ਜੋਗਿੰਦਰ ਸਿੰਘ ਮਾਨ
ਮਾਨਸਾ (ਸੰਗਰੂਰ), 11 ਨਵੰਬਰ
ਅੱਜ ਸਵੇਰੇ ਧੂਰੀ ਤੋਂ ਚੰਡੀਗੜ੍ਹ ਜਾ ਰਹੀ ਪੀ ਆਰ ਟੀ ਸੀ ਦੀ ਬੱਸ ਸੰਗਰੂਰ ਵਿਖੇ ਕੌਮੀ ਹਾਈਵੇ ਦੇ ਬਾਈਪਾਸ ਨੇੜੇ ਬੇਕਾਬੂ ਹੁੰਦਿਆਂ ਪੁੱਲ ਨਾਲ ਟਕਰਾ ਕੇ ਪਲਟ ਗਈ। ਇਸ ਭਿਆਨਕ ਸੜਕ ਹਾਦਸੇ ਚ ਦੋ ਔਰਤਾਂ ਸਣੇ 3 ਮੁਸਾਫ਼ਰਾਂ ਦੀ ਮੌਤ ਹੋ ਗਈ ਹੈ ਜਦੋਂ ਕਿ 26 ਜਖਮੀਂ ਹੋ ਗਏ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਖਮੀਆਂ ਚੋਂ 10 ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਸਿਵਲ ਹਸਪਤਾਲ ਚ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਦਲਵੀਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਕਰੀਬ ਪੌਣੇ ਪੰਜ ਵਜੇ ਪੀ ਆਰ ਟੀ ਸੀ ਦੀ ਬੱਸ ਧੂਰੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਜੋ ਕਿ ਸੰਗਰੂਰ ਬੱਸ ਸਟੈਂਡ ਹੁੰਦਿਆਂ ਜਿਉਂ ਹੀ ਬਠਿੰਡਾ ਚੰਡੀਗੜ੍ਹ ਕੌਮੀ ਹਾਈਵੇ ਦੇ ਸਥਾਨਕ ਪਟਿਆਲਾ ਬਾਈਪਾਸ ਦੇ ਓਵਰਬ੍ਰਿਜ ਨੇੜੇ ਪੁੱਜੀ ਤਾਂ ਬੇਕਾਬੂ ਹੋ ਕੇ ਪੁਲ ਦੀ ਕੰਧ ਨਾਲ ਟਕਰਾ ਕੇ ਪਲਟ ਗਈ। ਉਹਨਾਂ ਦੱਸਿਆ ਕਿ ਡਰਾਈਵਰ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ ਕਿਉਂਕਿ ਧੂਰੀ ਤੋਂ ਹੀ ਬੱਸ ਲੇਟ ਚੱਲੀ ਸੀ ਜਿਸ ਕਾਰਨ ਡਰਾਈਵਰ ਕਾਹਲ ਵਿਚ ਸੀ। ਹਾਦਸੇ ਚ ਰਾਜਵਿੰਦਰ ਕੌਰ ਵਾਸੀ ਪਿੰਡ ਫਤਹਿਗੜ੍ਹ ਛੰਨਾਂ, ਨਰਿੰਦਰ ਕੌਰ ਵਾਸੀ ਧੂਰੀ ਅਤੇ ਮਨਜੀਤ ਸਿੰਘ ਪਿੰਡ ਥਲੇਸਾਂ ਦੀ ਮੌਤ ਹੋ ਗਈ ਹੈ ਜਦੋਂ ਕਿ 26 ਸਵਾਰੀਆਂ ਜਖਮੀਂ ਹੋ ਗਈਆਂ ਹਨ ਜਿਨ੍ਹਾਂ ਚੋਂ 10 ਜਣਿਆਂ ਨੂੰ ਰੈਫਰ ਕੀਤਾ ਗਿਆ ਹੈ। 16 ਜਖਮੀਆਂ ਦਾ ਸਿਵਲ ਹਸਪਤਾਲ ਚ ਇਲਾਜ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ
ਖ਼ਬਰਾਂ
ਸਰਕਾਰੀ ਬੱਸ ਪਲਟੀ,3 ਦੀ ਮੌਤ, 10 ਗੰਭੀਰ ,16 ਹੋਰ ਜ਼ਖਮੀ,ਤਿੰਨਾਂ ਮ੍ਰਿਤਕਾਂ ‘ਚ ਦੋ ਔਰਤਾਂ
* ਡਰਾਈਵਰ ਦੀ ਕਾਹਲ ਪਈ ਭਾਰੀ
11 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



