ਮੋਗਾ,9 ਮਈ(ਜਸ਼ਨ) ਪਿੰਡ ਨੰਗਲ (ਬੋਡੇ-ਨੰਗਲ ਰੋਡ) ਵਿਖੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ 'ਸਿੱਧੂ ਇਲੈਕਟ੍ਰੋਹੋਮਿਉਪੈਥਿਕ ਸੈਂਟਰ' ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਇਲੈਕਟ੍ਰੋਹੋਮਿਉਪੈਥੀ ਖੇਤਰ ਦੀਆਂ ਨਾਮਵਰ ਹਸਤੀਆਂ ਅਤੇ ਮਾਹਿਰ ਡਾਕਟਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸੈਂਟਰ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਡਾ. ਸੰਜੀਵ ਸ਼ਰਮਾ, ਡਾ. ਸੁਰਿੰਦਰ ਠਾਕੁਰ ਅਤੇ ਡਾ. ਜਗਤਾਰ ਸਿੰਘ ਸੇਖੋਂ ਵੱਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ।

ਇਸ ਉਪਰੰਤ ਪਵਿੱਤਰ ਜੋਤੀ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ, ਜਿਸ ਨਾਲ ਸਮਾਗਮ ਦੀ ਸ਼ੁਰੂਆਤ ਬਹੁਤ ਹੀ ਸਤਿਕਾਰਤ ਅਤੇ ਸੁਖਾਵੇਂ ਮਾਹੌਲ ਵਿੱਚ ਹੋਈ।
ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਜੋਸਨ, ਕੋਰ ਕਮੇਟੀ ਮੈਂਬਰ ਡਾਕਟਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਕੋਰ ਕਮੇਟੀ ਮੈਂਬਰ ਡਾਕਟਰ ਜਸਵਿੰਦਰ ਸਿੰਘ ਸਮਾਧ ਭਾਈ, ਕੋਰ ਕਮੇਟੀ ਮੈਂਬਰ ਡਾਕਟਰ ਸ਼ਿੰਦਰ ਸਿੰਘ ਕਲੇਰ ,ਕੋਰ ਕਮੇਟੀ ਮੈਂਬਰ ਡਾਕਟਰ ਜਗਜੀਤ ਸਿੰਘ ਗਿੱਲ ਮੋਗਾ, ਕੋਰ ਕਮੇਟੀ ਮੈਂਬਰ ਡਾਕਟਰ ਜਗਮੋਹਣ ਸਿੰਘ ਧੂੜਕੋਟ, ਜਰਨਲ ਸਕੱਤਰ ਪਰਮਿੰਦਰ ਪਾਠਕ ਰਾਏਕੋਟ, ਪ੍ਰੈਸ ਸਕੱਤਰ ਡਾ ਅਵਤਾਰ ਸਿੰਘ ਦੇਵਗਨ, ਆਫਿਸ ਸਕੱਤਰ ਡਾਕਟਰ ਕਮਲਜੀਤ ਕੌਰ ਸੇਂਖੋ, ਇਲਾਵਾ ਦੂਰ-ਦੁਰਾਡੇ ਤੋਂ ਆਏ ਕਈ ਹੋਰ ਨਾਮਵਰ ਡਾਕਟਰਾਂ ਨੇ ਹਾਜ਼ਰੀ ਭਰੀ। ਹਾਜ਼ਰ ਡਾਕਟਰਾਂ ਨੇ ਇਲੈਕਟ੍ਰੋਹੋਮਿਉਪੈਥੀ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਉਮੀਦ ਜਤਾਈ ਕਿ ਇਹ ਸੈਂਟਰ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
ਕਲੀਨਿਕ ਦੇ ਮਾਲਕ ਡਾ. ਪਰਮਜੀਤ ਸਿੰਘ ਸਿੱਧੂ ਅਤੇ ਡਾ. ਰਮਨਦੀਪ ਕੌਰ ਸਿੱਧੂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ:
"ਸਾਡਾ ਮੁੱਖ ਉਦੇਸ਼ ਮਰੀਜ਼ਾਂ ਨੂੰ ਕੁਦਰਤੀ ਅਤੇ ਸੁਰੱਖਿਅਤ ਤਰੀਕੇ ਨਾਲ ਸਸਤਾ ਇਲਾਜ ਮੁਹੱਈਆ ਕਰਵਾਉਣਾ ਹੈ। ਅਸੀਂ ਪੂਰੀ ਤਨਦੇਹੀ ਨਾਲ ਮਾਨਵਤਾ ਦੀ ਸੇਵਾ ਲਈ ਵਚਨਬੱਧ ਰਹਾਂਗੇ।"
ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਸਿੱਧੂ ਪਰਿਵਾਰ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ।
ਇਸੇ ਦੌਰਾਨ ਸੋਸ਼ਲ ਮੀਡੀਏ 'ਤੇ ਪਾਈ ਪੋਸਟ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਭਾਵਪੂਰਤ ਸ਼ਬਦਾਂ ਰਾਹੀਂ ਕਵਿਤਾ ਨਾਲ ਸਾਂਝ ਵੀ ਪਾਈ।

ਇਲੈਕਟ੍ਰੋਹੋਮਿਓਪੈਥੀ – ਦਰਦ ਤੋਂ ਆਸ ਤੱਕ
ਜਦੋਂ ਦਵਾਈਆਂ ਵੀ ਹਾਰ ਗਈਆਂ,
ਤੇ ਦਰਦ ਨੇ ਰਾਤਾਂ ਜਗਾਈਆਂ,
ਉਦੋਂ ਕੁਦਰਤ ਨੇ ਹੌਲੀ ਆਖਿਆ—
“ਮੈਂ ਅਜੇ ਵੀ ਜਿੰਦਾ ਹਾਂ…”
ਪੱਤਿਆਂ ਦੀ ਖਾਮੋਸ਼ੀ ਵਿੱਚ,
ਜੜਾਂ ਦੀ ਗਹਿਰਾਈ ਵਿੱਚ,
ਇਲੈਕਟ੍ਰੋਹੋਮਿਓਪੈਥੀ
ਦਰਦ ਨਾਲ ਗੱਲਾਂ ਕਰਦੀ ਹੈ।
ਨਾ ਸਰੀਰ ਨੂੰ ਝੁਕਾਉਂਦੀ,
ਨਾ ਆਤਮਾ ਨੂੰ ਥਕਾਉਂਦੀ,
ਇਹ ਤਾਂ ਮਾਂ ਦੀ ਮਮਤਾ ਵਾਂਗ,
ਹੌਲੇ-ਹੌਲੇ ਚੰਗਾ ਕਰ ਜਾਂਦੀ।
ਜਿੱਥੇ ਮਰੀਜ਼ ਨਹੀਂ,
ਸਿਰਫ਼ ਇਨਸਾਨ ਦਿਖਦਾ ਹੈ,
ਸੇਖੋਂ ਜਿੱਥੇ ਦਵਾਈ ਨਹੀਂ,
ਉਮੀਦ ਦੀ ਧੜਕਣ ਸੁਣਾਈ ਦਿੰਦੀ ਹੈ।
ਹਰ ਬੂੰਦ ਵਿੱਚ ਵਿਸ਼ਵਾਸ,
ਹਰ ਰਸ ਵਿੱਚ ਸਹਾਰਾ,
ਇਲੈਕਟ੍ਰੋਹੋਮਿਓਪੈਥੀ—
ਦਰਦ ਦੇ ਅੰਧੇਰੇ ਵਿੱਚ ਰੱਬ ਦੀ ਇੱਕ ਚਿੰਗਾਰੀ।




