ਗੁਰਦਾਸਪੁਰ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ, ਪੰਜਾਬ ਦੇ ਸਹਿਯੋਗ ਨਾਲ, ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਮਿਤੀ 27.04.2026 ਨੂੰ ਗੀਤਾ ਭਵਨ ਰੋਡ, ਭਾਜਪਾ ਨੇਤਾ ਅਤੇ ਪ੍ਰਮੁੱਖ ਵਪਾਰੀ ਦੀ ਦੁਕਾਨ ਤੇ ਗੁਰਦਾਸਪੁਰ ਨੇੜੇ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਤਿੰਨ ਮੁਲਜ਼ਮਾਂ ਅਮਰਜੀਤ ਬਿੱਲਾ , ਕਰਨਜੀਤ ਅਤੇ ਸਤਨਾਮ ਸਿੰਘ ਨੂੰ ਰਾਮਾ ਮੰਡੀ ਜਲੰਧਰ ਤੋਂ ਕੀਤਾ ਗ੍ਰਿਫ਼ਤਾਰ ਜਿਨ੍ਹਾਂ ਦੇ ਕੋਲੋਂ ਇੱਕ ਹੋਰ ਗਿਰਨੇਡ ਵੀ ਬਰਾਮਦ ਹੋਇਆ ਹੈ।
ਇਸ ਦੇ ਬਾਰੇ SSP ਗੁਰਦਾਸਪੁਰ ਅਦਿਤਯਾ ਨੇ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਹੈ। ਐਸਐਸਪੀ ਅਦਿੱਤਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤਕਨੀਕੀ ਜਾਣਕਾਰੀ ਅਤੇ ਖੁਫੀਆ ਜਾਣਕਾਰੀਆਂ ਜੁਟਾਉਣ ਅਤੇ ਸੀਸੀਟੀਵੀ ਫੁਟੇਜ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੁਕਾਨ ਦੇ ਨੇੜੇ ਹੈਂਡ ਗ੍ਰਨੇਡ ਸੁੱਟਣ ਵਿੱਚ ਸ਼ਾਮਲ ਦੋਸ਼ੀਆਂ ਦੀ ਪਹਿਚਾਨ ਕੀਤੀ। ਜਾਂਚ ਦੌਰਾਨ, ਇੱਕ ਮੁਲਜ਼ਮ ਦੇ ਜਲੰਧਰ ਸਥਿਤ ਘਰ ਤੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਹੈਂਡਲਰ ਤੋਂ ਦੋ ਹੈਂਡ ਗ੍ਰਨੇਡ ਪ੍ਰਾਪਤ ਕੀਤੇ ਸਨ।
ਪੁਲਿਸ ਥਾਣਾ ਸਿਟੀ, ਗੁਰਦਾਸਪੁਰ ਵਿੱਖੇ UAPA ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਵਿਦੇਸ਼ੀ ਹੈਂਡਲਰ ਅਤੇ ਸਥਾਨਕ ਸਹਾਇਤਾ ਨੈਟਵਰਕ ਸਮੇਤ ਅਗਲੇ ਅਤੇ ਪਿਛਲੇ ਸੰਬੰਧਾ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਵਲੋਂ ਇਕੱਤਰ ਜਾਣਕਾਰੀ ਮੁਤਾਬਿਕ 27 ਅਪ੍ਰੈਲ 2026 ਨੂੰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ‘ਤੇ ਸਥਿਤ ਇੱਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਹੈਂਡ ਗ੍ਰੇਨੇਡ ਸੁੱਟਿਆ ਸੀ। ਗ੍ਰਨੇਡ ਦੀ ਪਿੰਨ ਲੱਗੀ ਹੋਣ ਕਾਰਨ ਇਹ ਫਟਿਆ ਨਹੀਂ ਸੀ ਅਤੇ ਵੱਡਾ ਹਾਦਸਾ ਟਲ ਗਿਆ ਸੀ।




