ਮੋਗਾ,9 ਮਈ ( ਜਸ਼ਨ ) ਆਇਲਟਸ ਅਤੇ ਇੰਮਿਗ੍ਰੇਸ਼ਨ ਖੇਤਰ ਵਿੱਚ ਅੱਵਲ ਗੋਲਡਨ ਐਜੂਕੇਸ਼ਨਜ ਸੰਸਥਾ ਲੁਧਿਆਨਾ- ਮੋਗਾ ਜੀ.ਟੀ ਰੋਡ 'ਤੇ ਦੱਤ ਰੋਡ ਦੇ ਸਾਹਮਣੇ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਹਰਪ੍ਰੀਤ ਕੌਰ ਦਾ ਕੈਨੇਡਾ ਦਾ ਸੁਪਰ ਵੀਜਾ ਲਗਵਾ ਕੇ ਦੇਣ ਵਿਚ ਸਫਲਤਾ ਹਾਸਿਲ ਕੀਤੀ ਹੈ । ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਵਿਚ ਪੜ੍ਹਾਈ ਕਰਨ ਜਾਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਕਾਲਜਾਂ ਵਿੱਚ ਅਤੇ ਬਹੁਤ ਘੱਟ ਖਰਚੇ 'ਤੇ ਦਾਖਲਾ ਕਰਵਾਇਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਵਿਦੇਸ਼ਾਂ ਵਿੱਚ ਕੋਈ ਸਮੱਸਿਆ ਨਾ ਆਵੇ। ਉਹਨਾਂ ਦੱਸਿਆ ਕਿ ਸਪਾਉਸ ਕੇਸਾਂ ਦੀਆਂ ਫਾਈਲਾਂ ਬਹੁਤ ਤਜੁਰਬੇਕਾਰ ਸਟਾਫ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਸਦਕਾ ਬੱਚਿਆਂ ਨੂੰ ਬਹੁਤ ਜਲਦੀ ਵੀਜੇ ਪ੍ਰਾਪਤ ਹੋ ਰਹੇ ਹਨ। ਇਸ ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਅਤੇ ਉਹਨਾਂ ਦੇ ਸਟਾਫ ਮੈਂਬਰਸ ਨੇ ਹਰਪ੍ਰੀਤ ਕੌਰ ਨੂੰ ਵੀਜਾ ਦਿੰਦਿਆ, ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਹਰਪ੍ਰੀਤ ਕੌਰ ਨੇ ਵੀਜਾ ਲੈਂਦੇ ਹੋਏ ਸੰਸਥਾ ਦੇ ਮੁਖੀ ਅਮਿਤ ਪਲਤਾ, ਰਮਨ ਅਰੋੜਾ ਅਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸੰਸਥਾ ਦੇ ਮੁਖੀ ਰਮਨ ਅਰੋੜਾ ਨੇ ਦਸਿਆ ਕਿ ਸੰਸਥਾ ਵਿੱਚ ਬਹੁਤ ਹੀ ਵਧੀਆ ਅਤੇ ਅਧੁਨਿਕ ਤਰੀਕੇ ਨਾਲ ਫਾਇਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵੱਲੋਂ ਲਗਵਾਏ ਗਏ ਮਲਟੀਪਲ, ਸੁਪਰ, ਸਪਾਉਸ ਅਤੇ ਸਟੂਡੈਂਟ ਵੀਜੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਇਨ ਵੀਜਾ ਅਤੇ ਰਿਫਿਊਜਲ ਕੇਸ ਲਗਾਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਅਕਤੀਆਂ ਦਾ ਵੀਜਾ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ।