ਮੋਗਾ, 14 ਅਗਸਤ (ਜਸ਼ਨ ): 80ਵੇਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਵਾਈ ਹੇਠ ਸ਼ਹਿਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਤੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਤਿਰੰਗਾ ਯਾਤਰਾ ਚੈਂਬਰ ਰੋਡ, ਰੇਲਵੇ ਰੋਡ, ਸ਼ਾਮ ਲਾਲ ਥਾਪਰ ਚੌਕ, ਮੇਨ ਬਾਜ਼ਾਰ ਆਦਿ ਇਲਾਕਿਆਂ ਵਿੱਚੋਂ ਲੰਘੀ। ਇਸ ਦੌਰਾਨ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਤਿਰੰਗੇ ਲਹਿਰਾਉਂਦੇ ਹੋਏ ‘ਘਰ-ਘਰ ਤਿਰੰਗਾ’ ਦੇ ਨਾਅਰੇ ਲਗਾਏ ਅਤੇ ਲੋਕਾਂ ਨੂੰ 15 ਅਗਸਤ ਨੂੰ ਆਪਣੇ ਘਰਾਂ ’ਤੇ ਕੌਮੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਸੀਮਾਂਤ ਗਰਗ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ 9 ਤੋਂ 17 ਅਗਸਤ ਤੱਕ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਕਰਨਾ, ਕੌਮੀ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਹਰ ਨਾਗਰਿਕ ਨੂੰ ਆਪਣੇ ਘਰ ’ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਲਈ 2 ਹਜ਼ਾਰ ਤਿਰੰਗੇ ਝੰਡੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਤੋਂ ਕੱਢੀ ਗਈ ਤਿਰੰਗਾ ਯਾਤਰਾ ਦਾ ਮਕਸਦ ਦੇਸ਼ ਭਗਤੀ ਦੀ ਭਾਵਨਾ ਅਤੇ ਕੌਮੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਡਾ. ਗਰਗ ਨੇ ਕਿਹਾ ਕਿ ਬਾਜ਼ਾਰਾਂ ਅਤੇ ਵੱਖ-ਵੱਖ ਸਥਾਨਕ ਥਾਵਾਂ ’ਤੇ ਲੋਕਾਂ ਨੂੰ ਤਿਰੰਗੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਆਪਣੇ ਘਰਾਂ, ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ’ਤੇ ਕੌਮੀ ਝੰਡਾ ਲਹਿਰਾ ਸਕਣ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਯਾਤਰਾਵਾਂ ਅਤੇ ਰੈਲੀਆਂ ਦੌਰਾਨ ਪਾਰਟੀ ਦੇ ਝੰਡੇ ਦੀ ਬਜਾਏ ਸਿਰਫ਼ ਕੌਮੀ ਝੰਡਾ ਤਿਰੰਗਾ ਵਰਤਣ ਲਈ ਕਿਹਾ ਗਿਆ ਹੈ, ਤਾਂ ਜੋ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲੀ ਜਨ ਮੁਹਿੰਮ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਅਤੇ ਨਵੇਂ ਵੋਟਰਾਂ ਨੂੰ ਕੌਮੀ ਗੌਰਵ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਤਿਰੰਗਾ ਯਾਤਰਾਵਾਂ ਅਤੇ ਜਨ ਸੰਪਰਕ ਮੁਹਿੰਮਾਂ ਰਾਹੀਂ ਲੋਕਾਂ ਨੂੰ ਆਜ਼ਾਦੀ ਦਿਵਸ ਦੇ ਮਹੱਤਵ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਸੀਮਾਂਤ ਗਰਗ ਨੇ ਅਪੀਲ ਕੀਤੀ ਕਿ 15 ਅਗਸਤ ਨੂੰ ਹਰ ਨਾਗਰਿਕ ਆਪਣੇ ਘਰ ’ਤੇ ਤਿਰੰਗਾ ਲਹਿਰਾ ਕੇ ਦੇਸ਼ ਭਗਤੀ, ਕੌਮੀ ਏਕਤਾ ਅਤੇ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦੇਵੇ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਆਜ਼ਾਦੀ ਦਿਵਸ ਨੂੰ ਵੱਡੀ ਜਨ ਭਾਗੀਦਾਰੀ ਨਾਲ ਮਨਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਇਸ ਮੌਕੇ ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਪ੍ਰਵਾਸੀ ਮੰਚ ਦੇ ਪ੍ਰਧਾਨ ਵਿਜੇ ਮਿਸ਼ਰਾ, ਸੰਜੀਵ ਅਗਰਵਾਲ, ਕਮਲ ਕੁਮਾਰ, ਅਮਿਤ ਸੂਦ, ਰੀਤੂ ਬਾਲਾ, ਪ੍ਰਣਵ ਕੁਮਾਰ, ਕਾਕੂ ਸੂਦ, ਮੰਡਲ ਪ੍ਰਧਾਨ ਉਮਾਕਾਂਤ, ਸੁਕੇਸ਼ ਸੂਦ, ਗੋਲਡੀ, ਦੀਪਕ ਤਲਵਾੜ, ਭੁਪਿੰਦਰ ਹੈਪੀ, ਧਰਮਵੀਰ ਭਾਰਤੀ, ਅਮਨਦੀਪ ਗਰੋਵਰ, ਸੋਨੀ ਮੰਗਲਾ, ਡਾ. ਚਮਨ ਲਾਲ ਖੁਰਾਨਾ, ਪਾਰਸ਼ਦ ਵਿੱਕੀ ਸਿਤਾਰਾ, ਪਾਰਸ਼ਦ ਟੋਨੀ ਸਿਤਾਰਾ, ਰਾਜਿੰਦਰ ਗਾਬਾ, ਅਜੇ ਸ਼ਰਮਾ, ਦਵਿੰਦਰ ਕੁਮਾਰ, ਗਗਨ ਲੂੰਬਾ, ਤਰਸੇਮ ਜੰਡ, ਭਰਤ ਮੰਗਲਾ, ਸੁਖਵਿੰਦਰ, ਸੁਖਮੰਦਰ ਸਿੰਘ, ਸਾਹੂ ਕੁਮਾਰ, ਲਵ ਮੰਗਲਾ, ਦਿਨੇਸ਼ ਕੁਮਾਰ, ਲਵਪ੍ਰੀਤ ਕੁਮਾਰ, ਪ੍ਰਵੀਨ ਰਾਜਪੂਤ, ਜਤਿਨ ਬਠਲਾ, ਸ਼ਸ਼ੀਕਾਂਤ ਪਾਂਡੇ, ਸੁਰਿੰਦਰ ਕੁਮਾਰ, ਵਿਜੇ ਕੁਮਾਰ, ਰੋਹਿਤ ਗੁਪਤਾ, ਨਰੇਸ਼ ਕੁਮਾਰ, ਸੰਤੋਸ਼ ਕੁਮਾਰ, ਸੰਜੂ, ਵਰਿੰਦਰ ਸਿੰਘ, ਸੰਜੇ ਕੁਮਾਰ, ਵਿਨੋਦ ਕੁਮਾਰ, ਰਾਜੂ, ਨਰਿੰਦਰਪਾਲ ਸੇਠੀ, ਵਿਕਾਸ ਸ਼ਰਮਾ, ਚੇਤਨ ਸ਼ਰਮਾ, ਸਚਿਨ ਗਰਗ, ਛਿੰਦਰ ਪਾਲ, ਕਾਲੂ ਰਾਮ, ਰਾਧੇ ਸ਼ਿਆਮ, ਸੀਤਾ ਰਾਮ, ਰਣਜੀਤ ਸਿੰਘ, ਅਨੁਰਾਗ, ਜੋਨੀ ਭੱਟੀ, ਸੋਨੀ ਭੱਟੀ, ਸੁਰਿੰਦਰ ਸ਼ਰਮਾ, ਲੱਖਾ ਸਿੰਘ, ਸੁਖਚੈਨ ਦਾਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਅਹੁਦੇਅਤੇ ਵਰਕਰਕਰ ਹਾਜ਼ਰ ਸਨ।