ਮੋਗਾ , 10 ਅਗਸਤ (ਜਸ਼ਨ ) ਮਿਸ਼ਨ ਫ਼ਤਿਹ 2027 ਤਹਿਤ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਹਲਕਾ ਧਰਮਕੋਟ ਦੇ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ ਹੈ। ਇਸ ਕੜੀ ਤਹਿਤ ਹਲਕਾ ਧਰਮਕੋਟ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਸਾਬਕਾ ਸਰਪੰਚ ਦਿਲਬਾਗ ਸਿੰਘ ਸਰਾਂ ਅਤੇ ਸਮੁੱਚੀ ਟੀਮ ਦੀ ਅਗਵਾਈ ਹੇਠ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੱਡਾ ਇਕੱਠ ਕਰ ਮੀਟਿੰਗ ਕੀਤੀ ਗਈ ਅਤੇ ਆਉਣ ਵਾਲੀਆਂ ਚੋਣਾਂ ਲਈ ਕਾਂਗਰਸੀ ਆਗੂ ਅਤੇ ਵਰਕਰ ਸਾਹਿਬਾਨ ਨੂੰ ਲਾਮਬੰਦ ਕੀਤਾ। ਮੀਟਿੰਗਾਂ ਦੌਰਾਨ ਸੋਹਣਾ ਖੇਲਾ ਜਲਾਲਾਬਾਦ, ਗੁਰਬੀਰ ਸਿੰਘ ਗੋਗਾ, ਜਸਮੱਤ ਸਿੰਘ ਮੱਤਾ, ਗੁਰਵਿੰਦਰ ਸਿੰਘ ਜਵੰਦਾ, ਕੈਪਟਨ ਸੁਰਜੀਤ ਸਿੰਘ, ਸਰਬਜੀਤ ਸਿੰਘ ਚੀਮਾ, ਲਾਡੀ ਚੀਮਾ, ਈਸ਼ਵਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਲਾਲ ਸਿੰਘ ਸਾਬਕਾ ਸਰਪੰਚ, ਸੇਵਕ ਸਿੰਘ, ਰਮਨਦੀਪ ਸਿੰਘ ਬਿੱਲਾ, ਅਕਾਸ਼ ਸਰਾਂ, ਗੁਰਜੰਟ ਸਿੰਘ ਨਸੀਰੇਵਾਲਾ, ਕੁਲਦੀਪ ਚੁੱਘਾ, ਸਾਹਿਬ ਸਿੰਘ ਸਰਾ, ਜਗਦੀਸ਼ ਸਿੰਘ, ਬਾਬਾ ਜਸਵੀਰ ਸਿੰਘ ਲੋਹਾਰਾ, ਗੁਰਪ੍ਰੀਤ ਸਿੰਘ ਢੀਂਡਸਾ, ਤਰਸੇਮ ਸਿੰਘ ਪ੍ਰਧਾਨ, ਕਲਵੰਤ ਸਿੰਘ ਕੰਤਾ, ਮੇਜਰ ਸਿੰਘ ਮੈਂਬਰ, ਤਰਸੇਮ ਸਿੰਘ, ਨਿੱਕਾ ਸਿੰਘ, ਲਵਪ੍ਰੀਤ ਭੋਪਾਲ, ਬਲਵੰਤ ਸਿੰਘ ਮੈਂਬਰ, ਬੂਟਾ ਸਿੰਘ ਪ੍ਰਧਾਨ, ਗੁਰਚਰਨ ਸਿੰਘ ਕਾਮਰੇਡ ਸਮੇਂਤ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਹਾਜ਼ਰ ਸਨ।