ਕੋਟ ਈਸੇ ਖਾ. 1 ਅਕਤੂਬਰ (ਜਸ਼ਨ ) ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਸਕੂਲ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।ਹਾਲ ਹੀ ਵਿੱਚ ਹੋਈਆਂ ਜ਼ੋਨ ਪੱਧਰੀ ਅਥਲੈਟਿਕਸ ਖੇਡਾਂ ਵਿੱਚ ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ। ਨਵਜੋਤ ਕੌਰ ਨੇ 110 ਮੀਟਰ ਦੌੜ, ਜਪਜੋਤ ਕੌਰ ਨੇ ਜੈਵਲਿਨ ਥਰੋ, ਅਵਨੀਤ ਕੌਰ ਨੇ 80 ਮੀਟਰ ਦੌੜ, ਦਮਨਪ੍ਰੀਤ ਸਿੰਘ ਨੇ 100 ਮੀਟਰ ਅਤੇ 80 ਮੀਟਰ ਦੌੜ, ਬਲਰਾਜ ਸਿੰਘ ਨੇ 400 ਮੀਟਰ ਦੌੜ, ਸੁਰਖਾਬ ਸਿੰਘ ਨੇ 400 ਮੀਟਰ ਦੌੜ ਅਤੇ ਗੁਰਵੀਰ ਸਿੰਘ ਤੂਰ ਨੇ 110 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਨਵਜੋਤ ਕੌਰ ਨੇ 400 ਮੀਟਰ ਦੌੜ, ਪਰੀਨੀਤ ਕੌਰ ਨੇ 200 ਮੀਟਰ ਦੌੜ, ਸਰਗੁਣਦੀਪ ਕੌਰ ਨੇ ਡਿਸਕਸ ਥਰੋ, ਸੀਰਤ ਕੌਰ ਨੇ ਸ਼ਾਟ-ਪੁੱਟ, ਜਪਨੂਰਪ੍ਰੀਤ ਕੌਰ ਨੇ 110 ਮੀਟਰ ਦੌੜ ਅਤੇ ਉਦੇਪ੍ਰਤਾਪ ਸਿੰਘ ਨੇ ਸ਼ਾਟ-ਪੁੱਟ ਵਿੱਚ ਦੂਜਾ ਸਥਾਨ ਹਾਸਲ ਕੀਤਾ।ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਆਧਾਰ ’ਤੇ ਹੇਮਕੁੰਟ ਸਕੂਲ ਦੇ ਇਹ ਖਿਡਾਰੀ ਹੁਣ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈਣਗੇ।ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।