ਮੋਗਾ,18,ਸਤੰਬਰ (ਜਸ਼ਨ ): 'ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ' ਦੀ ਸਤੰਬਰ ਮਹੀਨੇ ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਲਗਭਗ 100 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸੁਰੂਆਤ ਡਾ ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ ਉਹਨਾਂ ਐਸੋਸੀਏਸ਼ਨ ਦੀਆਂ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਇਸ ਮਹੀਨੇ ਚੰਬਾ (ਹਿਮਾਚਲ ਪ੍ਰਦੇਸ਼) ਵਿਖੇ ਹੋਣ ਵਾਲੇ ਨੈਸ਼ਨਲ ਲੈਵਲ ਸੈਮੀਨਾਰ ਸਬੰਧੀ ਦੱਸਿਆ ਕਿ ਪੰਜ ਦਿਨਾ ਸੈਮੀਨਾਰ 23 ਸਤੰਬਰ ਤੋਂ 27 ਸਤੰਬਰ ਤੱਕ ਹੋ ਰਿਹਾ ਹੈ ਜਿਸ ਵਿੱਚ ਪੂਰੇ ਭਾਰਤ ਵਿੱਚੋਂ ਵੱਖ ਵੱਖ ਸਟੇਟਾਂ ਤੋਂ 200 ਵੱਧ ਡਾਕਟਰ ਹਿੱਸਾ ਲੈ ਰਹੇ ਹਨ।
ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ:
ਡਾ. ਪ੍ਰਮਿੰਦਰ ਪਾਠਕ: ਪੌਦਿਆ ਵਿੱਚ ਮੌਜੂਦ ਆਦਿ-ਸਕਤੀ ਬਾਰੇ ਵਿਸਥਾਰ ਵਿੱਚ ਦੱਸਿਆ।
ਡਾ. ਅਵਤਾਰ ਸਿੰਘ ਦੇਵਗਨ (ਮੋਗਾ): ਪੀਲੀਆ ਰੋਗ ਦੇ ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ ਜਗਪ੍ਰੀਤ ਸਿੰਘ ਖੋਖਰ ਨੇ ਤੰਤੂ ਨਾੜੀ ਸਿਸਟਮ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ
ਡਾ. ਕਿਸ਼ੋਰ ਚੰਦ ਨੇ ਦਿਲ ਦੇ ਰੋਗਾਂ ਅਤੇ ਦਿਲ ਦੇ ਵੱਖ ਵੱਖ ਭਾਗਾਂ ਦੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ।
ਇਸ ਸਮੇਂ ਮੀਟਿੰਗ ਵਿੱਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ ਜਿਸ ਵਿੱਚ ਡਾ ਸੁਰੇਸ਼ ਸਰਮਾਂ, ਡਾ ਵੀਰਪਾਲ ਕੌਰ ਅਤੇ ਡਾ ਸੁਰਜੀਤ ਸਿੰਘ ਭੰਗਾਲਾ ਨੇ ਚਮੜੀ ਰੋਗ, ਡਾ ਪ੍ਰਦੀਪ ਸਿੰਘ ਪਲੇਟਲੈਟ ਸਿੱਲਾਂ ਦਾ ਘਟਨਾ, ਡਾ ਜਸਵਿੰਦਰ ਸਿੰਘ ਗਿੱਲ ਕੈਂਸਰ ਅਤੇ ਗਠੀਆ, ਡਾ ਰਾਜੇਸ਼ ਸਿਰਸਾ ਸੂਗਰ, ਡਾ ਮਨਦੀਪ ਸਿੰਘ ਹਾਰਮੋਨ ਦੇ ਇਲਾਜ ਸਬੰਧੀ ਆਪਣੇ ਸਫ਼ਲ ਤਜਰਬੇ ਸਾਂਝੇ ਕੀਤੇ।
ਅੱਜ ਦੀ ਇਸ ਮੀਟਿੰਗ ਵਿੱਚ ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਵਰਿੰਦਰ ਸਿੰਘ, ਡਾ. ਰੋਬਿਨ ਅਰੋੜਾ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਜਗਮੋਹਣ ਸਿੰਘ ਡਾਲਾ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਕਮਲਜੀਤ ਕੌਰ ਸੇਖੋ, ਡਾ. ਅਰਚਨਾ ਸ਼ਰਮਾ, ਡਾ. ਹਰਦੇਵ ਸਿੰਘ ਸੈਣੀ, ਡਾ. ਐਸ ਕੇ ਕਟਾਰੀਆ, ਡਾ. ਸ਼ਹਿਯਾਦ ਹੁਸੈਨ, ਡਾ. ਯਰੀਨਾ ਖਾਤੂਨ, ਡਾ. ਰਜਿੰਦਰ ਅਰੋੜਾ, ਡਾ. ਰਮੇਸ਼ ਸ਼ਰਮਾ, ਡਾ. ਸ਼ਿਵਮ ਸ਼ਰਮਾ, ਡਾ. ਵਿਸ਼ਾਲ ਅਰੋੜਾ, ਡਾ. ਦਵਿੰਦਰ ਕੁਮਾਰ, ਡਾ. ਵਰਿੰਦਰਜੀਤ ਕੌਰ, ਡਾ. ਕਿਰਨਦੀਪ ਕੌਰ, ਡਾ. ਮਨਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ, ਡਾ. ਜਗਜੀਤ ਸਿੰਘ, ਡਾ. ਰਾਮਜੀਤ ਸਿੰਘ, ਡਾ. ਗੁਰਮੀਤ ਸਿੰਘ, ਡਾ. ਮੋਹਨ ਸਿੰਘ, ਡਾ. ਸੁਰਜੀਤ ਸਿੰਘ, ਡਾ. ਸ਼ਮਿੰਦਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਸਤਨਾਮ ਸਿੰਘ, ਡਾ. ਹਰਪਾਲ ਸਿੰਘ, ਡਾ. ਮਨਜੀਤ ਸਿੰਘ, ਡਾ. ਗੁਰਕਮਲ ਸਿੰਘ ਆਦਿ ਹਾਜਰ ਸਨ।
ਅੰਤ ਵਿੱਚ ਡਾ ਪਰਮਿੰਦਰ ਪਾਠਕੁ ਜੀ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਤੇ ਆਉਣ ਦਾ ਸੱਦਾ ਦਿੱਤਾ।
ਖ਼ਬਰਾਂ
ਇਲੈਕਟਰੋਹੋਮਿਓਪੈਥਿਕ ਡਾਕਟਰਾਂ ਦੀ ਮੀਟਿੰਗ ‘ਚ ਦੱਸੇ ਸਿਹਤ ਨੁਕਤੇ
18 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



