ਚੰਡੀਗੜ੍ਹ, 12 ਅਗਸਤ(ਜਸ਼ਨ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕੀਤਾ ਹੈ ਜਿਸ ਵਿੱਚ ਪਾਰਟੀ ਦੇ ਸੀਨੀਅਰ, ਤਜਰਬੇਕਾਰ ਅਤੇ ਜਮੀਨ ਨਾਲ ਜੁੜ੍ਹੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਪਾਰਟੀ ਦੇ ਸੀਨੀਅਰ ਅਤੇ ਮਿਹਨਤੀ ਆਗੁੂਆਂ ਨੂੰ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿੱਚ ਸ਼ਾਮਲ ਕੀਤਾ ਗਿਆ ਹੈ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਨੂੰ ਮਿਲੀ ਜਾਣਕਾਰੀ ਮੁਤਾਬਿਕ ਮੋਗਾ ਜ਼ਿਲੇ ਚੋਂ ਸ. ਰਜਿੰਦਰ ਸਿੰਘ ਡੱਲਾ ,ਸ. ਬੂਟਾ ਸਿੰਘ ਦੌਲਤਪੁਰਾ , ਸ. ਜਰਨੈਲ ਸਿੰਘ ਦੁਨੇਕੇ ਸਾਬਕਾ ਡਿਪਟੀ ਮੇਅਰ ਮੋਗਾ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਸ. ਮੁਖਤਿਆਰ ਸਿੰਘ ਬਾਘਾਪੁਰਾਣਾ, ਸ. ਬਚਿੱਤਰ ਸਿੰਘ ਕਾਲੇਕੇ, ਸ. ਅਜੀਤਪਾਲ ਸਿੰਘ ਰਣੀਆਂ , ਸ. ਹਰਭੁਪਿੰਦਰ ਸਿੰਘ ਲਾਡੀ , ਸ. ਰਣਵਿੰਦਰ ਸਿੰਘ ਪੱਪੂ ਰਾਮੂਵਾਲਾ , ਸ. ਰਜਿੰਦਰ ਸਿੰਘ. ਕਪੂਰੇ ਆਦਿ ਆਗੂਆਂ ਨੂੰ ਇਹ ਮਾਣ ਬਖਸ਼ਿਆ ਗਿਆ ਹੈ ।
ਖ਼ਬਰਾਂ
ਸੁਖਬੀਰ ਸਿੰਘ ਬਾਦਲ ਵਲੋਂ ਐਲਾਨੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿਚ ਮੋਗਾ ਦੇ ਅਹਿਮ ਆਗੂ ਸ਼ਾਮਿਲ
13 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



