ਮੋਗਾ ,17 ਅਗਸਤ (ਲਛਮਣਜੀਤ ਸਿੰਘ ਪੁਰਬਾ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਤਹਿਸੀਲਦਾਰ ਮੋਗਾ ਵੱਲੋ 1 ਜਨਵਰੀ 2016 ਤੋ 30 ਜੂਨ 2021 ਤੱਕ ਰਵੀਜਨ ਪੈਨਸ਼ਨਰਜ ਕੇਸਾ ਦਾ ਬਕਾਇਆ ਜੋ ਪੈਨਸ਼ਨਰਜ ਨੂੰ ਅਪ੍ਰੈਲ ਦੀ ਤਨਖ਼ਾਹ ਨਾਲ ਮਿਲਣਾ ਸੀ, ਬਕਾਇਆ ਬਣਾਇਆ ਹੀ ਨਹੀ ਗਿਆ। ਜਿਸ ਨੂੰ ਤਕਰੀਬਨ ਚਾਰ ਮਹੀਨਿਆ ਤੋ ਵੱਧ ਸਮਾਂ ਹੋ ਚੁੱਕਾ ਹੈ। ਤਹਿਸੀਲ ਮੋਗਾ ਦੇ ਪੈਨਸ਼ਨਰਜ ਪਟਵਾਰੀਆ, ਕਾਨੂੰਨਗੋ ਦੇ ਬਕਾਇਆ ਨਾ ਬਣਾਉਣ ਦੀ ਸਾਰੀ ਜੁਮੇਂਵਾਰੀ ਤਹਿਸੀਲਦਾਰ ਮੋਗਾ ਦੀ ਹੈ। ਇਸੇ ਤਰ੍ਹਾ ਤਹਿਸੀਲਦਾਰ ਧਰਮਕੋਟ, ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਨੂੰ ਵੀ ਆਪਣੇ ਰਿਟਾਇਰਡ ਪਟਵਾਰੀਆ ਕਾਨੂੰਨਗੋਆ ਦੇ ਬਕਾਇਆ ਦੇ ਬਿੱਲ ਤਿਆਰ ਕਰਵਾਕੇ ਤੁਰੰਤ ਖਜ਼ਾਨਾ ਦਫ਼ਤਰ ਭੇਜਣੇ ਚਾਹੀਦੇ ਹਨ। ਅਸੀ ਚਾਰ ਮਹੀਨਿਆ ਤੋ ਬਕਾਇਆ ਦੀ ਉਡੀਕ ਕਰਦੇ ਹੋਏ ਜਿਲ੍ਹੇ ਦੇ ਅਧਿਕਾਰੀਆ ਵੱਲ ਦੇਖ ਰਹੇ ਹਾਂ। ਅਧਿਕਾਰੀਆ ਦਾ ਰਵੱਈਆ ਆਮ ਪਬਲਿਕ ਤੇ ਆਪਣੇ ਰਿਟਾਇਰਡ ਮੁਲਾਜ਼ਮਾ ਪ੍ਰਤੀ ਸਹਿਯੋਗ ਵਾਲਾ ਨਹੀ ਹੈ। ਇਹ ਹਰ ਕੰਮਕਾਜ ਸੁੰਘ ਕੇ ਕਰਨ ਦੇ ਆਦੀ ਹਨ। ਜਿੱਥੋ ਇੰਨਾ ਨੂੰ ਕੁੱਝ ਝਾਕ ਹੁੰਦੀ ਹੈ, ਉੱਥੇ ਹੀ ਆਪਣਾ ਨੀਲਾ ਪੈਂਨ ਵਰਤਦੇ ਹਨ ਨਹੀ ਤਾ ਆਪਣੀ ਪੋਕਟ ਨਾਲੋ ਨੀਲਾ ਪੈਂਨ ਬਾਹਰ ਕੱਢਣ ਦੀ ਖੇਚਲ ਹੀ ਨਹੀ ਕਰਦੇ।
ਜਿਆਦਾਤਰ ਪਟਵਾਰੀਆ, ਕਾਨੂੰਨਗੋਆ ਤੇ ਕਲੈਰੀਕਲ ਸਟਾਫ ਚੋ ਆਏ ਨਾਇਬ ਤਹਿਸੀਲਦਾਰ, ਤਹਿਸੀਲਦਾਰਾ ਨੂੰ ਪੁਰਾਣੀਆ ਆਦਤਾ ਪਟਵਾਰੀਆ, ਕਲਰਕਾ ਵਾਲੀਆ ਪਈਆ ਹੋਈਆ ਹਨ। ਕਿਸੇ ਦਾ ਇੰਤਕਾਲ ਛੇਤੀ ਦਰਜ ਨਹੀ ਕਰਨਾ ਤੇ ਕਿਸੇ ਦੀ ਰਿਪੋਰਟ ਅੱਗੇ ਨਹੀ ਭੇਜਣੀ, ਕਲਰਕਾ ਵੱਲੋ ਜਰੂਰੀ ਫਾਈਲ ਅੱਗੇ ਤੋਰਨੀ ਹੀ ਨਹੀ, ਤੇ ਨੱਪ ਕੇ ਰੱਖੀ ਰੱਖਣੀ। ਫਾਇਲ ਨੂੰ ਆਪਣੀ ਅਲਮਾਰੀ ਦਾ ਸ਼ਿੰਗਾਰ ਬਣਾਈ ਰੱਖਣ ਦੇ ਆਦੀ, ਹੋਣ ਵਾਲੀਆ ਹੀ ਹਨ। ਆਮ ਪਬਲਿਕ ਇੰਨਾ ਦੇ ਲਾਰਿਆ ਤੋ ਤੰਗ ਆਕੇ ਕਿਸੇ ਸ਼ਿਫਾਰਸਾ ਦੇ ਚੱਕਰਾ ਵਿੱਚ ਪੈ ਜਾਂਦੀ ਸੀ।
ਇਹ ਆਪਣੇ ਮਹਿਕਮੇ ਦੇ ਇਕੱਲੇ ਕਹਿਰੇ ਮੁਲਾਜ਼ਮ ਨੂੰ ਵੀ ਟਿੱਚ ਸਮਝਦੇ ਹਨ। ਪਰ ਹੁਣ ਰਿਟਾਇਰਡ ਮੁਲਾਜ਼ਮਾ ਦੀਆ ਐਸੋਸੀਏਸ਼ਨ ਹੌਂਦ ਵਿੱਚ ਆਉਣ ਤੇ ਮਹਿਕਮੇ ਦੇ ਜਾਣਕਾਰ ਇੰਨਾ ਨੂੰ ਸਿੱਧੇ ਹੋ ਜਾਂਦੇ ਹਨ। ਕੁੱਲ ਮਿਲਾਕੇ ਉਦਾਹਰਣ ਵਜੋ ਇੰਨਾ ਦਾ ਰਵੱਈਆ ਠਾਣੇਦਾਰ ਦਾ ਭਾੜਾ ਸੁੱਟਣ ਵਾਲੇ ਗਧੇ ਵਾਲਾ ਹੋ ਗਿਆ ਹੈ। ਜੋ ਬਾਅਦ ਵਿੱਚ ਜਿੰਨ੍ਹਾ ਨਾਲ ਲੰਬਾ ਸਮਾ ਰਿਹਾ ਸੀ, ਭਾੜਾ ਸੁੱਟਣ ਤੋ ਬਾਅਦ ਉਨ੍ਹਾ ਨਾਲ ਰਲਦਾ ਹੀ ਨਹੀ ਸੀ। ਉਸ ਨੂੰ ਆਪਣੇ ਸਾਥੀਆ ਤੋ ਮੁਸਕ ਆਉਣ ਲੱਗ ਪੈਂਦਾ ਸੀ ਤੇ ਠਾਣੇਦਾਰ ਦਾ ਮਾਣ ਹੋ ਜਾਂਦਾ ਸੀ।
ਇਕ ਵਾਰ ਕਾਨੂੰਨਗੋ ਤੋ ਤਹਿਸੀਲਦਾਰ ਬਣੇ ਨੂੰ ਕਿਸੇ ਮਸਲੇ ਤੇ ਮਿਲਣ ਜਾਣ ਤੇ ਉਸਨੇ ਆਪਣਾ ਇਹ ਰੰਗ ਦਿਖਾ ਹੀ ਦਿੱਤਾ ਤੇ ਇਸ ਕਹਾਵਤ ਨੂੰ ਸਾਬਤ ਵੀ ਕਰ ਦਿੱਤਾ। ਵਫ਼ਦ ਦੇ ਦਫ਼ਤਰ ਜਾਣ ਤੇ ਧੋਣ ਚੁੱਕ ਕੇ ਦੇਖਣ ਦੀ ਬਜਾਏ ਆਪਣੇ ਕੰਮ ਵਿੱਚ ਲੱਗਾ ਰਿਹਾ। ਕਿਸੇ ਨੂੰ ਬਹਿਣ, ਖੜਣ ਲਈ ਵੀ ਨਹੀ ਕਿਹਾ, ਕੰਮ ਤਾ ਕੀ ਕਰਨਾ ਸੀ, ਵਿਵਹਾਰ ਹੀ ਅੱਤ ਦਰਜੇ ਦਾ ਮਾੜਾ ਸੀ। ਸਾਥੀ ਖੁਦ ਹੀ ਖਾਲੀ ਕੁਰਸੀਆ ਤੇ ਬਿਰਾਜਮਾਨ ਹੋ ਗਏ। ਤਿੰਨ ਕੱਪ ਚਾਹ ਦੇ ਆਏ ਇਕ ਆਪ ਰੱਖਕੇ ਕੋਲ ਬੈਠਿਆ ਮੌਜੂਦਾ ਕਾਨੂੰਨਗੋ ਤੇ ਰੀਡਰ ਨੂੰ ਲੈਣ ਲਈ ਕਹਿ ਦਿੱਤਾ, ਮੌਸਮ ਗਰਮੀ ਦਾ ਹੋਣ ਤੇ ਰਿਟਾਇਰ ਸਾਥੀਆ ਨੂੰ ਪਾਣੀ ਤੱਕ ਨਹੀ ਪੁੱਛਿਆ। ਇਹੋ ਜਿਹੇ ਹੰਕਾਰੀ ਅਧਿਕਾਰੀ ਤੋ ਮਹਿਕਮੇ ਦੇ ਤਹਿਸੀਲ ਵਿੱਚ ਨਾਲ ਕੰਮ ਕਰ ਚੁੱਕੇ ਕਲੀਕ ਕੀ ਆਸ ਕਰ ਸਕਦੇ ਸੀ। ਇਹ ਅਧਿਕਾਰੀ ਖੁਦ ਤਹਿਸੀਲਦਾਰ ਐਸੋਸੀਏਸ਼ਨ ਦਾ ਜਨਰਲ ਸਕੱਤਰ ਵੀ ਹੈ ਤੇ ਇਸਨੇ ਸੁਖਚਰਨ ਸਿੰਘ ਚੰਨੀ ਸੂਬਾ ਪ੍ਰਧਾਨ ਤਹਿਸੀਲਦਾਰ ਐਸੋਸੀਏਸ਼ਨ ਦੇ ਤਪਾ ਮੰਡੀ ਤੋ ਰਿਸ਼ਵਤ ਲੈਦਿਆ ਫੜੇ ਜਾਣ ਤੇ ਮੁਲਾਜ਼ਮਾ ਨੂੰ ਗੁਮਰਾਹ ਕਰਨ ਦੀ ਕੋਈ ਕਸਰ ਨਹੀ ਛੱਡੀ, ਕੁੱਤੇ ਦਾ ਲੇਲਾ ਬਣਾਉਣ ਲਈ ਮੁਲਾਜ਼ਮ ਜੱਥੇਬੰਦੀਆ ਨੂੰ ਗੁਮਰਾਹ ਕੀਤਾ ਗਿਆ।
ਅਖੀਰ ਵਿੱਚ ਜਿਲ੍ਹੇ ਦੇ ਅਧਿਕਾਰੀਆ ਨੂੰ ਤਾੜਨਾ ਕਰਦੇ ਹਾਂ ਕਿ ਜੇ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਤਿਆਰ ਕਰਕੇ ਨਾ ਪਾਇਆ ਗਿਆ ਤਾ ਜਿਲ੍ਹੇ ਦੇ ਸਮੁੱਚੇ ਤਹਿਸੀਲਦਾਰਾ ਬਰਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਜਿਲ੍ਹਾ ਹੈਡਕੁਆਰਟਰ ਤੇ ਰੋਸ ਧਰਨਾ ਵੀ ਦਿੱਤਾ ਜਾ ਸਕਦਾ ਹੈ। ਜਿਸ ਦੀ ਸਾਰੀ ਜੁਮੇਂਵਾਰੀ ਜਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਹੋਵੇਗੀ।
ਅੱਜ ਦੀ ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਰਤਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਕਮਲੇਸ਼ ਕੁਮਾਰ, ਜਗਰਾਜ ਸਿੰਘ ਮੀਤ ਪ੍ਰਧਾਨ, ਚਮਕੌਰ ਸਿੰਘ ਅਡੀਟਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਮੰਗਲ ਪ੍ਰਕਾਸ਼, ਬਲਜੀਤ ਸਿੰਘ, ਸੰਤੋਖ ਸਿੰਘ, ਬਲਵੰਤ ਸਿੰਘ, ਗੁਰਮੀਤ ਸਿੰਘ ਸੰਘਾ, ਰਸ਼ਪਾਲ ਸਿੰਘ ਤੇ ਠਾਣਾ ਸਿੰਘ ਸ਼ਾਮਲ ਹੋਏ। ਪ੍ਰੈੱਸ ਨੂੰ ਜਾਣਕਾਰੀ ਰਤਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨੇ ਦਿੱਤੀ।
ਖ਼ਬਰਾਂ
ਪੈਨਸ਼ਨਰ ਦਾ ਬਕਾਇਆ ਨਾ ਬਣਾਉਣ ਵਾਲੇ ਤਹਿਸੀਲਦਾਰਾਂ ਖਿਲਾਫ ਐਕਸ਼ਨ ਦਾ ਐਲਾਨ; ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ
17 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



