ਗ਼ਜ਼ਲ

ਸਮੇਂ ਦੀ ਦੇਖੋ ਕੇਹੀ ਮਾਰ ।
ਸੁਪਨੇ ਵੇਚ ਰਹੀ ਸਰਕਾਰ ।

ਪਸ਼ੂਆਂ ਵਾਂਗਰ ਵਿਕ ਰਹੇ ਨੇ,
ਸਾਡੇ ਨੇਤਾ ਬੇ ਕਿਰਦਾਰ ।

ਅੰਬਰ ਤੇ ਅਣਤੋਲਿਆ ਬੋਝ,
ਧਰਤੀ ਝੱਲੇ ਕਿੰਨਾ ਕੁ ਭਾਰ।

ਮੈਂ ਸਮਝੇ ਸੀ ਜਿਹੜੇ ਫੁੱਲ,
ਅੱਖ ਖੁੱਲ੍ਹੀ ਤਾਂ ਨਿਕਲੇ ਖਾਰ।

ਮਿੱਟੀ ਮਿੱਟੀ ਹੋਈ ਆਸ,
ਸਾਡੇ ਸੁਪਨੇ ਤਾਰੋ ਤਾਰ।

ਸਾਨੂੰ ਪਰ ਨਾ ਆਵੇ ਨੀਂਦ,
ਸੁੱਤਾ ਹੈ ਸਾਰਾ ਸੰਸਾਰ।

ਜਿਉਂਦੇ ਜੀ ਦੇਖਾਂਗੇ ਮੌਤ,
ਮੰਨ ਲਈ ਜੇ ਆਪਾਂ ਹਾਰ।

ਗਿੱਲ ਤੂੰ ਵੀ ਹੋ ਜਾਣੀ ਜਾਣ,
ਇਹ ਨਾ ਕਹਿ ਜਾਣੇ ਕਰਤਾਰ।

ਡਾ ਹਰਬੰਸ ਕੌਰ ਗਿੱਲ
9646449871