ਮੋਗਾ ,12 ਅਗਸਤ ( ਜਸ਼ਨ ) ਸ਼੍ਰੋਮਣੀ ਅਕਾਲੀ ਦਲ ਵਲੋਂ ਸਮੁੱਚੇ ਪੰਜਾਬ ਵਿਚ ਐਲਾਨੇ ਯੂਥ ਅਕਾਲੀ ਦਲ ਦੇ ਔਹਦੇਦਾਰਾਂ ਦੀ ਲੜੀ ਦੌਰਾਨ ਮੋਗਾ ਦੇ ਉਤਸ਼ਾਹੀ ਨੌਜਵਾਨ ਹਰਜੋਤ ਸਿੰਘ ਡੇਮਰੂ ਨੂੰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਮੋਗਾ( ਦਿਹਾਤੀ ) ਨਿਯੁਕਤ ਕੀਤਾ ਗਿਆ ਹੈ । ਹਰਜੋਤ ਸਿੰਘ ਡੇਮਰੂ ਦੀ ਇਸ ਨਿਯੁਕਤੀ ਨਾਲ ਮੋਗਾ ਜ਼ਿਲ੍ਹੇ ਦੇ ਅਕਾਲੀ ਖੇਮਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਰਜੋਤ ਸਿੰਘ ਡੇਮਰੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਹਮੇਸ਼ਾ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਸੇਵਾ ਕੀਤੀ ਹੈ ਤੇ ਇਸੇ ਸੇਵਾ ਦੀ ਬਦੌਲਤ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਇਸ ਅਹਿਮ ਅਹੁਦੇ ਨਾਲ ਨਿਵਾਜਿਆ ਹੈ। ਉਹਨਾਂ ਕਿਹਾ ਕਿ ਉਹਨਾਂ ਅੱਜ ਤੋਂ ਹੀ ਹੋਰ ਉਤਸ਼ਾਹ ਨਾਲ ਕੰਮ ਆਰੰਭ ਦਿੱਤਾ ਹੈ ਤਾਂ ਕਿ ਮਿਸ਼ਨ 2027 ਨੂੰ ਸਫਲ ਬਣਾਇਆ ਜਾ ਸਕੇ । ਹਰਜੋਤ ਸਿੰਘ ਡੇਮਰੂ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ,ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਪ੍ਰਧਾਨ ਸ਼ਹਿਰੀ,ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ,ਸੰਜੀਤ ਸਿੰਘ ਗਿੱਲ ਹਲਕਾ ਇੰਚਾਰਜ ਮੋਗਾ ,ਬਰਜਿੰਦਰ ਸਿੰਘ ਬਰਾਡ਼ ਹਲਕਾ ਇੰਚਾਰਜ ਧਰਮਕੋਟ ਅਤੇ ਸਮੂਹ ਲੀਡਰਸ਼ਿਪ ਦੇ ਧੰਨਵਾਦੀ ਨੇ ਜੋ ਲੋਕ ਸੇਵਾ ਲਈ ਹਮੇਸ਼ਾ ਉਹਨਾਂ ਨੂੰ ਪ੍ਰੇਰਦੇ ਰਹੇ ।