ਮੋਗਾ, 17 ਅਗਸਤ (ਜਸ਼ਨ ) ਭਾਰਤੀ ਜਨਤਾ ਪਾਰਟੀ ਜ਼ਿਲਾ ਮੋਗਾ ਦੇ ਸਾਬਕਾ ਪ੍ਰਧਾਨ, ਸ਼੍ਰੀ ਮੁਕਤਸਰ ਸਾਹਿਬ ਜ਼ਿਲਾ ਦੇ ਸਾਬਕਾ ਸਹਿ ਪ੍ਰਭਾਰੀ ਅਤੇ ਐੱਸ.ਆਈ.ਆਰ ਲੋਕ ਸਭਾ ਫਰੀਦਕੋਟ ਦੇ ਇੰਚਾਰਜ ਵਿਨੇ ਸ਼ਰਮਾ ਨੂੰ ਪੰਜਾਬ ਭਾਜਪਾ ਵੱਲੋ ਵੱਖ-ਵੱਖ ਜ਼ਿਲ੍ਹਿਆਂ ਦੇ ਨਿਯੁਕਤ ਕੀਤੇ ਗਏ ਇੰਚਾਰਜ ਦੇ ਤਹਿਤ ਪਟਿਆਲਾ ਸ਼ਹਿਰੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੰਜਾਬ ਭਾਜਪਾ ਦੀ ਜਾਰੀ ਸੂਚੀ ਦੌਰਾਨ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤਹਿਤ ਭਾਜਪਾ ਦੇ ਸੂਬਾ ਮਹਾਮੰਤਰੀ ਅਨਿਲ ਸਰੀਨ ਵਲੋਂ ਵਿਨੇ ਸ਼ਰਮਾ ਨੂੰ ਪਟਿਆਲਾ ਸ਼ਹਿਰੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਵਿਨੇ ਸ਼ਰਮਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਯੁਵਾ ਮੋਰਚਾ ਦੇ ਪ੍ਰਧਾਨ, ਜ਼ਿਲਾ ਮਹਾਮੰਤਰੀ, ਕੌਸਲਰ, ਜ਼ਿਲਾ ਪ੍ਰਧਾਨ ਦੇ ਨਾਲ ਵਿਨੇ ਸ਼ਰਮਾ ਨੂੰ ਸਮੇਂ ਸਮੇਂ ’ਤੇ ਪੰਜਾਬ ਭਾਜਪਾ ਵੱਲੋ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ। ਕਿਸਾਨੀ ਅੰਦੋਲਨ ਸਮੇਂ ਜ਼ਿਲਾ ਪ੍ਰਧਾਨ ਵਿਨੇ ਸ਼ਰਮਾਂ ਪਾਰਟੀ ਦੇ ਨਾਲ ਚੱਟਾਨ ਵਾਂਗ ਖੜੇ ਰਹੇ। ਵਿਨੇ ਸ਼ਰਮਾਂ ਨੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਨਿਲ ਸਰੀਨ ਪ੍ਰਦੇਸ਼ ਮਹਾਮੰਤਰੀ ਅਤੇ ਸਮੂਹ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਸੌਂਪੀ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਸੰਗਠਨ ਦੀ ਮਜ਼ਬੂਤੀ ਲਈ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ।