ਬਾਘਾ ਪੁਰਾਣਾ, 24 ਜੂਨ (ਜਸ਼ਨ ) ਬਾਘਾ ਪੁਰਾਣਾ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਮਹਾਂ ਵਪਾਰ ਮੰਡਲ ਦੇ ਗਠਨ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਆਖਿਰਕਾਰ ਉਸ ਵੇਲੇ ਵਿਰਾਮ ਮਿਲ ਗਿਆ, ਜਦੋਂ ਬੀਤੀ ਰਾਤ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਇਕੱਠੇ ਹੋ ਕੇ ਨਵੇਂ ਮੰਡਲ ਦਾ ਗਠਨ ਕਰ ਦਿੱਤਾ। ਇਸ ਮੌਕੇ ਵੱਡੇ ਵਪਾਰੀਆਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੱਕ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮਹਾਂ ਵਪਾਰ ਮੰਡਲ ਦਾ ਗਠਨ ਸਥਾਨਕ ਸ਼੍ਰੀ ਸ਼ਿਵ ਮੰਦਿਰ ਧਰਮਸ਼ਾਲਾ ਵਿਖੇ ਕੀਤਾ ਗਿਆ, ਜਿੱਥੇ ਸ਼ਹਿਰ ਦੇ ਵੱਖ-ਵੱਖ ਕਾਰੋਬਾਰ ਨਾਲ ਸਬੰਧਤ ਵਪਾਰੀਆਂ ਦੀ ਭਾਰੀ ਹਾਜ਼ਰੀ ਦੇਖਣ ਨੂੰ ਮਿਲੀ। ਇਸ ਦੌਰਾਨ ਸਾਰੇ ਵਪਾਰੀਆਂ ਨੇ ਮਿਲ ਬੈਠ ਕੇ ਆਪਣੀ ਸਹਿਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ। ਮੀਟਿੰਗ ਦੌਰਾਨ ਸਮਾਜ ਸੇਵੀ ਅਤੇ ਪ੍ਰਸਿੱਧ ਵਪਾਰੀ ਮਨਦੀਪ ਕੱਕੜ ਨੂੰ ਸਰਬਸੰਮਤੀ ਨਾਲ ਮਹਾਂ ਵਪਾਰ ਮੰਡਲ ਦਾ ਪ੍ਰਧਾਨ ਚੁਣਿਆ ਗਿਆ, ਜਿਸ ਦਾ ਸਾਰੇ ਹਾਜ਼ਰ ਵਪਾਰੀਆਂ ਵੱਲੋਂ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪਵਨ ਢੰਡ ਨੂੰ ਸਰਪ੍ਰਸਤ, ਐਡਵੋਕੇਟ ਅਮਿਤ ਅਗਰਵਾਲ ਨੂੰ ਸੀਨੀਅਰ ਵਾਇਸ ਪ੍ਰਧਾਨ, ਬੋਬੀ ਗਰਗ ਅਤੇ ਵਿਕਾਸ ਕਟਾਰੀਆ ਨੂੰ ਵਾਇਸ ਪ੍ਰਧਾਨ, ਸੰਦੀਪ ਗੋਇਲ ਨੂੰ ਜਨਰਲ ਸੈਕਟਰੀ, ਯੋਗੇਸ਼ ਗੋਇਲ ਨੂੰ ਸੈਕਟਰੀ ਅਤੇ ਰੂਬਲ ਸ਼ਰਮਾ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ। ਸੰਤ ਰਾਮ ਭੰਡਾਰੀ ਨੂੰ ਕੈਸ਼ੀਅਰ ਅਤੇ ਕਰਮਜੀਤ ਸਿੰਘ ਕੰਮਾ ਨੂੰ ਜੁਆਇੰਟ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਰਵੀ ਮੈਡੀਕਲ ਸਟੋਰ ਨੂੰ ਮੀਡੀਆ ਐਡਵਾਈਜ਼ਰ, ਰਕੇਸ਼ ਜਿੰਦਲ ਨੂੰ ਕੋਆਰਡੀਨੇਟਰ ਅਤੇ ਤੀਰਥ ਬਾਂਸਲ ਤੇ ਅਮਨ ਤਨੇਜਾ ਨੂੰ ਐਡਵਾਈਜ਼ਰ ਬਣਾਇਆ ਗਿਆ। ਮੀਡੀਆ ਸਲਾਹਕਾਰਾਂ ਵਜੋਂ ਕੁਲਵੰਤ ਅਰੋੜਾ, ਦਵਿੰਦਰ ਸਿੰਘ ਚੀਕਾ ਅਤੇ ਬਲਵਿੰਦਰ ਸਿੰਘ ਮਿੰਟੂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਕਪਿਲ ਗਰਗ ਨੂੰ ਕੋ-ਮਾਨੀਟਰ, ਮੋਹਿਤ ਸਿੰਗਲਾ ਨੂੰ ਮਾਨੀਟਰ, ਸੋਨੂੰ ਅਰੋੜਾ ਨੂੰ ਚੀਫ ਪਾਰਟਨਰ ਅਤੇ ਬੋਬੀ ਅਰੋੜਾ ਨੂੰ ਡਿਸਪਲੇਨ ਹੈਡ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਮੈਂਬਰਾਂ ਦੀ ਵੀ ਨਾਮਜ਼ਦਗੀ ਕੀਤੀ ਗਈ। ਮੀਟਿੰਗ ਦੌਰਾਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਵਪਾਰੀਆਂ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਹਿਰ ਵਿਚ ਪੈਦਲ ਮਾਰਚ ਵੀ ਕੀਤਾ ਗਿਆ ਅਤੇ ਖੁਸ਼ੀ ਦੇ ਮਾਹੌਲ ਵਿਚ ਆਤਸ਼ਬਾਜ਼ੀ ਕਰਕੇ ਇਸ ਨਵੇਂ ਗਠਨ ਦਾ ਜਸ਼ਨ ਮਨਾਇਆ ਗਿਆ। ਮਾਰਚ ਦੌਰਾਨ ਵਪਾਰੀਆਂ ਨੇ ਮੇਨ ਚੌਂਕ ਵਿਚ ਪਹੁੰਚ ਕੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਅਰਪਿਤ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਮਨਦੀਪ ਕੱਕੜ ਅਤੇ ਹੋਰ ਅਹੁਦੇਦਾਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲ ਦੇ ਅਧਾਰ ’ਤੇ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਮੰਡਲ ਹਮੇਸ਼ਾ ਤਤਪਰ ਰਹੇਗਾ। ਉਨ੍ਹਾਂ ਨੇ ਸਾਰੇ ਵਪਾਰੀਆਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਏਕਤਾ ਨਾਲ ਹੀ ਹਰ ਸਮੱਸਿਆ ਦਾ ਹੱਲ ਸੰਭਵ ਹੈ। ਸ਼ਹਿਰ ਦੇ ਵਪਾਰੀਆਂ ਨੇ ਵੀ ਇਸ ਗਠਨ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਉਮੀਦ ਜਤਾਈ ਕਿ ਨਵੀਂ ਟੀਮ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕਰੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਕੁੱਲ ਮਿਲਾ ਕੇ, ਮਹਾਂ ਵਪਾਰ ਮੰਡਲ ਦਾ ਇਹ ਗਠਨ ਬਾਘਾ ਪੁਰਾਣਾ ਦੇ ਵਪਾਰਕ ਵਰਗ ਲਈ ਇੱਕ ਨਵੀਂ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਖ਼ਬਰਾਂ
ਮਨਦੀਪ ਕੱਕੜ ਹੋਣਗੇ ਮਹਾਂ ਵਪਾਰ ਮੰਡਲ ਦੇ ਪ੍ਰਧਾਨ, ਪਵਨ ਢੰਡ ਸਰਪ੍ਰਸਤ, ਐਡਵੋਕੇਟ ਅਮਿਤ ਅਗਰਵਾਲ ਸੀਨੀਅਰ ਵਾਇਸ ਪ੍ਰਧਾਨ, ਬੋਬੀ ਗਰਗ ਅਤੇ ਵਿਕਾਸ ਕਟਾਰੀਆ ਵਾਇਸ ਪ੍ਰਧਾਨ, ਸੰਦੀਪ ਗੋਇਲ ਜਨਰਲ ਸੈਕਟਰੀ, ਯੋਗੇਸ਼ ਗੋਇਲ ਸੈਕਟਰੀ ਅਤੇ ਰੂਬਲ ਸ਼ਰਮਾ ਜੁਆਇੰਟ ਸੈਕਟਰੀ ਨਿਯੁਕਤ
* ਬਾਘਾ ਪੁਰਾਣਾ ’ਚ ਮਹਾਂ ਵਪਾਰ ਮੰਡਲ ਦਾ ਗਠਨ,ਸਰਬਸੰਮਤੀ ਨਾਲ ਐਪਰ ਚੜ੍ਹੀ ਚੋਣ
27 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



