ਮੋਗਾ, 13 ਮਈ ( ਜਸ਼ਨ ) : ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਾ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਹੁਣ ਮੋਗਾ ਦੇ ਵਾਰਡ ਨੰ 8 ਤੋਂ ਚੋਣ ਨਹੀਂ ਲੜੇਗਾ ।
ਇਹ ਅਹਿਮ ਫੈਸਲਾ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਅਤੇ ਬੇਹੱਦ ਸਤਿਕਾਰਿਤ ਸ਼ਖ਼ਸੀਅਤ ਗੁਰਸੇਵਕ ਸਿੰਘ ਸਨਿਆਸੀ ਦੀ ਅਗਵਾਈ ਵਿਚ ਸਮਾਜ ਸੇਵਾ ਸੋਸਾਇਟੀ ਵਲੋਂ ਲਿਆ ਗਿਆ। ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਨੀ ਸੋਸਾਇਟੀ ਦੇ ਕੈਸ਼ੀਅਰ ਹਨ ਅਤੇ ਹੋਰਨਾਂ ਸੋਸਾਇਟੀ ਮੈਂਬਰਾਂ ਵਾਂਗ ਮਨੁੱਖਤਾ ਨੂੰ ਸਮਰਪਿਤ ਹੋ ਕੇ ਸੇਵਾ ਨਿਭਾ ਰਹੇ ਨੇ ਇਸ ਕਰਕੇ ਸੇਵਾ ਨੂੰ ਪਹਿਲ ਦਿੰਦਿਆਂ ਸੋਸਾਇਟੀ ਨੇ ਫੈਸਲਾ ਲਿਆ ਹੈ ਕਿ ਚਾਨੀ ਇਸ ਵਾਰ ਚੋਣ ਨਹੀਂ ਲੜਨਗੇ।
ਗੁਰਸੇਵਕ ਸਿੰਘ ਸਨਿਆਸੀ ਨੇ ਕਿਹਾ ਕਿ ਸੇਵਾ ਕਾਰਜ ਨਿਭਾਉਂਦਿਆਂ ਉਹਨਾਂ ਦਾ ਵਾਹ ਵਾਸਤਾ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਪੈਂਦਾ ਹੈ ਇਸ ਕਰਕੇ ਕਾਂਗਰਸ ,ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਬੀ ਜੇ ਪੀ ਆਦਿ ਸਾਰੀਆਂ ਪਾਰਟੀਆਂ ਦਾ ਉਹ ਸਤਿਕਾਰ ਕਰਦੇ ਨੇ ਪਰ ਸੇਵਾ ਨੂੰ ਪ੍ਰਣਾਈ ਸੋਸਾਇਟੀ ਨੇ ਸਰਬਸੰਤੀ ਨਾਲ ਫੈਸਲਾ ਕੀਤਾ ਹੈ ਕਿ ਬਲਜੀਤ ਸਿੰਘ ਚਾਨੀ ਨੂੰ ਵਾਰਡ ਨੰਬਰ 8 ਤੋਂ ਚੋਣ ਨਹੀਂ ਲੜਾਈ ਜਾਵੇਗੀ।
। ਸੋਸਾਇਟੀ ਵਲੋਂ ਭਾਵੇਂ ਇਹ ਫੈਸਲਾ ਲਿਆ ਗਿਆ ਹੈ ਪਰ ਸਿਆਸੀ ਮਾਹਰਾਂ ਦਾ ਮੰਨਣਾਂ ਹੈ ਕਿ ਇਸ ਫੈਸਲੇ ਦੇ ਦੂਰਰਸੀ ਸਿੱਟੇ ਹੋਣਗੇ।