ਮੋਗਾ, 5 ਅਕਤੂਬਰ (ਲਛਮਣਜੀਤ ਸਿੰਘ ਪੁਰਬਾ/ ਜਸ਼ਨ ):
ਪੱਤਰਕਾਰ ਸਰਬਜੀਤ ਸਿੰਘ ਰੌਲੀ ਨੁੰ ਉਸ ਵਕਤ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸ. ਮਲਕੀਤ ਸਿੰਘ ਸੰਖੇਪ ਬੀਮਾਰ ਹੋਣ ਪਿੱਛੋਂ ਅਕਾਲ ਚਲਾਣਾ ਕਰ ਗਏ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਰੌਲੀ ਨੇ ਕਿਹਾ ਕਿ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ 6 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਰੌਲੀ ਵਿਖੇ ਹੋਵੇਗਾ। ਇਸ ਦੁੱਖ ਦੀ ਘੜੀ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ. ਨਿਹਾਲ ਸਿੰਘ ਭੁੱਲਰ, ਖਣਮੁੱਖ ਭਾਰਤੀ ਪੱਤੋ ਜਿਲ੍ਹਾ ਪ੍ਰਧਾਨ ਸ਼ਹਿਰੀ , ਸੰਜੀਤ ਸਿੰਘ ਸਨੀ ਗਿੱਲ, ਰਾਜਵਿੰਦਰ ਸਿੰਘ ਧਰਮਕੋਟ ਜੱਥੇਦਾਰ ਤੀਰਥ ਸਿੰਘ ਮਾਹਲਾ, ਬਰਜਿੰਦਰ ਸਿੰਘ ਮੱਖਣ ਬਰਾੜ,ਦਿਲਬਾਗ ਇੰਘ ਭੁੱਲਰ ਹੈਪੀ ਭੁੱਲਰ ਸਰਕਲ ਪ੍ਰਧਾਨ , ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਰਜਿੰਦਰ ਸਿੰਘ ਡੱਲਾ ,ਬਾਬਾ ਹਰਵਿੰਦਰ ਸਿੰਘ ਰੌਲੀ ,ਅੰਗਰੇਜ਼ ਸਿੰਘ ਸੰਘਾ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ. ਨਿਹਾਲ ਸਿੰਘ ਭੁੱਲਰ, ਖਣਮੁੱਖ ਭਾਰਤੀ ਪੱਤੋ ਜਿਲ੍ਹਾ ਪ੍ਰਧਾਨ ਸ਼ਹਿਰੀ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ