ਮੋਗਾ, 12 ਅਗਸਤ (ਜਸ਼ਨ ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਚੋਣ ਲੜਨ ਵਾਲੇ ਚਾਹਵਾਨਾਂ ਵਲੋਂ ਆਪਣੀਆਂ ਸਰਗਰਮੀਆਂ ਹੁਣੇ ਤੋਂ ਹੀ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਵਲੋਂ ਆਪਣੇ ਆਪਣੇ ਪੱਧਰ ਤੇ ਹਲਕੇ ਅੰਦਰ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਬੁੂਥ ਪੱਧਰ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਰੁੱਝੇ ਹਨ। ਇੱਥੇ ਜੇਕਰ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਗੱਲ ਕੀਤੀ ਜਾਵੇ ਤਾਂ 2022 ਵਿਚ ਕਾਂਗਰਸ ਪਾਰਟੀ ਦੀ ਟਿਕਟ’ਤੇ ਚੋਣ ਲੜੀ ਮਾਲਵਿਕਾ ਸੂਦ ਹਲਕੇ ਅੰਦਰ ਪੂਰੀ ਤਰ੍ਹਾਂ ਸਰਗਰਮ ਦਿਖਾਈ ਰਹੇ ਹਨ, ਉਨ੍ਹਾਂ ਵਲੋਂ ਹਲਕੇ ਦੇ ਹਰ ਪਿੰਡ ਤੱਕ ਪਹੁੰਚ ਕਰਨ ਦੇ ਇਲਾਵਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੱਕ ਪਹੁੰਚ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਦੇ ਅਧਾਰ ’ਤੇ ਹੋਵੇਗਾ। ਡੋਰ ਟੂ ਡੋਰ ਮੀਟਿੰਗਾਂ ਦੌਰਾਨ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਰ ਇਕ ਦੀਆਂ ਨਿਗਾਹਾਂ ਹਲਕਾ ਇੰਚਾਰਜ ਮਾਲਵਿਕਾ ਸੂਦ ’ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਮਾਲਵਿਕਾ ਸੂਦ ਦੀ ਇਕ ਰਾਜਨੀਤਿਕ ਆਗੂ ਹੋਣ ਦੇ ਨਾਲ ਨਾਲ ਇਕ ਸਮਾਜ ਸੇਵਿਕਾ ਦੇ ਤੌਰ ’ਤੇ ਵੀ ਜ਼ਿਲਾ ਮੋਗਾ ਅੰਦਰ ਹੀ ਨਹੀਂ ਸਗੋਂ ਮਾਲਵਾ ਬੈਲਟ ਵਿਚ ਵੱਡੀ ਪਛਾਣ ਹੈ, ਜਿਸ ਦਾ ਆਉਂਦੀਆਂ ਚੋਣਾਂ ਵਿਚ ਮਾਲਵਿਕਾ ਸੂਦ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਹਲਕਾ ਇੰਚਾਰਜ ਮਾਲਵਿਕਾ ਸੂਦ ਜਦੋਂ ਰਾਜਨੀਤੀ ਵਿਚ ਆਏ ਹਨ ਉਦੋਂ ਤੋਂ ਇਕ ਦਿਨ ਵੀ ਟਿਕ ਕੇ ਨਹੀਂ ਬੈਠੇ ਹਰ ਸਮੇਂ ਹਲਕਾ ਵਾਸੀਆਂ ਦੇ ਦੁੱਖ ਸੁੱਖ ਵਿਚ ਡਟਕੇ ਖੜ੍ਹਣ ਦੇ ਇਲਾਵਾ ਜਿੱਥੇ ਵੀ ਕਿਸੇ ਵੀ ਹਲਕਾ ਵਾਸੀ ਨਾਲ ਅਨਿਆ ਹੁੰਦਾ ਤਾਂ ਉਹ ਡਟਕੇ ਸਾਥ ਦਿੰਦੇ ਅਤੇ ਉਨ੍ਹਾਂ ਨੇ ਹਮੇਸ਼ਾ ਆਪਣੇ ਹਲਕਾ ਵਾਸੀਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ। ਹੁਣ ਜਦੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ ਤਾਂ ਹਰ ਇਕ ਹਲਕਾ ਵਾਸੀ ਆਪਣਾ ਫਤਵਾ ਮਾਲਵਿਕਾ ਸੂਦ ਦੇ ਹੱਕ ਵਿਚ ਦੇਣ ਨੂੰ ਤਿਆਰ ਬਰ ਤਿਆਰ ਬੈਠਾ ਹੈ। ਮਾਲਵਿਕਾ ਸੂਦ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਆਖਿਆ ਕਿ ਹਲਕਾ ਵਾਸੀ ਉਸਦੇ ਪਰਿਵਾਰਕ ਮੈਂਬਰ ਹਨ ਅਤੇ ਹਲਕਾ ਵਾਸੀਆਂ ਲਈ ਉਹ 24 ਘੰਟੇ ਹਾਜ਼ਰ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਵਿਧਾਨ ਸਭਾ ਹਲਕਾ ਮੋਗਾ ਦੀ ਸੀਟ ਜਿੱਤ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ।
ਖ਼ਬਰਾਂ
ਪਿੰਡਾਂ ਦੀਆਂ ਸੱਥਾਂ ਤੋਂ ਸ਼ਹਿਰ ਦੇ ਵਾਰਡਾਂ ਤੱਕ ਮਾਲਵਿਕਾ ਸੂਦ ਦੀ ਦਸਤਕ, ਹਲਕੇ ਅੰਦਰ ਵਧਿਆ ਸਿਆਸੀ ਪ੍ਰਭਾਵ
13 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



