ਮੋਗਾ, 16 ਜੁਲਾਈ (ਜਸ਼ਨ): ਉੱਘੇ ਸਮਾਜ ਸੇਵਕ ਅਤੇ ਕਾਰੋਬਾਰੀ ਸੰਜੀਵ ਕੌੜਾ (ਲੱਡੂ, ਆਰੇ ਵਾਲਿਆਂ) ਦੇ ਭਰਾ ਮੰਗਤ ਰਾਏ ਕੌੜਾ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ 19 ਜੁਲਾਈ ਐਤਵਾਰ ਨੂੰ ਦੁਪਹਿਰ 1 ਵਜੇ, ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਦੱਤ ਰੋਡ, ਮੋਗਾ ਵਿਖੇ ਹੋਵੇਗੀ। ਸੰਜੀਵ ਕੌੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਿਸ਼ਤੇਦਾਰਾਂ, ਦੋਸਤਾਂ ਅਤੇ ਮੋਗਾ ਨਿਵਾਸੀਆਂ ਨੂੰ ਮੰਗਤ ਰਾਏ ਕੌੜਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੰਗਤ ਰਾਏ ਕੌੜਾ 8 ਜੁਲਾਈ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।