ਮੋਗਾ, 3 ਅਕਤੂਬਰ (ਜਸ਼ਨ ) : ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਅਨਮੋਲ ਵੈਲਫੇਅਰ ਕਲੱਬ ਵੱਲੋਂ 11 ਅਕਤੂਬਰ ਤੋਂ 20 ਅਕਤੂਬਰ ਤੱਕ ਮਨਾਏ ਜਾ ਰਹੇ ਨਵਰਾਤਰਿਆਂ ਦੇ ਮੱਦੇਨਜ਼ਰ ਮਾਂ ਵੈਸ਼ਨੋ ਦੇਵੀ ਜੋਤ ਕਲੱਬ ਦਾ ਜਥਾ ਮਾਂ ਭਗਵਤੀ ਦੇ ਸ਼ਕਤੀ ਪੀਠ ਮਾਤਾ ਵੈਸ਼ਨੋ ਦੇਵੀ, ਮਹਾਮਾਇਆ ਦੇਵੀ ਅਤੇ ਭੈਰਵ ਬਾਬਾ ਦੀ ਪਾਵਨ ਜੋਤ ਲਿਆਉਣ ਲਈ ਜੰਮੂ-ਕਸ਼ਮੀਰ ਵਾਸਤੇ ਰਵਾਨਾ ਹੋਇਆ।ਜਥੇ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਸੀਮਾਂਤ ਗਰਗ, ਅਨਮੋਲ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਕੈਸ਼ੀਅਰ ਪ੍ਰਵੀਣ ਸਚਦੇਵਾ, ਸਕੱਤਰ ਵਿਵੇਕ ਮਜੀਠੀਆ, ਗੌਰਵ ਜਿੰਦਲ, ਅਕਸ਼ੈ ਗੁਲਾਟੀ, ਕਪਿਲ ਕਪੂਰ ਅਤੇ ਮੁਕੇਸ਼ ਕੁਮਾਰ ਨੇ ਪੂਜਾ-ਅਰਚਨਾ ਕਰਨ ਉਪਰੰਤ ਨਾਰੀਅਲ ਫੋੜਨ ਦੀ ਰਸਮ ਅਦਾ ਕੀਤੀ ਅਤੇ ਜਥੇ ਨੂੰ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ। ਇਸ ਮੌਕੇ ਜੋਤ ਕਲੱਬ ਦੇ ਮੁੱਖ ਸੇਵਾਦਾਰ ਕਪਿਲ ਕਪੂਰ, ਐਡਵੋਕੇਟ ਪ੍ਰਵੀਣ ਸਚਦੇਵਾ, ਹਰਿਚੰਦ ਸਿੰਗਲਾ ਅਤੇ ਰਾਕੇਸ਼ ਕੁਮਾਰ ਰੌਕੀ ਨੇ ਦੱਸਿਆ ਕਿ ਕਲੱਬ ਦਾ ਇਹ ਜਥਾ ਹਰ ਸਾਲ ਮਾਂ ਭਗਵਤੀ ਦੇ ਸ਼ਕਤੀ ਪੀਠਾਂ ਤੋਂ ਪਾਵਨ ਜੋਤੀਆਂ ਲੈ ਕੇ ਮੋਗਾ ਪਹੁੰਚਦਾ ਹੈ। ਨਵਰਾਤਰਿਆਂ ਦੀ ਸਮਾਪਤੀ ਮੌਕੇ 24 ਅਕਤੂਬਰ ਨੂੰ ਇਨ੍ਹਾਂ ਪਾਵਨ ਜੋਤੀਆਂ ਨੂੰ ਮੁੜ ਮਾਤਾ ਵੈਸ਼ਨੋ ਦੇਵੀ, ਮਾਤਾ ਮਹਾਮਾਇਆ ਦੇਵੀ ਅਤੇ ਭੈਰਵ ਨਾਥ ਦੇ ਦਰਬਾਰ ਜੰਮੂ-ਕਸ਼ਮੀਰ ਲਈ ਵਿਦਾਈ ਦਿੱਤੀ ਜਾਵੇਗੀ। ਇਸ ਮੌਕੇ ਭਗਤਜਨਾਂ ਵੱਲੋਂ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ ਗਿਆ। ਸਮਾਗਮ ਦੌਰਾਨ ਕਪਿਲ ਕਪੂਰ, ਐਡਵੋਕੇਟ ਪ੍ਰਵੀਣ ਸਚਦੇਵਾ, ਹਰਿਚੰਦ ਸਿੰਗਲਾ, ਰਾਕੇਸ਼ ਕੁਮਾਰ ਰੌਕੀ, ਰਾਘਵ ਗੁਪਤਾ, ਰਾਜੇਸ਼ ਧੀਮਾਨ ਕਾਕੂ, ਜਗਜੀਵ ਧੀਰ, ਰਾਜਿੰਦਰ ਢੰਡ, ਸ਼ਿਵ ਕੌੜਾ, ਜੁਗਿਆਨਸ, ਵਰੁਣ ਸਿੰਗਲਾ, ਅਸ਼ਵਨੀ ਕੁਮਾਰ ਪਿੰਟਾ, ਰਿਧਮ ਸਚਦੇਵਾ, ਸ਼ਿਵਮ ਕੁਮਾਰ, ਸਚਿਨ ਮੋਂਗਾ, ਸ਼ੁਭਮ ਗਰਗ, ਸੋਨੂੰ ਜੈਸਵਾਲ, ਵਿਕਾਸ ਸੇਠੀ, ਬੰਟੀ ਵਰਮਾ, ਜਿਸਨੂੰ ਕੁਮਾਰ, ਗੌਰਵ ਪੋਪਲੀ, ਸਾਹਿਲ ਪੋਪਲੀ, ਸ਼ਿਵਮ ਚੋਪੜਾ, ਵਿਨਾਇਕ ਅਰੋੜਾ, ਨਵਦੀਪ ਵਰਮਾ, ਸੋਨੂੰ ਜੈਸਵਾਲ, ਸੁਮਿਤ ਗਰਗ, ਸਚਿਨ ਮੋਂਗਾ ਸਮੇਤ ਵੱਡੀ ਗਿਣਤੀ ਵਿੱਚ ਭਗਤਜਨ ਹਾਜ਼ਰ ਸਨ।
ਫੋਟੋ ਕੈਪਸ਼ਨ: ਮੋਗਾ ਦੀ ਪੁਰਾਣੀ ਦਾਣਾ ਮੰਡੀ ਤੋਂ ਮਾਂ ਭਗਵਤੀ ਦੇ ਸ਼ਕਤੀ ਪੀਠ ਮਾਤਾ ਵੈਸ਼ਨੋ ਦੇਵੀ, ਮਹਾਮਾਇਆ ਦੇਵੀ ਅਤੇ ਭੈਰਵ ਬਾਬਾ ਦੀ ਪਾਵਨ ਜੋਤ ਲਿਆਉਣ ਲਈ ਮਾਂ ਵੈਸ਼ਨੋ ਦੇਵੀ ਜੋਤ ਕਲੱਬ ਦੇ ਜਥੇ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਡਾ. ਸੀਮਾਂਤ ਗਰਗ ਹਰੀ ਝੰਡੀ ਦੇ ਕੇ ਜੰਮੂ-ਕਸ਼ਮੀਰ ਲਈ ਰਵਾਨਾ ਕਰਦੇ ਹੋਏ।