ਮੋਗਾ, 22 ਅਗਸਤ ( ਜਸ਼ਨ )-‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ਪਿਛਲੇ 25 ਸਾਲਾਂ ਤੋਂ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਕੁਝ ਚਿਰ ਬਿਮਾਰ ਰਹਿਣ ਪਿਛੋਂ ਸਦੀਵੀ ਵਿਛੋੜਾ ਦੇ ਗਏ| ਉਹ 81 ਵਰ੍ਹਿਆਂ ਦੇ ਸਨ| ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਲੰਗੇਆਣਾ ਨਵਾਂ (ਮੋਗਾ) ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ| ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁਤਰ ਗੁਰਤੇਜ ਸਿੰਘ ਬਰਾੜ, ਬੇਟੀ ਨਸੀਬ ਕੌਰ ਬਰਾੜ, ਹਰਦੀਪ ਕੌਰ, ਜਸਵੀਰ ਸਿੰਘ ਲੁਧਿਆਣਾ, ਪ੍ਰੀਤਮ ਸਿੰਘ ਭਲੂਰ, ਰਾਜਨਦੀਪ ਸਿੰਘ, ਅਦਰਸ਼ਪ੍ਰੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਵਖ-ਵਖ ਰਾਜਸੀ, ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਤੇ ਪਿੰਡ ਦੇ ਪਤਵੰਤਿਆਂ ਨੇ ਦੁਖ ਸਾਂਝਾ ਕੀਤਾ| ਇਸ ਮੌਕੇ ‘ਅਜੀਤ’ ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਆਪਣੀ ਟੀਮ ਸਮੇਤ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਦੁਸ਼ਾਲੇ ਨੂੰ ਗੁਰਚਰਨ ਸਿੰਘ ਦੀ ਮ੍ਰਿਤਕ ਦੇਹ ’ਤੇ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ| ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ ਗੁਰਚਰਨ ਸਿੰਘ ਲੰਗੇਆਣਾ ਨੇ ਸਦਾ ਜੀਵਨ ਜਿਉਂਦਿਆਂ ਇਲਾਕੇ ਵਿਚ ਆਪਣੀ ਨਿਵੇਕਲੀ ਪਸ਼ਨ ਬਣਾਈ ਪਰ ਅੱਜ ਇਲਾਕਾ ਇਕ ਸੁਲਝੀ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ| ਅੰਤਿਮ ਸੰਸਕਾਰ ਸਮੇਂ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਜਸਪ੍ਰੀਤ ਸਿੰਘ ਸੈਣੀ ਨਿਊਜ਼ ਐਡੀਟਰ, ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ, ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬਬੀ ਪਤਰਕਾਰ ਤੇ ਫ਼ੋਟੋਗਰਾਫ਼ਰ, ਹਰਜੀਤ ਸਿੰਘ ਪ੍ਰੈੱਸ ਫ਼ੋਟੋਗਰਾਫ਼ਰ, ਰਣਦੀਪਪਾਲ ਸਿੰਘ ਇਸ਼ਤਿਹਾਰ ਮੈਨੇਜਰ ਮੋਗਾ, ਅਮੋਲਕ ਸਿੰਘ ਕਲਸੀ ਪਤਰਕਾਰ, ਗੁਰਤੇਜ ਸਿੰਘ ਬਬੀ ਪਤਰਕਾਰ ਮੋਗਾ, ਪਰਮਿੰਦਰ ਸਿੰਘ ਗਿਲ, ਹੰਸ ਕੁਮਾਰ ਪਬੀ, ਟਿੰਕੂ ਕਾਠਪਾਲ, ਜਗਰੂਪ ਸਿੰਘ ਮਠਾੜੂ, ਪਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਮਾਣੂੰਕੇ, ਨਵਦੀਪ ਸਿੰਘ, ਹਰਪਾਲ ਸਿੰਘ ਸਹਾਰਨ, ਇਕਬਾਲ ਸਿੰਘ ਖਹਿਰਾ ਸਾਰੇ ਪਤਰਕਾਰ, ਲਖਵੀਰ ਸਿੰਘ, ਧਰਮ ਸਿੰਘ ਦੋਵੇਂ ਅਪਰੇਟਰ, ਰਾਕੇਸ਼ ਕੁਮਾਰ, ਬਲਤੇਜ ਸਿੰਘ ਲੰਗੇਆਣਾ ਸੀਨੀਅਰ ਅਕਾਲੀ ਆਗੂ, ਸਾਬਕਾ ਪ੍ਰਿੰਸੀਪਲ ਕਪਤਾਨ ਸਿੰਘ ਲੰਗੇਆਣਾ, ਅਮਨਦੀਪ ਕੌਰ, ਸੁਖਦੇਵ ਸਿੰਘ ਨੰਬਰਦਾਰ, ਬਾਬਾ ਇਕਬਾਲ ਸਿੰਘ ਲੰਗੇਆਣਾ, ਸੂਬੇਦਾਰ ਚੜ੍ਹਤ ਸਿੰਘ, ਬਲਜਿੰਦਰ ਸਿੰਘ ਭੁਲਰ, ਮਾਨਾ ਸਿੰਘ ਮੈਂਬਰ, ਜਗਮੋਹਨ ਸਿੰਘ ਮੈਂਬਰ, ਜਸਵੀਰ ਸਿੰਘ ਸੀਰਾ, ਠਾਣਾ ਸਿੰਘ ਧਾਲੀਵਾਲ, ਟੇਕ ਸਿੰਘ ਟੈਂਟ ਵਾਲੇ, ਮੇਜਰ ਸਿੰਘ ਬਾਘਾ ਪੁਰਾਣਾ, ਹਰਦੇਵ ਸਿੰਘ ਨੰਬਰਦਾਰ, ਅਮਰਜੀਤ ਸਿੰਘ ਕੋਕਰੀ, ਜਗਦੀਪ ਸਿੰਘ ਕੋਕਰੀ, ਜਗਤਾਰ ਸਿੰਘ ਸਰਪੰਚ ਕੋਕਰੀ, ਤਲਵਿੰਦਰ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਤਜਿੰਦਰ ਸਿੰਘ ਸਮੇਤ ਵਡੀ ਗਿਣਤੀ ਵਿਚ ਲੋਕਾਂ ਵਲੋਂ ਉਨ੍ਹਾਂ ਨੂੰ ਸੇਜਲ ਅਖਾਂ ਨਾਲ ਅੰਤਿਮ ਵਿਦਾਇਗੀ ਦਿਤੀ ਗਈ|

ਜਥੇਦਾਰ ਗੁਰਚਰਨ ਸਿੰਘ ਲੰਗੇਆਣਾ