ਕੋਟ ਈਸੇ ਖਾਂ, 15 ਮਈ (ਜਸ਼ਨ ) ਇਲਾਕੇ ਦੀ ਨਾਮਵਰ ਸੰਸਥਾ ਹੇਮਕੁੰਟ ਸਕੂਲ ਨੇ ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ ਗਏ ਮਾਰਚ 2026 ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਪਿਛਲੇ ਸਾਲਾਂ ਤੋਂ ਲਗਾਤਾਰ ਆ ਰਹੇ ਵਧੀਆਂ ਨਤੀਜਿਆਂ ਨੂੰ ਬਰਕਰਾਰ ਰੱਖਿਆ। ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦਾ ਨਤੀਜ਼ਾ ਸ਼ਾਨਦਾਰ ਰਿਹਾ ਅਤੇ ਵਿਦਿਆਰਥੀਆਂ ਨੇ ਮਿਹਨਤ,ਅਨੁਸ਼ਾਸਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਸਦਕਾ ਉੱਚ ਅੰਕ ਪ੍ਰਾਪਤ ਕੀਤੇ। ਜਸ਼ਨਦੀਪ ਕੌਰ (ਫਤਿਹਗੜ੍ਹ ਕੋਰੋਟਾਣਾ) 96.4ਫੀਸਦੀ, ਆਰਵ ਗਰੋਵਰ (ਫਤਿਹਗੜ੍ਹ ਪੰਜਤੂਰ) 96ਫੀਸਦੀ, ਅਮਾਨਤ ਸਿੰਘ ਸਿੱਧੂ (ਤਲਵੰਡੀ ਨੋ ਬਹਾਰ) 94.2ਫੀਸਦੀ, ਸੋਮਾ ਰਾਣੀ (ਕੋਟ-ਈਸੇ-ਖਾਂ) 93.2ਫੀਸਦੀ, ਮਹਿਕਪ੍ਰੀਤ ਕੌਰ (ਦੀਨੇ ਕੇ) 92.8ਫੀਸਦੀ, ਹਰਲੀਨ ਕੌਰ (ਬੰਡਾਲਾ ਨੋ ਬੰਬ) 92.6ਫੀਸਦੀ, ਰਮਨਪ੍ਰੀਤ ਕੌਰ (ਪੱਧਰੀ) 92.2ਫੀਸਦੀ, ਦਿਕਸ਼ਾ ਬਾਵਾ (ਤਲਵੰਡੀ ਨੋ ਬਹਾਰ) 91.8ਫੀਸਦੀ, ਮਹਿਕਦੀਪ ਕੌਰ (ਖੰਨਾ) 91.6ਫੀਸਦੀ, ਕੋਮਲਪ੍ਰੀਤ ਕੌਰ ਢਿੱਲੋਂ (ਪੱਧਰੀ) 91.2ਫੀਸਦੀ,ਗਗਨਪ੍ਰੀਤ ਕੌਰ (ਫਹਿਤਪੁਰ ਝੁੱਗੀਆਂ) 90.6ਫੀਸਦੀ, ਮੰਨਤ (ਮੱਖੂ) 90.4ਫੀਸਦੀ, ਹਰਜੋਤ ਸਿੰਘ ਗੁਲਾਟੀ (ਕੋਟ-ਈਸੇ-ਖਾਂ) 89.8ਫੀਸਦੀ, ਕੋਮਲਪ੍ਰੀਤ ਕੌਰ (ਭਿੰਡਰ ਕਲਾਂ) 89ਫੀਸਦੀ, ਰਮਨੀਕ ਸਿੰਘ (ਲੋਗੀਵਿੰਡ) 88.6ਫੀਸਦੀ, ਜੈਸਮੀਨ ਕੌਰ (ਵੱਟੂ ਭੱਟੀ ) 88.6ਫੀਸਦੀ, ਜਸਲੀਨ ਕੌਰ (ਦਾਤੇਵਾਲ) 86.8ਫੀਸਦੀ, ਰਮਨਦੀਪ ਕੌਰ (ਸੱਦਾ ਸਿੰਘ ਵਾਲਾ) 86.8ਫੀਸਦੀ, ਅਵਨੀਤ ਕੌਰ 86.6ਫੀਸਦੀ, ਜਸਪ੍ਰੀਤ ਕੌਰ (ਅਮੀਵਾਲਾ) 86.6ਫੀਸਦੀ, ਮਹਿਕ ਸ਼ਰਮਾ (ਕੋਟ-ਈਸੇ-ਖਾਂ) 86.4ਫੀਸਦੀ,ਹਰਮਨਵੀਰ ਕੌਰ (ਲੋਹਾਰਾ) 86.2 ਫੀਸਦੀ,ਅਨੂਵੀਰ ਕੌਰ (ਰਟੋਲਬੇਟ) 86ਫੀਸਦੀ, ਮਨਜੋਤ ਸਿੰਘ (ਧਰਮਕੋਟ) 85.4ਫੀਸਦੀ, ਮਨਵੀਰ ਕੌਰ (ਰੰਡਿਆਲਾ) 85.2ਫੀਸਦੀ,ਅਰਵਿੰਦਰ ਕੌਰ(ਤਲਵੰਡੀ ਮੰਗੇ ਖਾਂ, 85.2ਫੀਸਦੀ, ਰਿਧਮਪ੍ਰੀਤ ਕੌਰ (ਕੋਟ-ਈਸੇ-ਖਾਂ) 85.2ਫੀਸਦੀ, ਏਕਨੁੂਰ ਸਿੰਘ (ਦੋਲਤਪੁਰਾ ਉੱਚਾ) 85ਫੀਸਦੀ,ਗੁਰਕੀਰਤ ਸਿੰਘ ਵਸ਼ਿਸ਼ਟ (ਕੋਟ-ਈਸੇ-ਖਾਂ) 85ਫੀਸਦੀ ਅੰਕ ਪ੍ਰਾਪਤ ਕੀਤੇ। ਸਾਰੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਵੱਲੋਂ ਸਾਰਾ ਸਾਲ ਕਰਵਾਈ ਗਈ ਮਿਹਨਤ ਨੂੰ ਚੰਗੇ ਨਤੀਜਿਆਂ ਦਾ ਸਿੱਟਾ ਦੱਸਿਆਂ। ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਸੋਨੀਆਂ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫਲਤਾ ਉਨ੍ਹਾ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।
ਖ਼ਬਰਾਂ
ਹੇਮਕੁੰਟ ਸਕੂਲ ਦੀ ਵਿਦਿਆਰਥਣ ਨੇ 96.4ਫੀਸਦੀ ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ
* ਸੀ.ਬੀ.ਐੱਸ.ਈ ਬੋਰਡ ਨਤੀਜੇ
16 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



