ਮੋਗਾ ,25 ਜੂਨ (ਜਸ਼ਨ )ਪਿਛਲੀ 29 ਮਈ ਨੂੰ ਮੋਗਾ ਨਗਰ ਨਿਗਮ ਚੋਣਾਂ ਦੇ ਨਤੀਜੇ ਵਾਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ( ਮੁੰਡੇ) ਦੇ ਲੈਕਚਰਾਰ ਗੌਰੀ ਸ਼ੰਕਰ ਐਸ.ਐਸ.ਪੀ. ਮੋਗਾ ਦੀ ਰਿਹਾਇਸ ਕੋਲ ਲੰਘ ਰਹੇ ਸਨ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਚਲਾਈ ਗੋਲੀ ਉਹਨਾਂ ਦੀ ਬਾਂਹ ਵਿੱਚ ਲਗ ਗਈ ਸੀ ਜਿਸ ਤੇ ਉਹ ਆਪਣੇ ਸਕੂਟਰ ਤੋਂ ਹੇਠਾਂ ਡਿਗ ਗਏ ਅਤੇ ਸਿਟੀ ਪੁਲਿਸ ਮੋਗਾ ਵਲੋਂ ਤੁਰੰਤ ਉਹਨਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਜਿਥੋਂ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ | ਜਿਥੇ ਉਹਨਾਂ ਦੀਪ ਹਸਪਤਾਲ ਤੋਂ ਆਪਣਾ ਇਲਾਜ ਕਰਵਾਇਆ ਇਲਾਜ ਦੌਰਾਨ ਉਹਨਾਂ ਦਾ ਕਾਫ਼ੀ ਖਰਚ ਆਇਆ ਅਤੇ ਮੋਗਾ ਪੁਲਿਸ ਉਹਨਾਂ ਦੀ ਬਾਂਹ ਵਿਚਲੀ ਗੋਲੀ ਹਸਪਤਾਲ ਤੋਂ ਲੈ ਵੀ ਆਈ ਸੀ | ਉਹਨਾਂ ਵਲੋਂ ਪੁਲਿਸ ਕੋਲ ਐਫ.ਆਈ ਆਰ . ਦਰਜ਼ ਕਰਵਾਉਣ ਤੇ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਕਿਸੇ ਦੋਸ਼ੀ ਵਿਅਕਤੀ ਨੂੰ ਲੱਭ ਨਹੀਂ ਸਕੀ| ਅਧਿਆਪਕ ਸਾਥੀ ਨੂੰ ਇਨਸਾਫ਼ ਦਿਵਾਉਣ ਲਈ ਡੀ. ਟੀ. ਐਫ. ਪੰਜਾਬ ਅਤੇ ਅਧਿਆਪਕ ਦਲ ਪੰਜਾਬ ਦਾ ਸਾਂਝਾ ਵਫਦ ਦਿਗਵਿਜੇਪਾਲ ਸ਼ਰਮਾ ਸ਼ਰਮਾ ਦੀ ਅਗਵਾਈ ਵਿੱਚ ਐਸ. ਐਸ. ਪੀ.ਮੋਗਾ ਦੇ ਰੀਡਰ ਨੂੰ ਮਿਲਿਆ ਅਤੇ ਅਧਿਆਪਕ ਗੌਰੀ ਸੰਕਰ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਪੜਤਾਲ ਲਗਵਾਈ ਗਈ| ਆਗੂਆਂ ਨੇ ਕਿਹਾ ਕਿ ਜ਼ੇਕਰ ਪੀੜਤ ਅਧਿਆਪਕ ਨੂੰ ਇਨਸਾਫ਼ ਨਾ ਮਿਲਿਆ ਤਾ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ |ਇਸ ਸਮੇਂ ਪੀੜਤ ਅਧਿਆਪਕ ਗੌਰੀ ਸ਼ੰਕਰ,ਗੁਰਮੀਤ ਸਿੰਘ ਝੋਰੜਾ, ਅਮਨਦੀਪ ਮਾਛੀਕੇ, ਗੁਰਜੀਤ ਸਿੰਘ ਮਾਛੀਕੇ, ਜਤਿੰਦਰਪਾਲ ਖੋਸਾ ਸਵਰਨ ਦਾਸ,ਤੇਜਿੰਦਰ ਸਿੰਘ,ਇੰਦਰਜੀਤ ਸਿੰਘ, ਕਿਰਨਦੀਪ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ ਡਾਲਾ ਆਦਿ ਅਧਿਆਪਕ ਹਾਜ਼ਰ ਸਨ |
ਖ਼ਬਰਾਂ
ਨਿਗਮ ਚੋਣਾਂ ਚ ਗੋਲੀ ਵੱਜਣ ਦੇ ਬਾਵਜੂਦ ਇਨਸਾਫ ਲਈ ਭਟਕਦਾ ਲੈਕਚਰਾਰ
* *ਲੈਕਚਰਾਰ ਗੌਰੀ ਸੰਕਰ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕ ਜਥੇਬੰਦੀਆਂ ਦਾ ਵਫਦ ਐਸ ਐਸ ਪੀ ਮੋਗਾ ਨੂੰ ਮਿਲਿਆ*
27 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



