮੋਠਾਂਵਾਲੀ, ਸੁਖਦੇਵ ਸਿੰਘ ਸਲੀਣਾ, ਰਾਜੂ ਸਹੋਤਾ, ਦੀਪੂ ਸਹੋਤਾ, ਬਲਜਿੰਦਰ ਸਿੰਘ ਚੋਟੀਆਂ ਖੁਰਦ, ਗੋਰਖਾ ਸਿੰਘ, ਜਗਤਾਰ ਸਲੀਣਾ, ਹਰਜਿੰਦਰਪਾਲ ਡਗਰੂ, ਅਵਤਾਰ ਚੋਟੀਆਂ, ਮੰਗੀ ਮੰਡੀਰਾਂ, ਗੁਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਭਿੰਦਰ ਸਿੰਘ ਸੱਦਾ ਸਿੰਘ ਵਾਲਾ, ਨਿਰਮਲ ਸਿੰਘ ਸੱਦਾ ਸਿੰਘ ਵਾਲਾ, ਮਨਦੀਪ ਸਿੰਘ, ਗੁਰਪ੍ਰੀਤ ਗੋਰਾ, ਗੁਰਮੀਤ ਸਿੰਘ ਰਿਟਾ: ਤਹਿਸ਼ੀਲਦਾਰ, ਗੁਰਸੇਵਕ ਸਿੰਘ ਝੰਡੇਵਾਲਾ ਨੈਸਲੇ, ਪਰਮਜੀਤ ਕਾਨੂੰਗੋ, ਗੱਬਰ ਸਿੰਘ, ਲਾਲ ਸਿੰਘ ਝੰਡੇਆਣਾ ਗਰਬੀ, ਬਹਾਦਰ ਝੰਡੇਆਣਾ ਗਰਬੀ,ਗੁਰਪ੍ਰੀਤ ਮੱਲੀਆਂਵਾਲਾ, ਭਾਨ ਸਰੂਪ, ਲਾਲ ਚੰਦ ਰਿਟਾ. ਰੋਡਵੇਜ਼ ਇੰਸਪੈਕਟਰ, ਗੁਰਪ੍ਰੀਤ ਸਲੀਣਾ, ਆਦਿ ਹਾਜ਼ਰ ਸਨ।