ਮੋਗਾ, 15 ਅਗਸਤ (ਜਸ਼ਨ ) ਡਾ: ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਡਾ ਪਵਨ ਥਾਪਰ ਡਾਇਰੈੱਕਟਰ ਡਾ
ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਅੱਜ ਰਾਸ਼ਟਰੀ ਦਿਵਸ ਤੇ ਰਾਸ਼ਟਰੀ ਤਿਰੰਗਾਂ
ਲਹਿਰਾਕੇ ਸਲਾਮੀ ਦਿੱਤੀ । ਝੰਡਾਂ ਲਹਿਰਾਉਣ ਤੋਂ ਬਾਅਦ ਆਪਣੇ ਭਾਸ਼ਣ ਅੰਦਰ ਸਟਾਫ ਅਤੇ
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਅਸੀ ਸਾਰੇ ਆਜ਼ਾਦੀ ਘੁਲਾਟੀਆਂ ਦੀ
ਕੁਰਬਾਨੀਆਂ ਸਦਕਾ ਆਜ਼ਾਦ ਮੁਲਕ ਦੇ ਸ਼ਹਿਰੀ ਕਹਿਲਾਉਣ ਦੇ ਹੱਕਦਾਰ ਬਣੇ ਹਾਂ ਸਾਨੂੰ ਇਹ
ਮਾਨ ਪ੍ਰਾਪਤ ਹੋਇਆ ਹੈ ।
ਅੰਗਰੇਜ਼ਾਂ ਤੋਂ ਗੁਲਾਮੀ ਦੀਆਂ ਜ਼ੰਝੀਰਾਂ ਤੜਵਾਉਣ ਉਪਰੰਤ ਸਾਡੇ ਲੀਡਰਾਂ ਨੇ ਭਾਰਤ ਨੂੰ ਨਵਾ
ਸੰਵਿਧਾਨ ਦੇ ਕੇ ਇੱਕ ਲੋਕ ਰਾਜ਼ ਸਥਾਪਿਤ ਕੀਤਾ ਜਿਸ ਦਾ ਮਤਲਬ ਹਰ ਸ਼ਹਿਰੀ ਇਸ ਦੇ ਰਾਜ
ਭਾਗ ਦੇ ਵਿੱਚ ਹਿੱਸੇਦਾਰ ਹੈ । ਪਿੱਛਲੇ ਦਿਨੀ ਜੋ ਕੁੱਝ ਵਾਪਰਿਆ ਹੈ ਉਹ ਸਾਡੇ ਹੁਕਮਰਾਨਾ ਦੀਆਂ
ਗਲਤੀਆਂ ਕਰਕੇ ਹੈ ਕਿਓਕਿ ਉਹ ਭੁੱਲ ਜਾਦੇ ਹਨ ਕਿ ਇਹ ਲੋਕਾ ਦਾ ਰਾਜ ਹੈ ਕੋਈ ਰੱਜਵਾੜਾ
ਸ਼ਾਹੀ ਨਹੀ ਹੈ । ਹਰ ਆਦਮੀ ਦਾ ਹੱਕ ਹੈ ਕਿ ਗਲਤ ਕੰਮ ਦੇ ਖਿਲਾਫ ਸ਼ਾਂਤੀ ਪੂਰਨ ਤਰੀਕੇ ਨਾਲ
ਆਵਾਦ ਬੁਲੰਦ ਕਰੇ । ਲੋਕਾ ਦੀਆਂ ਇੱਛਾਵਾਂ ਅਤੇ ਉਹਨਾ ਦੀਆਂ ਜਰੂਰਤਾਂ ਨੂੰ ਮੁੱਖ ਰੱਖ ਕੇ
ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ । ਸਾਨੂੰ ਵੀ ਆਪਣੇ ਦੇਸ਼ ਦੇ ਪ੍ਰਤੀ ਆਪਣੀਆਂ ਜਿੰਮੈਵਾਰੀਆਂ
ਸਮਝਣੀਆਂ ਚਾਹੀਦੀਆਂ ਹਨ ।
ਇਸ ਮੌਕੇ ਤੇ ਬੋਲਦੇ ਹੋਏ ਡਾ ਪਵਨ ਥਾਪਰ ਜੀ ਨੇ ਦੇਸ਼ ਵਾਸੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ
ਕਿ ਦੇਸ਼ ਦੇ ਪਿੱਛਲੇ ਪੌਣੇ ਦੋ ਸੋ ਸਾਲ ਪਹਿਲਾ ਜਾਤ ਪਾਤ ਅਤੇ ਫਿਰਕਾਪ੍ਰਸਤੀ ਅਤੇ ਧਰਮ ਦੇ ਨਾਮ
ਤੇ ਕੋਈ ਵੀ ਵੰਢੀਆ ਨਹੀ ਸਨ । ਅੰਗਰੇਜ਼ਾਂ ਨੇ ਆਪਣੀ ਹਕੂਮਤ ਨੂੰ ਖਤਰਾ ਦੇਖ ਦੇ ਹੋਏ ਇਸ ਦਾ
ਬੀਜ ਬੋਇਆ ਜਿਸ ਦਾ ਅਸੀ ਸਾਰੇ ਵਰਗ ਦੇ ਕਰਤਾ ਧਰਤਾ ਨੁਕਸਾਨ ਉਠਾ ਰਹੇ ਹਾਂ । ਸਾਨੂੰ ਸਾਡੇ
ਗੁਰੂ ਮਹਾਰਾਜ ਜੀ ਨੇ ਇਹ ਸੁਨੇਹਾ ਦਿੱਤਾ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਬੁ । ਸਾਨੂੰ ਸਭ
ਪੰਜਾਬੀਆਂ ਨੂੰ ਮਿਲ ਕੇ ਸਾਰੇ ਸਮਾਜ ਨੂੰ ਅਤੇ ਦੇਸ਼ ਨੂੰ ਇਹ ਸੁਨੇਹਾਂ ਦੇਣ ਦੀ ਲੋੜ ਹੈ ।