ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ ;
ਵਿਆਹ ਤੇ ਉਹ ਵੀ ਪ੍ਰੇਮ ਵਿਆਹ ,ਜੇ ਪਵਿੱਤਰ ਰਿਸ਼ਤਿਆਂ ਵਿਚ ਸ਼ੱਕ ਭਾਰੂ ਹੋ ਜਾਵੇ ਤਾਂ ਹੱਸਦਾ ਵਸਦਾ ਪਰਿਵਾਰ ਉੱਜੜ ਜਾਂਦਾ ਹੈ । ਅਜਿਹੀ ਹੀ ਘਟਨਾ ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਵਿਖੇ ਵਾਪਰੀ ਜਦੋਂ ਆਪਣੇ ਪੇਕੇ ਘਰ ਆਈ ਗਰਭਵਤੀ ਵਿਆਹੁਤਾ ਦਾ ਉਸਦੇ ਪਤੀ ਨੇ ਚਾਕੂ ਮਾਰਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਮਿ੍ਰਤਕਾ ਸਿਮਰਜੀਤ ਕੌਰ (22) ਨੇ ਪਿੰਡ ਬੁਰਜ ਰਾਠੀ ਦੇ ਇੱਕ ਨੌਜਵਾਨ ਨਾਲ ਕਰੀਬ ਇੱਕ ਸਾਲ ਪਹਿਲਾਂ ਲਵ-ਮੈਰਿਜ ਕਰਵਾਈ ਸੀ ਅਤੇ ਹੁਣ ਉਹ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨੂੰ ਪੁਲੀਸ ਤੋਂ ਮਿਲੇ ਵੇਰਵਿਆਂ ਅਨੁਸਾਰ ਪਿੰਡ ਠੂਠਿਆਂਵਾਲੀ ਦੀ ਸਿਮਰਜੀਤ ਕੌਰ (22) ਪੁੱਤਰੀ ਸੁਖਪਾਲ ਸਿੰਘ ਨੇ ਪਿੰਡ ਬੁਰਜ ਰਾਠੀ ਦੇ ਸੱਚਪ੍ਰੀਤ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ।ਮਿ੍ਰਤਕਾ ਦੇ ਚਾਚਾ ਮੇਵਾ ਸਿੰਘ, ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਪ੍ਰੇਮ ਵਿਆਹ ਕਰਵਾਉਣ ਉਪਰੰਤ ਸਿਮਰਜੀਤ ਕੌਰ ਗਰਭਵਤੀ ਹੋ ਗਈ ਅਤੇ ਉਸਦੇ ਗਰਭ ਵਿੱਚ ਦੋ ਬੱਚੇ ਪਲ ਰਹੇ ਸਨ। ਅੱਜਕੱਲ੍ਹ ਉਹ ਆਪਣੇ ਪੇਕੇ ਘਰ ਪਿੰਡ ਠੂਠਿਆਂਵਾਲੀ ਵਿਖੇ ਜਣੇਪੇ ਲਈ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸਦਾ ਪਤੀ ਸੱਚਪ੍ਰੀਤ ਸਿੰਘ ਉਸਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਉਹ ਆਪਣੇ ਸਹੁਰੇ ਘਰ ਆਇਆ ਅਤੇ ਸਿਮਰਜੀਤ ਕੌਰ ਨੂੰ ਉਸਨੇ ਆਪਣੇ ਕੋਲ ਬੁਲਾ ਲਿਆ ਅਤੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤੇ, ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਤ ਹੋ ਗਈ। ਉਨ੍ਹਾਂ ਕਸੂਰਵਾਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਹੈ।
ਠੂਠਿਆਂਵਾਲੀ ਪੁਲੀਸ ਚੌਂਕੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਸਿਮਰਜੀਤ ਕੌਰ ਦੇ ਪਿਤਾ ਦੇ ਬਿਆਨਾਂ ’ਤੇ ਸੱਚਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਉਸਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ।
ਖ਼ਬਰਾਂ
ਪਤੀ ਨੇ ਗਰਭਵਤੀ ਪਤਨੀ ਦਾ ਚਾਕੂ ਮਾਰਕੇ ਕੀਤਾ ਕਤਲ,ਗਰਭ ’ਚ ਪਲ਼ ਰਹੇ ਦੋ ਬੱਚਿਆਂ ਦੀ ਵੀ ਮੌਤ , ਪਤਨੀ ਦੇ ਚਰਿੱਤਰ ’ਤੇ ਸ਼ੱਕ ਬਣਿਆ ਤਿੰਨਾਂ ਦਾ ਕਾਲ
* ਇਕ ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ
11 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



