ਕਲਿ ਤਾਰਨ ਗੁਰੂ ਨਾਨਕ ਆਇਆ

ਕਿਰਤ ‌ਕਰੋ
ਵੰਡ ਛਕੋ
ਨਾਮ ਜਪੋ
ਸਭਨਾਂ ਤਾਈਂ
ਪਾਠ ਪੜ੍ਹਾਇਆ
ਕਲ ਤਾਰਨ
ਗੁਰੂ ਨਾਨਕ ਆਇਆ।

ਤੇਰੀ ਮਹਿਮਾ
ਅਪਰ ਅਪਾਰ।
ਤੇਰੇ ਨਾਮ ਦੇ
ਤਿੰਨ ਅੱਖਰਾਂ ਵਿਚ
ਚਮਕ ਰਿਹਾ
ਸਿੱਖੀ ਪਰਿਵਾਰ।
ਪਹਿਲਾ ਪੰਨਾ
ਨਾਮ ਚਿਤਾਰੇ
ਦੂਜਾ ‌ ਬੋਲੇ
ਧੰਨ ਨਿਰੰਕਾਰ।
ਤੀਜੇ ਅੱਖਰ
ਕੱਕੇ ਦੇ ਵਿਚ
ਆਪ ਵਸੇ‌ ਕਰਤਾਰ।
ਵਿਚਕਾਰ ਜੋ ਕੰਨਾਂ
ਡਲ੍ਹਕਾਂ ਮਾਰੇ
ਏਸੇ ਤੋਂ ਬਣਿਆਂ
ਇੱਕ ਓਅੰਕਾਰ।
ਸਭ ਲੋਕਾਈ
ਜਪ ਰਹੀ ਹੈ
ਧੰਨ ਨਿਰੰਕਾਰ।
ਧੰਨ ਨਿਰੰਕਾਰ।

ਆਰਤੀ ਕਿਤੇ
ਅਲਾਉਂਦਾ ਦਿਸੇ
ਕੁਦਰਤ ਦੇ ਗੁਣ
ਗਾਉਂਦਾ ਦਿਸੇ।
ਪੂਰਬ ਪੱਛਮ
ਉੱਤਰ ਦੱਖਣ
ਪੈਰੀਂ ‌ਚਲ‌ ਕੇ
ਧਰਤੀ ‌ ਗਾਹੀ।
ਉਹੋ ਧਰਤ
ਸੁਹਾਵੀ ਹੋਈ
ਪੈਰ ਧਰੇ ਜਿੱਥੇ
ਨੂਰ‌‌ ‌ ‌ਇਲਾਹੀ ।

ਜਗਤ ਜਲੰਦਾ
ਦੇਖ ਓਸ ਨੇ
ਸੱਚੋ ਸੱਚ ਦਾ
ਰਾਹ‌ ਦਰਸਾਇਆ
ਕਲਿ ਤਾਰਨ
ਗੁਰੂ ਨਾਨਕ ਆਇਆ।

ਡਾ ਹਰਬੰਸ‌‌ ਕੌਰ ਗਿੱਲ
9646449871