ਮੋਗਾ 14 ਜੁਲਾਈ ( ਸ਼ਿੰਦਰ ਸਿੰਘ ਭੂਪਾਲ )
ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸਟੇਟ ਅਵਾਰਡ ਪ੍ਰਾਪਤ ਰਿਟਾਇਰਡ ਹੈਡਮਾਸਟਰ ਅਤੇ ਅਜੀਤ ਅਖ਼ਬਾਰ ਦੇ ਸਾਬਕਾ ਪੱਤਰਕਾਰ ਹੈੱਡਮਾਸਟਰ ਅਮਰਜੀਤ ਸਿੰਘ ਸੰਧੂ (ਬੱਡੂ ਵਾਲ ਵਾਲੇ) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।
ਸ ਸੰਧੂ ਦੇ ਬੇਟੇ ਸਤਨਾਮ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਜੀਤ ਸਿੰਘ ਸੰਧੂ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ 17 ਜੁਲਾਈ ਨੂੰ ਸਵੇਰੇ 11.30 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦਸਮੇਸ਼ ਨਗਰ ਮੋਗਾ ਵਿਖੇ ਪਾਏ ਜਾਣਗੇ।