ਜੋਗਿੰਦਰ ਸਿੰਘ ਮਾਨ
ਮਾਨਸਾ 14 ਅਕਤੂਬਰ ;
ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਜ ਬਾਅਦ ਦੁਪਹਿਰ ਭੜਕੀ ਹੋਈ ਭੀੜ ਵਲੋਂ ਅੱਗ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਗੁੱਸੇ ਵਿੱਚ ਆਏ ਨੌਂਜਵਾਨਾਂ ਨੇ ਉਸਦੇ ਮੈਡੀਕਲ ਸਟੋਰ ਦੀ ਭੰਨ ਤੋੜ ਕਰ ਦਿੱਤੀ ਗਈ ਸੀ। ਨੌਜਵਾਨਾਂ ਵਲੋਂ ਇੱਕ ਜੇਸੀਬੀ ਮਸ਼ੀਨ ਕਿਸੇ ਤੋਂ ਫੜ੍ਹਕੇ ਖੁਦ ਚਲਾਕੇ ਦੁਕਾਨ ਢਾਹੁਣੀ ਸ਼ੁਰੂ ਕਰ ਦਿੱਤੀ ਗਈ ਅਤੇ ਮਗਰੋਂ ਤੇਲ ਪਾਕੇ ਅੱਗ ਲਗਾ ਦਿੱਤੀ ਗਈ। ਭੜਕੀ ਹੋਈ ਭੀੜ ਮੁਹਰੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਈ ਵਾਹ ਨਹੀਂ ਗਈ
ਇਸੇ ਦੌਰਾਨ ਹੀ ਪੁਲੀਸ ਦੀ ਅਗਵਾਈ ਹੇਠ ਬਾਅਦ ਦੁਪਹਿਰ ਅਸ਼ਵਨੀ ਕੁਮਾਰ ਦੇ ਘਰ ਉਪਰ ਪੀਲ਼ਾ ਪੰਝਾ ਚਲਾਇਆ ਗਿਆ। ਇਹ ਪੀਲ਼ਾ ਪੰਝਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਨੇਕਾਂ ਨਸ਼ਾ ਤਸਕਰਾਂ ਦੇ ਘਰਾਂ ਉਪਰ ਚਲਾਇਆ ਜਾ ਚੁੱਕਿਆ ਹੈ ਅਤੇ ਅੱਜ ਵੀ ਨਸ਼ਿਆਂ ਦੇ ਤਸਕਰ ਵਜੋਂ ਉਸ ਦਾ ਘਰ ਢਾਹਿਆ ਗਿਆ ਹੈ । ਪੰਜਾਬ ਇਸ ਵਕਤ ਬਾਰੂਦ ਦੇ ਢੇਰ ਤੇ ਬੈਠਾ ਹੈ । ਹੁਣ ਇਕ ਗੱਲ ਤਾਂ ਸਾਫ ਹੈ ਕਿ ਨਸ਼ਾ ਤਸਕਰੀ ਪੰਜਾਬ ਵਿਚ ਨਹੀਂ ਚਲੇਗੀ ।








