ਤਰਨਤਾਰਨ (ਅਮਿਤ ਮਰਵਾਹਾ)
ਪਿੰਡ ਬੂਹ ਹਥਾੜ ਵਿਖੇ ਅੱਠ ਦਿਨ ਪਹਿਲਾਂ ਆਪਣੇ ਦੋਸਤ ਸਤਪਾਲ ਸਿੰਘ ਪਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਲਵਜੀਤ ਸਿੰਘ ਉਰਫ਼ ਲਵ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਉਸੇ ਘਰ ਤੋਂ ਮਿਲੀ ਹੈ, ਜਿੱਥੇ 12 ਅਗਸਤ ਨੂੰ ਪਾਲਾ ਦਾ ਕਤਲ ਹੋਇਆ ਸੀ। ਮੁੱਢਲੀ ਜਾਣਕਾਰੀ ਅਨੁਸਾਰ ਲਵਜੀਤ ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਤੋਂ ਅਗਵਾ ਕਰਕੇ ਬੂਹ ਹਥਾੜ ਲਿਆਂਦਾ ਗਿਆ ਸੀ। ਸ਼ੱਕ ਹੈ ਕਿ ਪਾਲਾ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੁਲਿਸ ਮੁਤਾਬਕ ਪਿੰਡ ਬੂਹ ਹਵੇਲੀਆਂ ਵਾਸੀ ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਉਸ ਦੇ ਦੋਸਤ ਲਵਜੀਤ ਸਿੰਘ ਲਵ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਲਵਜੀਤ ਇਸ ਮਾਮਲੇ ਵਿੱਚ ਨਾਮਜ਼ਦ ਸੀ, ਪਰ ਅੱਠ ਦਿਨ ਬੀਤਣ ਦੇ ਬਾਵਜੂਦ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ।
ਸੂਤਰਾਂ ਅਨੁਸਾਰ ਵੀਰਵਾਰ ਨੂੰ ਲਵਜੀਤ ਦੇ ਧਰਮਕੋਟ ਵਿੱਚ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਲਾ ਦੇ ਭਰਾ ਸਤਨਾਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਇੱਕ ਰਿਸ਼ਤੇਦਾਰ ਦੇ ਘਰੋਂ ਚੁੱਕ ਲਿਆ। ਇਸ ਤੋਂ ਬਾਅਦ ਉਸ ਨੂੰ ਬੂਹ ਹਥਾੜ ਲਿਆਂਦਾ ਗਿਆ। ਕੁਝ ਸਮੇਂ ਬਾਅਦ ਪੁਲਿਸ ਨੂੰ ਉੱਥੋਂ ਲਵਜੀਤ ਦੀ ਲਾਸ਼ ਮਿਲੀ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਸਿੰਘ, ਡੀਐੱਸਪੀ ਪੱਟੀ ਰਵੀਸ਼ੇਰ ਸਿੰਘ, ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸਪੀ ਇਨਵੈਸਟੀਗੇਸ਼ਨ ਅਫਸਰ ਨੇ ਦੱਸਿਆ ਕਿ ਲਵਜੀਤ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਪੰਜ ਦਿਨ ਪਹਿਲਾਂ ਇੱਕ ਕਿਸਾਨ ਆਗੂ ਨੇ ਸੋਸ਼ਲ ਮੀਡੀਆ ’ਤੇ ਲਵਜੀਤ ਦੀ ਤਸਵੀਰ ਪਾ ਕੇ ਉਸ ਦਾ ਪਤਾ ਦੱਸਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਪਾਲਾ ਦੇ ਸਸਕਾਰ ਮੌਕੇ ਉਸ ਦੇ ਭਰਾ ਸਤਨਾਮ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਛੋਟੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਸੀ।
ਸਮੁੱਚੀ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੂਹ ਹਠਾਰ ਵਿਖੇ ਸਾਹਮਣੇ ਆਈ ਸੀ , ਜਿੱਥੇ ਸਤਪਾਲ ਸਿੰਘ ਨਾਮ ਦੇ ਇੱਕ 35 ਸਾਲਾ ਵਿਅਕਤੀ, ਜਿਸਨੂੰ ਪਿਆਰ ਨਾਲ ਪਾਲਾ ਕਿਹਾ ਜਾਂਦਾ ਸੀ, ਨੇ ਬੁੱਧਵਾਰ ਨੂੰ ਦੁਖਦਾਈ ਤੌਰ 'ਤੇ ਆਪਣੀ ਜਾਨ ਗੁਆ ​​ਦਿੱਤੀ। ਸਤਪਾਲ ਪਾਲਾ ਭਾਰਤੀ ਕਿਸਾਨ ਯੂਨੀਅਨ (ਮਝੈਲ) ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦਾ ਭਰਾ ਸੀ।
ਸਥਾਨਕ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸਤਪਾਲ 'ਤੇ ਇੱਕ ਵਿਅਕਤੀ ਦੁਆਰਾ ਘਾਤਕ ਹਮਲਾ ਕੀਤਾ ਗਿਆ ਸੀ ਜੋ ਕਥਿਤ ਤੌਰ 'ਤੇ ਉਸਦੇ ਨਾਲ ਮਹਿਮਾਨ ਵਜੋਂ ਰਹਿ ਰਿਹਾ ਸੀ। ਘਟਨਾ ਤੋਂ ਬਾਅਦ, ਉਸਨੂੰ ਤੁਰੰਤ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਪੇਸ਼ੇਵਰਾਂ ਨੇ ਬਦਕਿਸਮਤੀ ਨਾਲ ਉਸਨੂੰ ਬਹੁਤ ਗੰਭੀਰ ਹਾਲਤ ਵਿੱਚ ਮ੍ਰਿਤਕ ਐਲਾਨ ਦਿੱਤਾ। ਕਥਿਤ ਤੌਰ 'ਤੇ ਦੋਸ਼ੀ ਘਟਨਾ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਿਆ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਬੀਕੇਯੂ ਆਗੂ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਉਸਦਾ ਭਰਾ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸੇ ਤਰ੍ਹਾਂ ਦੇ ਹਮਲੇ ਤੋਂ ਬਚ ਗਿਆ ਸੀ ਅਤੇ ਕੁਝ ਸਮੇਂ ਲਈ ਵਿਦੇਸ਼ ਵੀ ਚਲਾ ਗਿਆ ਸੀ। ਸਤਨਾਮ ਦੇ ਖੁਦ ਇੱਕ ਵੱਖਰੀ ਘਟਨਾ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਹਾਲ ਹੀ ਵਿੱਚ ਘਰ ਪਰਤਿਆ ਸੀ। ਕਿਸਾਨ ਯੂਨੀਅਨ ਦੇ ਆਗੂ ਨੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਦੋਸ਼ ਲਗਾਇਆ ਕਿ ਉਸਦੇ ਪਰਿਵਾਰ ਨੂੰ ਚੱਲ ਰਹੀਆਂ ਧਮਕੀਆਂ ਬਾਰੇ ਸਥਾਨਕ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ, ਕੋਈ ਅਧਿਕਾਰਤ ਸੁਰੱਖਿਆ ਕਵਰ ਨਹੀਂ ਦਿੱਤਾ ਗਿਆ। ਹਮਲਾਵਰ, ਜੋ ਕਿ ਕੋਟ ਬੁੱਢਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਸਵੇਰੇ ਹਮਲਾ ਕਰਨ ਤੋਂ ਪਹਿਲਾਂ ਸਤਪਾਲ ਦੇ ਘਰ ਰਾਤ ਭਰ ਰੁਕਿਆ ਸੀ। ਸੂਚਨਾ ਮਿਲਣ 'ਤੇ ਪੱਟੀ ਦੇ ਡੀਐਸਪੀ ਰਵੀ ਸ਼ੇਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਦੋਸ਼ੀ ਨੂੰ ਫੜਨ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ । ਲਵਜੀਤ ਨੂੰ ਪੁਲਿਸ ਤਾਂ ਨਹੀਂ ਲਾਭ ਸਕੀ ਪਰ ਕਾਤਲਾਂ ਨੇ ਉਸ ਦਾ ਖੁਰਾ ਖੋਜ ਲੱਭ ਕੇ ਉਸ ਨੂੰ ਮਾਰ ਮੁਕਾਇਆ । ਕੁਝ ਵੀ ਹੋਵੇ ਇਹ ਮਾਰੂ ਜੰਗ ਪੰਜਾਬ ਲਈ ਦੁਖਦਾਈ ਹੈ।

ਸਤਪਾਲ ਸਿੰਘ ਪਾਲਾ