ਕੈਲੇਫੋਰਨੀਆ ,ਅਮਰੀਕਾ,2 ਜੁਲਾਈ (ਜਸ਼ਨ )ਮੋਗਾ ਜ਼ਿਲੇ ਦੇ ਹਲਕੇ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅੱਜ ਕੱਲ ਅਮਰੀਕਾ ਦੌਰੇ 'ਤੇ ਆਏ ਹੋਏ ਨੇ। ਪੰਜਾਬ ਲਈ ਹੇਜ ਰੱਖਦੇ ਕਾਕਾ ਲੋਹਗੜ੍ਹ ਵਲੋਂ ਪ੍ਰਵਾਸੀ ਪੰਜਾਬੀਆਂ ਨਾਲ ਪੰਜਾਬ ਦੀ ਬੇਹਤਰੀ ਲਈ ਵਿਚਾਰ ਚਰਚਾਵਾਂ ਦੇ ਦੌਰ ਜਾਰੀ ਨੇ। ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਇਕਬਾਲ ਸਮਰਾ (USA)
ਨੂੰ ਨਾਲ ਲੈਕੇ ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਸਮਰਾ ਨਾਲ ਮੁਲਾਕਾਤ ਕੀਤੀ ਗਈ। ਇਸ ਸਮੇਂ ਰਾਜਨੀਤਕ ਅਤੇ ਸਮਾਜਿਕ ਵਿਚਾਰਾਂ ਕਰਨ ਦੇ ਨਾਲ ਨਾਲ ਪੰਜਾਬ ਦੀ ਨਿਤ ਦਿਨ ਵਿਗੜ ਰਹੀ ਆਬੋ ਹਵਾ 'ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਬਿਜਲੀ ਅਤੇ ਸਿੰਚਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ ਤਾਂ ਕਿ ਸੂਬੇ ਵਿਚ ਅਣਐਲਾਨੇ ਬਿਜਲੀ ਕੱਟ ਨਾ ਲਗਾਉਣੇ ਪੈਣ ਅਤੇ ਖੇਤੀਬਾੜੀ ਅਤੇ ਘਰੇਲੂ ਵਰਤੋਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਅਮਰੀਕਾ ਵਾਂਗ ਸੂਰਜੀ ਊਰਜਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਵਾਸਤੇ ਮੀਹਂ ਦੇ ਪਾਣੀ ਦੀ ਸੰਭਾਲ ਲਈ ਪੰਚਾਇਤੀ ਥਾਵਾਂ ਤੇ ਛੱਪੜਾਂ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਓਹੀ ਸ਼ੁੱਧ ਪਾਣੀ ਖੇਤੀ ਲਈ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਛੱਪੜਾਂ ਨਾਲ ਇਕ ਤਾਂ ਸ਼ੁੱਧ ਪਾਣੀ ਧਰਤੀ ਵਿਚ ਜੀਰੇਗਾ ਦੂਜਾ ਪਾਣੀ ਛੱਪੜਾਂ ਵਿਚ ਸਮਾਉਣ ਨਾਲ ਹੜ੍ਹ ਦੀ ਸਥਿਤੀ ਨੂੰ ਸੰਭਾਲਣ ਵਿਚ ਸਹਾਇਤਾ ਮਿਲੇਗੀ। ਉਹਨਾਂ ਕਿਹਾ ਕਿ ਮੀਹਂ ਦੇ ਪਾਣੀ ਅਤੇ ਨਹਿਰੀ ਪਾਣੀ ਦੀ ਵਰਤੋਂ ਨਾਲ ਫ਼ਸਲਾਂ ਵਿਚ ਯੂਰੀਆ ਦੀ ਵਰਤੋਂ ਘਟੇਗੀ ਜਿਸ ਨਾਲ ਖੇਤੀ ਖਰਚੇ ਘਟਣਗੇ ।
ਇਸ ਸਮੇਂ ਉੱਘੇ ਟਰਾਂਸਪੋਰਟਰ ਰਾਜਾ ਤਖਾਣਵੱਧ, ਸੰਦੀਪ ਦੌਧਰ , ਸੁਖਦੇਵ ਲੋਹਗੜ੍ਹ ਅਤੇ ਇਕਬਾਲ ਸਿੰਘ ਸਮਰਾ ਦੇ ਪੁੱਤਰ ਅਮਨਦੀਪ ਸਿੰਘ ਸਮਰਾ,ਜਗਦੀਪ ਸਿੰਘ ਸਮਰਾ ਵੀ ਮੌਜੂਦ ਰਹੇ।
ਖ਼ਬਰਾਂ
ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਮਰੀਕਾ ਦੌਰੇ 'ਤੇ,ਪ੍ਰਵਾਸੀ ਪੰਜਾਬੀਆਂ ਨਾਲ ਪੰਜਾਬ ਦੀ ਬੇਹਤਰੀ ਲਈ ਵਿਚਾਰ ਚਰਚਾਵਾਂ ਦੇ ਦੌਰ ਜਾਰੀ
* ਕਾਂਗਰਸ ਦੀ ਸਰਕਾਰ ਆਉਣ ਤੇ ਅਮਰੀਕਾ ਵਾਂਗ ਸੂਰਜੀ ਊਰਜਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ: ਕਾਕਾ ਲੋਹਗੜ੍ਹ
2 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



