ਗ਼ਜ਼ਲ

ਭਾਵੇਂ ਰੋਹੀਏਂ ਉੱਗੇ ਫੁੱਲ ਸੱਜਣਾਂ।
ਸਾਨੂੰ ਜਾਣੇ ਦੁਨੀਆਂ ਕੁੱਲ ਸੱਜਣਾਂ।

ਅਸੀਂ ਹੱਟ ਮਹਿਕ ਦੀ ਲਾ ਬੈਠੇ,
ਵੱਡੀ ਹੋ ਗਈ ਏ ਭੁੱਲ ਸੱਜਣਾਂ।

ਸਭ‌ ਰੰਗ ਦੁਨੀ‌ ਦੇ ਕੱਚੇ ਨੇ,
ਕੋਈ ਰੰਗ ਨਾ ਸਾਡੇ ਤੁਲ ਸੱਜਣਾਂ।

ਧੁੱਪਾਂ ਵਿਚ ਖਿੜ ਖਿੜ ‌ਪੈਂਦੇ ਹਾਂ
ਵਾਵਾਂ ਵਿਚ ਜਾਈਏ ਘੁਲ਼ ਸੱਜਣਾਂ।

ਜਿਹੜੇ ਵੀ ਰਾਹੋਂ ਲੰਘ ਜਾਈਏ,
ਉੱਗ ਪੈਂਦੇ ਲੱਖਾਂ ਫੁੱਲ ਸੱਜਣਾਂ।

ਮਹਿਕਾਂ ਮਾਣ ਜਾਂ ਤੋੜ‌‌ ਲੈ ਤੂੰ
ਤੈਨੂੰ ਤਾਂ ਪੂਰੀ ਖੁੱਲ੍ਹ ਸੱਜਣਾਂ।

ਜੀ ਭਰ ਕੇ ਜ਼ਿੰਦਗੀ ਜੀ ਲੈ ਤੂੰ
ਮੁੜ ਕਿਤੋਂ ਨਾ ਮਿਲਣੀ ਮੁੱਲ ਸੱਜਣਾਂ।

ਡਾ ਹਰਬੰਸ ਕੌਰ ਗਿੱਲ
9646449871