ਮੋਗਾ 23 ਅਗਸਤ ( ਗੁਰਜੰਟ ਸਿੰਘ )"ਮੋਗਾ ਸ਼ਹਿਰ ਦੇ ਸੁੰਦਰੀਕਰਨ ਦੇ ਨਾਮ 'ਤੇ ਨਗਰ ਨਿਗਮ ਦੇ ਫੰਡਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਜਦਕਿ ਸ਼ਹਿਰ ਦੇ ਵਾਰਡ ਵਾਸੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।"ਇਨਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਪਾਲ ਸਿੰਘ ਸਿੱਧੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸਿਸਟਮ ਹੈ ਜੋ ਕਿ ਤਕਰੀਬਨ ਹਰ ਵਾਰਡ ਵਿੱਚ ਕਿਤੇ ਨਾ ਕਿਤੇ ਓਵਰਫਲੋ ਹੋ ਰਿਹਾ ਅਤੇ ਲੋਕ ਗੰਦਗੀ ਵਿੱਚ ਰਹਿਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਕੋਈ ਵਾਰਡ ਮੁਤਾਬਕ ਬੀਟ ਸਿਸਟਮ ਨਹੀਂ ਹੈ ਵਾਰਡਾਂ ਵਿੱਚ ਜਿੰਨੇ ਸਾਫ ਸਫਾਈ ਚਾਹੀਦੀ ਹੈ ਉਹ ਚੰਗੇ ਢੰਗ ਨਾਲ ਨਹੀਂ ਹੋ ਰਹੀ ।ਉਹਨਾਂ ਕਿਹਾ ਕਿ ਸ਼ਹਿਰ ਵਿੱਚ ਖਾਲੀ ਪਲਾਟਾਂ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਕਿ ਸ਼ਹਿਰ ਦੇ ਸੁੰਦਰੀਕਰਨ ਦਾ ਮੂੰਹ ਚੜਾ ਰਹੇ ਹਨ। ਉਹਨਾਂ ਕਿਹਾ ਕਿ ਅਨਪਲੈਂਡ ਤਰੀਕੇ ਨਾਲ ਵਿਕਾਸ ਦੇ ਨਾਮ ਤੇ ਨਿਗਮ ਦੇ ਫੰਡਾਂ ਨੂੰ ਬੇਲੋੜਾ ਵਰਤ ਕੇ ਬਰਬਾਦ ਕੀਤਾ ਜਾ ਰਿਹਾ ।ਉਹਨਾਂ ਕਿਹਾ ਕਿ ਵਾਰਡਾਂ ਦੀ ਸਫਾਈ ਲਈ ਪੂਰੇ ਸਫਾਈ ਕਰਮਚਾਰੀ ਨਹੀਂ ਮਿਲ ਰਹੇ ਹਨ। ਉਹਨਾਂ ਕਿਹਾ ਕਿ ਕਈ ਵਾਰਡਾਂ ਵਿੱਚ ਸੜਕਾਂ ਤੇ ਮੋਟਾ ਪੱਥਰ ਪਾ ਕੇ ਛੱਡੇ ਹੋਏ ਹਨ ਜਦਕਿ ਪ੍ਰੀ ਮਿਕਸ ਜਲਦੀ ਪਾਇਆ ਜਾਣਾ ਚਾਹੀਦਾ ਹੈ ।ਲੋਕ ਆਪਣੇ ਸਾਧਨਾਂ ਦੇ ਟਾਇਰ ਪੜਵਾਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸੀਵਰੇਜ ਸਿਸਟਮ ਆਬਾਦੀ ਮੁਤਾਬਕ ਪਾਈਪਾਂ ਛੋਟੀਆਂ ਹਨ ਜਿਸ ਨੂੰ ਵੱਡਿਆਂ ਕਰਕੇ ਅਤੇ ਸੀਵਰ ਸਿਸਟਮ ਦੀ ਸਮੁੱਚੀ ਸਾਫ ਸਫਾਈ ਕਰ ਕੇ ਸੀਵਰੇਜ ਸਿਸਟਮ ਦਰੁਸਤ ਕੀਤਾ ਜਾਵੇ!
ਖ਼ਬਰਾਂ
ਸੁੰਦਰੀਕਰਨ ਦੇ ਨਾਮ 'ਤੇ ਫੰਡਾਂ ਨੂੰ ਬਰਬਾਦ ਕਰਨ ਦੀ ਬਜਾਏ, ਨਗਰ ਨਿਗਮ ਵਿਕਾਸ ਦਾ ਰੋਡ ਮੈਪ ਬਣਾਏ - ਨਰਿੰਦਰ ਪਾਲ ਸਿੰਘ ਸਿੱਧੂ
* ਸੀਵਰ ਸਿਸਟਮ ਦੀ ਸਮੁੱਚੀ ਸਾਫ ਸਫਾਈ ਕਰ ਕੇ ਸੀਵਰੇਜ ਸਿਸਟਮ ਦਰੁਸਤ ਕੀਤਾ ਜਾਵੇ!
24 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



