ਧਰਮਕੋਟ,21 ਮਈ ( ਜਗਮੰਦਰ ਸਿੰਘ ਸਰਾਂ )-ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦੀ ਚੌਥੀ ਬਰਸੀ ਗੁਰਦੁਆਰਾ ਹਜੂਰ ਸਾਹਿਬ ਨੇੜੇ ਧਰਮਕੋਟ ਵਿਖੇ ਸ਼ਰਧਾ ਪੂਰਵਕ ਅਤੇ ਸੰਗਤਾਂ ਦੇ ਵੱਡੇ ਇਕੱਠ 'ਚ ਮਨਾਈ ਗਈ। ਹਰ ਪਿੰਡ 'ਚੋਂ ਲੋਕ ਵਹੀਰਾਂ ਘੱਤ ਕੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ। ਅੱਜ ਦੇ ਇਕੱਠ ਨੇ ਜਿੱਥੇ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਦਾ ਹੌਸਲਾ ਵਧਾਇਆ ਉਥੇ ਆਪਣੇ ਮਹਿਬੂਬ ਨੇਤਾ ਨੂੰ ਯਾਦ ਵੀ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਜਥੇ ਵੱਲੋਂ ਕੀਰਤਨ ਕੀਤਾ ਗਿਆ।
ਜਥੇਦਾਰ ਤੋਤਾ ਸਿੰਘ ਨਮਿੱਤ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ ਜੀ ਨੇ ਕੀਤੀ।।ਸਮਾਗਮ 'ਚ ਬਾਬਾ ਮੰਗਾ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਨੇ ਸ਼ਰਧਾਂਜਲੀ ਸਮਾਗਮ ਦੀ ਮੰਚ ਦਾ ਸੰਚਾਲਨ ਕੀਤਾ।
— ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਜਥੇਦਾਰ ਤੋਤਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਨਾਲ ਉਹਨਾਂ ਦਾ ਸਾਲ 1996 ਤੋਂ ਨਜ਼ਦੀਕੀ ਰਾਬਤਾ ਰਿਹਾ ਜਦੋਂ ਉਹ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ ਅਤੇ ਉਸ ਸਮੇਂ ਜਥੇਦਾਰ ਤੋਤਾ ਸਿੰਘ ਦਾ ਉਹਨਾਂ ਦੀ ਸਿਆਸੀ ਜ਼ਿੰਦਗੀ ਵਿੱਚ ਵੱਡੇ ਯੋਗਦਾਨ ਦੇ ਨਾਲ ਅਸ਼ੀਰਵਾਦ ਵੀ ਰਿਹਾ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਇੱਕ ਧਾਰਮਿਕ ਸੋਚ ਵਾਲੇ ਰਾਜਨੀਤਿਕ ਆਗੂ ਅਤੇ ਲੋਕ ਸੇਵਾ ਨੂੰ ਸਮਰਪਿਤ ਸ਼ਖਸੀਅਤ ਸਨ। ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਹਰ ਪੱਖੋਂ ਗਿਆਨਵਾਨ ਸਨ ਅਤੇ ਹਮੇਸ਼ਾ ਉਹਨਾਂ ਨੂੰ ਆਪਣੇ ਸਿਆਸੀ ਗੁਰੂ ਵਜੋਂ ਮੰਨਿਆ। ਉਹਨਾਂ ਨੇ ਸਿਆਸੀ ਪੜ੍ਹਾਈ ਜਥੇਦਾਰ ਤੋਤਾ ਸਿੰਘ ਤੋਂ ਅਸ਼ੀਰਵਾਦ ਲੈ ਕੇ ਕੀਤੀ।ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਪੂਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਨਾਲ ਵਫਾਦਾਰੀ ਨਿਭਾਈ ਅਤੇ ਆਖਰੀ ਸਾਹਾਂ ਤੱਕ ਪਾਰਟੀ ਨਾਲ ਜੁੜੇ ਰਹੇ। ਉਹਨਾਂ ਦੇ ਨਾਲ ਬਤਾਏ ਪਲ ਅੱਜ ਵੀ ਖਿਆਲਾਂ ਦੇ ਵਿੱਚ ਘੁੰਮਦੇ ਹਨ।

ਉਹਨਾਂ ਕਿਹਾ ਕਿ ਅੱਜ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਦੇ ਨਾਲ ਨਾਲ ਹਲਕਾ ਧਰਮਕੋਟ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਮੰਤਰੀ ਰਹਿੰਦਿਆਂ ਹਲਕਾ ਧਰਮਕੋਟ ਨੂੰ ਅਨੇਕਾਂ ਵਿਕਾਸ ਕਾਰਜ ਅਤੇ ਸਹੂਲਤਾਂ ਦਿੱਤੀਆਂ।

ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੇ ਗਏ ਬੇਅਦਬੀ ਕਾਨੂੰਨ ਬਾਰੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਇਹ ਕਾਨੂੰਨ ਧਾਰਮਿਕ ਮਰਿਆਦਾਵਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਇਆ ਗਿਆ। ਉਹਨਾਂ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਮਰਿਆਦਾਵਾਂ ਬਾਰੇ ਪੂਰੀ ਜਾਣਕਾਰੀ ਨਹੀਂ ਉਹ ਕਾਨੂੰਨ ਬਣਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਉਹ ਅੱਜ ਤੱਕ ਇਸ ਮਾਮਲੇ ’ਤੇ ਚੁੱਪ ਰਹੇ ਪਰ ਹੁਣ ਸੰਗਤਾਂ ਸਾਹਮਣੇ ਆਪਣੀ ਗੱਲ ਰੱਖਣਾ ਜ਼ਰੂਰੀ ਸਮਝਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

ਉਹਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੀ ਵਿਰਾਸਤ ਅੱਜ ਬਰਜਿੰਦਰ ਸਿੰਘ ਬਰਾੜ ਨੇ ਸੰਭਾਲ ਲਈ ਹੈ। ਬਰਜਿੰਦਰ ਸਿੰਘ ਬਰਾੜ ਜਥੇਦਾਰ ਤੋਤਾ ਸਿੰਘ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਸਮਰੱਥ ਆਗੂ ਹਨ। ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਜਿਉਂਦੇ ਜੀਅ ਬਰਜਿੰਦਰ ਸਿੰਘ ਬਰਾੜ ਨੂੰ ਸਿਆਸਤ ਵੱਲ ਪ੍ਰੇਰਿਤ ਕੀਤਾ ਜਿਸ ਨੇ ਵੀ ਸਿਆਸੀ ਖੇਤਰ ਦੇ ਵਿੱਚ ਵੱਖ-ਵੱਖ ਮੁਕਾਮ ਹਾਸਿਲ ਕੀਤੇ।

ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜਥੇਦਾਰ ਤੋਤਾ ਸਿੰਘ‌ ਸਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਮਾਤਾ ਮੁਖਤਿਆਰ ਕੌਰ, ਬਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ ਕਨੇਡਾ ਅਤੇ ਭੈਣ ਡਾ.ਪਰਮਜੀਤ ਕੌਰ ਢਿੱਲੋਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨਿਤਨੇਮੀ ਅਤੇ ਸ੍ਰੀ ਦਰਬਾਰ ਸਾਹਿਬ ਹਰ ਸੰਗਰਾਂਦ ਤੇ ਨਤਮਸਤਕ ਹੋਣ ਵਾਲੇ ਆਗੂ ਸਨ ਜਿਨਾਂ ਦਾ ਗੁਰੂ ਘਰ ਦੇ ਨਾਲ ਅਥਾਹ ਪਿਆਰ ਸੀ। ਉਹਨਾਂ ਨੇ ਹਲਕਾ ਧਰਮਕੋਟ ਦੀ ਤਰੱਕੀ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਉਸ ਤੇ ਮਾਨ ਮਹਿਸੂਸ ਹੁੰਦਾ ਹੈ ਉਹਨਾਂ ਕਿਹਾ ਕਿ ਅੱਜ ਵੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਥੇਦਾਰ ਤੋਤਾ ਸਿੰਘ ਦੇ ਕੀਤੇ ਕੰਮਾਂ ਦੀ ਗੱਲ ਚੱਲਦੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਬਿਜਲੀ ਪਾਣੀ ਅਤੇ ਸਿੱਖਿਆ ਸੰਬੰਧੀ ਜਿਹੜੇ ਠੋਸ ਕਦਮ ਚੁੱਕੇ ਉਹ ਹੁਣ ਤੱਕ ਕਿਸੇ ਵੀ ਸਰਕਾਰ ਵਿਚ ਬਦਲ ਨਹੀਂ ਬਣ ਸਕੇ।
ਬਰਾੜ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਨੇ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਸਭ ਤੋਂ ਉੱਪਰ ਰੱਖਿਆ। ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹ ਕੇ ਸੇਵਾ ਕੀਤੀ ਅਤੇ ਸਾਦਗੀ ਭਰਿਆ ਜੀਵਨ ਜੀਆ। ਉਹਨਾਂ ਕਿਹਾ ਕਿ ਪਿਤਾ ਜੀ ਵੱਲੋਂ ਦਿਖਾਏ ਸੇਵਾ ਅਤੇ ਸੰਘਰਸ਼ ਦੇ ਰਾਹ ’ਤੇ ਚੱਲਦਿਆਂ ਉਹ ਵੀ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਰਹਿਣਗੇ।
ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮ.ਐਲ.ਏ ਸ਼ਾਹਕੋਟ, ਪਰਗਟ ਸਿੰਘ ਐਮ.ਐਲ.ਏ ਜਲੰਧਰ ਕੈਂਟ, ਡਾ. ਕੁਲਵੰਤ ਸਿੰਘ ਧਾਲੀਵਾਲ ਸਮਾਜ ਸੇਵੀ,ਗੁਰਜੰਟ ਸਿੰਘ ਭੁੱਟੋ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਰਾਜਵਿੰਦਰ ਸਿੰਘ ਧਰਮਕੋਟ ,ਖਣਮੁੱਖ ਭਾਰਤੀ ਪੱਤੋ ਜ਼ਿਲਾ ਪ੍ਰਧਾਨ ਸ਼ਹਿਰੀ , ਸੰਜੀਤ ਸਨੀ ਗਿੱਲ ਇੰਚਾਰਜ ਹਲਕਾ ਮੋਗਾ, ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ,ਬਲਦੇਵ ਸਿੰਘ ਮਾਣੂੰਕੇ,ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ,ਭਾਈ ਦਰਸ਼ਨ ਸਿੰਘ ਘੋਲੀਆ ਆਗੂ ਹੋਂਦ ਚਿੱਲੜ ਇਨਸਾਫ ਕਮੇਟੀ,ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਿਲ ਧਰਮਕੋਟ ,ਦਿਲਬਾਗ ਸਿੰਘ ਹੈਪੀ ਭੁੱਲਰ ਪ੍ਰਧਾਨ ਯੂਥ ਅਕਾ ਲੀ ਦਲ,ਸਰਕਲ ਪ੍ਰਧਾਨ ਗੁਰਮੀਤ ਸਿੰਘ ਗਗੜਾ ਸਾਬਕਾ ਸਰਪੰਚ , ਨੰਬਰਦਾਰ ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਔਲਖ ਸਾਬਕਾ ਸਰਪੰਚ ਪੰਡੋਰੀ,ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਸਕੱਤਰ ਕਿਸਾਨ ਸੈੱਲ ਪੰਜਾਬ, ਪਰਮਜੀਤ ਸਿੰਘ ਧਰਮ ਸਿੰਘ ਵਾਲਾ ਕੌਮੀ ਆਗੂ ਫੈਡਰੇਸ਼ਨ ਗਰੇਵਾਲ, ਜੋਗਿੰਦਰ ਸਿੰਘ ਸੰਧੂ ਮੁੰਡੀ ਜਮਾਲ,ਸਾਬਕਾ ਚੇਅਰਮੈਨ ਮਹਿੰਦਰ ਸਿੰਘ ਫਤਿਹਗੜ੍ਹ ਪੰਜਤੂਰ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵਿਰਕ ਜਲਾਲਾਬਾਦ,ਮਨਫੂਲ ਸਿੰਘ ਲਾਡੀ ਮਸਤੇਵਾਲਾ ਸਰਕਲ ਪ੍ਰਧਾਨ, ਗੁਰਮੇਲ ਸਿੰਘ ਸੰਧੂ ਨੰਬਰਦਾਰ ਉਮਰੀਆਣਾ,ਅਵਤਾਰ ਸਿੰਘ ਸਾਬਕਾ ਸਰਪੰਚ ਸ਼ਾਹਵਾਲਾ,,ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ ਢੋਲੇਵਾਲਾ,ਨੰਬਰਦਾਰ ਨਛੱਤਰ ਸਿੰਘ ਢੋਲਣੀਆ ,ਚਰਨਜੀਤ ਸਿੰਘ ਮੂਸੇਵਾਲਾ,ਗੁਰਨਾਮ ਸਿੰਘ ਢਿੱਲੋਂ ਸ਼ਾਹਵਾਲਾ, ਤਰਸੇਮ ਸਿੰਘ ਜੰਗ ਸ਼ਾਹਵਾਲਾ, ਜਸਵਿੰਦਰ ਸਿੰਘ ਮਨੇਸ਼ ਖੰਭੇ ਇੰਚਾਰਜ ਸੋਸ਼ਲ ਮੀਡੀਆ,ਸਰਪੰਚ ਦਲੇਰ ਸਿੰਘ ਖੰਬੇ, ਲਖਵਿੰਦਰ ਸਿੰਘ ਭੈਣੀ, ਸੁਰਜੀਤ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ,ਸਰਪੰਚ ਸੁਖਜਿੰਦਰ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਡਾਲਾ, ਜਸਵਿੰਦਰ ਸਿੰਘ ਕੁੱਕੀ ਫਤਿਹਗੜ੍ਹ ਕੋਰੋਟਾਣਾ ,ਪ੍ਰਗਟ ਸਿੰਘ ਮੇਲ਼ਕ , ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲਾ, ਗੁਰਜੰਟ ਸਿੰਘ ਰਾਮੂਵਾਲਾ,ਰਣਜੀਤ ਸਿੰਘ ਰਾਣਾ ਮਸੀਤਾਂ ਡਾਇਰੈਕਟਰ,ਬਲਕਾਰ ਸਿੰਘ ਵਿਰਕ, ਸਰਪੰਚ ਬੋਹੜ ਸਿੰਘ ਕਾਵਾਂ,ਪ੍ਰਭਜੀਤ ਸਿੰਘ ਤਾਰੇਵਾਲਾ ਸਰਕਲ ਪ੍ਰਧਾਨ, ਨੰਬਰਦਾਰ ਬਲਵੀਰ ਸਿੰਘ ਉੱਪਲ ,ਮੇਹਰ ਸਿੰਘ ਕੜਿਆਲ, ਹਰਦਿਆਲ ਸਿੰਘ ਸ਼ਾਹ ਵਾਲਾ,ਪਾਲ ਸਿੰਘ ਤਹਿਸੀਲਦਾਰ, ਬੂਟਾ ਸਿੰਘ ਦੌਲਤਪੁਰ,ਰਵਦੀਪ ਸਿੰਘ ਸੰਘਾ,ਬਾਬਾ ਅਵਤਾਰ ਸਿੰਘ ਫੌਜੀ,ਗੁਰਨਾਮ ਸਿੰਘ ਜੀਦੜਾ ,ਜਸ ਪ੍ਰਤਾਪ ਸਿੰਘ ਰਾਜਾਵਾਲਾ, ਜਗਦੀਸ਼ ਛਾਬੜਾ ਮੋਗਾ,ਮਨਜਿੰਦਰ ਸਿੰਘ ਸੰਧੂ ਮੌਜਗੜ੍ਹ, ਪ੍ਰਿੰਸੀਪਲ ਪੂਰਨ ਸਿੰਘ ,ਸੁਖਵਿੰਦਰ ਸਿੰਘ ਸੁੱਖ ਜੌੜਾ,ਗੁਰਜੰਟ ਸਿੰਘ, ਸੁਖਜਿੰਦਰ ਸਿੰਘ ਕਾਕਾ ਬਲਖੰਡੀ ,ਕਰਨੈਲ ਸਿੰਘ ਮੇਲਕ,ਬਲਕਾਰ ਸਿੰਘ, ਅਮਰੀਕ ਸਿੰਘ ਛਾਬੜਾ ਪ੍ਰਧਾਨ ਪ੍ਰੈੱਸ ਕਲੱਬ, ਰਾਣਾ ਬਾਸੀ ਯੂਕੇ, ਕੁਲਵੰਤ ਸਿੰਘ ਬਘੇਲੇ ਵਾਲਾ ,ਜੁਗਰਾਜ ਸਿੰਘ ਵਿਰਕ, ਸੁਖਵਿੰਦਰ ਸਿੰਘ ਦਾਤੇ ਵਾਲਾ ,ਗੁਰਜੰਟ ਸਿੰਘ ਚਾਹਲ ਸੀਨੀਅਰ ਆਗੂ,ਮਹੰਤ ਸ਼ਿਵਰਾਓ ਸਿੰਘ, ਚਰਨਜੀਤ ਸਿੰਘ ਝੰਡਿਆਣਾ, ਜੋਗਿੰਦਰ ਸਿੰਘ ਗਿੱਲ ਰਣਜੀਤ ਭਾਊ ਨੈਸਲੇ, ਬਾਬਾ ਕੰਬਲੀ ਵਾਲਾ, ਹਰਭੁਵਿੰਦਰ ਸਿੰਘ ਲਾਡੀ ਬੁੱਟਰ, ਸੁਖਚੈਨ ਸਿੰਘ ਰਾਮੂਵਾਲੀਆ ਗੁਰਮੀਤ ਸਿੰਘ ਢਿੱਲੋਂ,ਗੁਰਭੇਜ ਸਿੰਘ ਮੁੰਡੀ ਜਮਾਲ, ਐਂਟੂ ਚੋਟੀਆਂ ,ਜਸਵਿੰਦਰ ਸਿੰਘ ,ਪ੍ਰਧਾਨ ਸੁਖਮੰਦਰ ਸਿੰਘ, ਹਰਚਰਨ ਸਿੰਘ ਗੁਰੂਸਰ ਮੱਦੋਕੇ ,ਗੁਰਸੇਵਕ ਸਿੰਘ ਸੰਨਿਆਸੀ, ਗੁਰਦੇਵ ਸਿੰਘ ਭੋਲਾ ਸਾਬਕਾ ਚੇਅਰਮੈਨ, ਲਖਵਿੰਦਰ ਸਿੰਘ ਨੈਸਲੇ,ਬੂਟਾ ਨਿੱਘ ਦੌਲਤਪੁਰਾ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਆਦਿ ਹਾਜ਼ਰ ਸਨ।