ਮੋਗਾ ,29 ਮਈ (ਜਸ਼ਨ )ਨਗਰ ਨਿਗਮ ਮੋਗਾ ਦੀਆਂ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਿਲ ਕਰਨ ਵਾਲੇ ਹਰਜੀਤ ਸਿੰਘ ਗਿੱਲ ਨੇ ਚੋਣ ਜਿੱਤਣ ਉਪਰੰਤ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਤੋਂ ਅਸ਼ੀਰਵਾਦ ਲੈਣ ਉਹਨਾਂ ਦੇ ਘਰੇ ਆਏ। ਅਮਰਜੀਤ ਸਿੰਘ ਗਿੱਲ ਨੇ ਆਖਿਆ ਕਿ ਲੋਕ ਹੁਣ ਜਾਗਰੂਕ ਨੇ ਅਤੇ ਉਹਨਾਂ ਦਾ ਵਿਸ਼ਵਾਸਪਾਤਰ ਬਣ ਕੇ ਹੀ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਅਤੇ ਹਰਜੀਤ ਗਿੱਲ ਦੀ ਨਿਮਰਤਾ ਨੇ ਚੋਣ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤੇ ਨੇ। ਉਹਨਾਂ ਕਿਹਾ ਕਿ ਉਹ ਹਰਜੀਤ ਗਿੱਲ ਨੂੰ ਭਰਪੂਰ ਸਹਿਯੋਗ ਦੇਣਗੇ ਤਾ ਕਿ ਇਲਾਕੇ ਦਾ ਵਿਕਾਸ ਕੀਤਾ ਜਾ ਸਕੇ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵਾਹਿਗੁਰੂ ਦੀ ਆਪਾਰ ਕਿਰਪਾ ਨਾਲ ਵਾਰਡ ਨੰਬਰ ਇੱਕ ਤੋਂ ਚੋਣ ਜਿੱਤਣ ਉਪਰੰਤ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਨਾਲ ਖੁਸ਼ੀ ਸਾਂਝੀ ਕਰਨ ਆਏ ਹਨ । ਉਹਨਾਂ ਸਾਰੇ ਵਾਰਡ ਵਾਸੀਆਂ, ਵੋਟਰਾਂ ਅਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਪਹਿਲਾਂ ਦੀ ਤਰ੍ਹਾਂ ,ਦਿਨ ਰਾਤ ਹਾਜ਼ਰ ਰਹੇਗਾ ।
ਖ਼ਬਰਾਂ
ਹਰਜੀਤ ਗਿੱਲ ਨੇ ਚੋਣ ਜਿੱਤਣ ਉਪਰੰਤ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਤੋਂ ਲਿਆ ਅਸ਼ੀਰਵਾਦ
* ਨਿਗਮ ਚੋਣਾਂ 2026
30 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



