ਫਤਿਹਗੜ੍ਹ ਪੰਜਤੂਰ, 1 ਜੂਨ (ਹਰਦੀਪ ਸਿੰਘ)
ਮੱਖੂ ਦੇ ਭੀੜ ਭੜੱਕੇ ਵਾਲੇ ਮੇਨ ਬਾਜ਼ਾਰ ਵਿਚ ਦੋ ਅਣਪਛਾਤੇ ਹਮਲਾਵਰ ਨੇ ਇੱਕ ਕਰਿਆਣਾ ਸੋਰੂਮ ਮਾਲਕ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਘਟਨਾ ਸਿਖਰ ਦੁਪਹਿਰ ਸਮੇਂ ਵਾਪਰੀ ਜਦੋਂ ਕਰਿਆਣਾ ਸਟੋਰ ਦਾ ਮਾਲਕ ਗੁਰਚਰਨ ਸਿੰਘ ਗਾਹਕਾਂ ਨੂੰ ਸੌਦਾ ਦੇ ਰਿਹਾ ਸੀ।ਹਮਲਾਵਰਾਂ ਨੇ ਮਿਰਤਕ ਤਿੰਨ ਰਾਊਂਡ ਫਾਇਰ ਕੀਤੇ।ਦੋ ਗੋਲੀਆਂ ਲੱਗਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਵਾਪਰਨ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਘਟਨਾ ਤੋਂ ਬਾਅਦ ਮੱਖੂ ਦੇ ਬਾਜ਼ਾਰ ਬੰਦ ਕਰ ਦਿੱਤੇ ਹਨ ਮਿਲੀ ਜਾਣਕਾਰੀ ਦੁਪਹਿਰ ਵੇਲੇ 12 ਵਜੇ ਦੇ ਕਰੀਬ ਮੇਨ ਬਾਜ਼ਾਰ ਵਿਖੇ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਗਾਬਾ ਕਰਿਆਣਾ ਸਟੋਰ ਉੱਤੇ ਦੋ ਅਣਪਛਾਤੇ ਪਹਿਲਾਂ ਕੋਲਡ ਡਰਿੰਕ ਲੈਣ ਦੇ ਬਹਾਨੇ ਆਏ। ਕੁਝ ਸਮੇਂ ਬਾਅਦ ਹੀ ਉਕਤ ਹਮਲਾਵਰ ਦੁਬਾਰਾ ਉੱਥੇ ਆਏ ਅਤੇ ਦੁਕਾਨ ਮਾਲਕ ਗੁਰਚਰਨ ਸਿੰਘ ਉਰਫ਼ ਕਾਲਾ ਗਾਬ ਉੱਤੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ।ਮਿਰਤਕ ਦ ਦੋ ਗੋਲੀਆਂ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ।ਮਿਰਤਕ ਦੇ ਦੋ ਗੋਲੀਆਂ ਛਾਤੀ ਅਤੇ ਬਾਂਹ ਉਪਰ ਲੱਗੀਆਂ ਇੱਕ ਗੋਲੀ ਮਿਰਤਕ ਦੇ ਸਰੀਰ ਨਾਲ ਖਹਿਕੇ ਲੰਘ ਗਈ।ਦੁਕਾਨਦਾਰ ਦੀ ਮੌਕੇ ਤੇ ਹੀ ਮੌਤ ਹੋ ਗਈ।ਦੋਨੋ ਹਮਲਾਵਰ ਜੋ ਸਿਰ ਤੇ ਮੋਨੇ ਦੱਸੇ ਜਾ ਰਹੇ ਹਨ, ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਮੱਖੂ ਪੁੱਜ ਗਏ ਹਨ।ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਮੱਖੂ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੁਲੀਸ ਪ੍ਰਸ਼ਾਸਨ ਤੋਂ ਘਟਨਾ ਨੂੰ ਅੰਜਾਮ ਦੇਣ ਤੋਂ ਅਣਪਛਾਤੇ ਲੋਕਾਂ ਨੂੰ ਤਾਰੁੰਤ ਕਾਬੂ ਕਰਨ ਦੀ ਮੰਗ ਕੀਤੀ।





