ਮੋਗਾ, 2 ਅਕਤੂਬਰ (ਜਸ਼ਨ ) ਕੁਲਦੀਪ ਸਿੰਘ ਵੈਦ ਸਾਬਕਾ ਡੀ.ਸੀ. ਮੋਗਾ ਸਬਕਾ ਐੱਮ. ਐੱਲ. ਏ. ਸਾਬਕਾ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਕੈਬਨਿਟ ਰੈਂਕ ਦਾ ਸਰੀ ਸ਼ਹਿਰ ਵਿਚ ਕੈਂਬਰੀਆ ਕਾਲਜ ਵਿਖੇ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਸਟੇਟ ਐਵਾਰਡੀ ਦਵਿੰਦਰ ਪਾਲ ਸਿੰਘ ਵੱਲੋਂ ਕੀਤਾ ਗਿਆ। ਕਾਲਜ ਦੇ ਚੇਅਰਮੈਨ ਜੇ.ਡੀ.ਕੌੜਾ ਅਤੇ ਐਮ.ਡੀ. ਵਰਨ ਕੌੜਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਦ ਦੇ ਆਉਣ ਨਾਲ ਸਾਡਾ ਮਾਣ ਵਧਿਆ ਹੈ। ਵੈਦ ਸਾਡੇ ਸ਼ਹਿਰ ਲੁਧਿਆਣਾ ਦੇ ਸਾਬਕਾ ਐੱਮ.ਐੱਲ.ਏ. ਹਨ ਅਤੇ ਸਾਡੇ ਇਲਾਕੇ ਦੇ ਹਰਮਨ ਪਿਆਰੇ ਆਗੂ ਹਨ। ਇੱਸ ਮੌਕੇ ਭੁਪਿੰਦਰ ਬਾਂਸਲ, ਗੁਰਲਾਲ ਸਿੰਘ ਅਤੇ ਸੰਦੀਪ ਸੂਦ ਜੋ ਵੈਦ ਦੇ ਕਲਾਸ ਫੈਲੋ ਹਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵੈਦ ਨੇ ਪੰਜਾਬੀ ਭਾਈਚਾਰੇ ਦੇ ਪੁਰਾਣੇ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਜੋ ਬੱਚੇ ਇੱਥੇ ਪੜਾਈ ਕਰਨ ਲਈ ਆਏ ਹਨ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਬੱਚੇ ਔਖੇ ਹਨ ਉਨ੍ਹਾਂ ਦੀ ਮਦਦ ਕੀਤੀ ਜਾਵੇ। ਅਖੀਰ ਵਿਚ ਵੈਦ ਨੇ ਕੈਂਬਰੀਆ ਕਾਲਜ ਦੇ ਪ੍ਰਬੰਧਕਾਂ ਜੇ. ਡੀ. ਕੌੜਾ ਅਤੇ ਵਰੁਣ ਕੌੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸੇਵਾ ਸਮਾਜ ਦੀ ਭਲਾਈ ਲਈ ਕੌੜਾ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਉਹ ਬੇ ਮਿਸਾਲ ਹੈ ਪਰਮਾਤਮਾ ਇਨਾਂ ਨੂੰ ਹੋਰ ਬਲ ਬਖਸ਼ੇ। ਅਖੀਰ ਵਿਚ ਐਮ.ਡੀ ਵਰੁਣ ਕੌੜਾ ਵਲੋਂ ਵੈਦ ਅਤੇ ਦਵਿੰਦਰ ਪਾਲ ਸਿੰਘ ਦਾ ਕਾਲਜ ਵਿਖੇ ਆਉਣ ਲਈ ਧੰਨਵਾਦ ਕੀਤਾ ਗਿਆ।