ਮੋਗਾ,13 ਮਈ (ਨਿਸ਼ੀ ਮਨਚੰਦਾ)ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਕਾਂਗਰਸ ਪਰਿਵਾਰ ਦਿਨੋਂ ਦਿਨ ਵੱਡਾ ਹੋ ਰਿਹਾ ਹੈ।
ਅੱਜ ਵਿਧਾਨਸਭਾ ਹਲਕਾ ਮੋਗਾ ਵਾਰਡ ਨੰ 8 ਵਿੱਖੇ ਬਲਜੀਤ ਸਿੰਘ ਚਾਨੀ, ਸਾਬਕਾ ਮੇਅਰ ਨਗਰ ਨਿਗਮ ਮੋਗਾ ਨੂੰ ਜੀ ਆਇਆਂ ਆਖਦਿਆਂ ਅਤੇ ਕਾਂਗਰਸ ਪਰਿਵਾਰ ਦਾ ਹਿੱਸਾ ਬਣਨ ਤੇ ਉਨ੍ਹਾਂ ਮੁਬਾਰਕਬਾਦ ਦਿੱਤੀ। ਇਸ ਮੌਕੇ ਬਲਜੀਤ ਸਿੰਘ ਚਾਨੀ ਨੂੰ ਵਾਰਡ ਨੰ 8 ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ। ਮਾਲਵਿਕਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਜਾਣੂੰ ਹੋ ਗਏ ਹਨ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀ ਹਿਮਾਇਤੀ ਰਹੀ ਹੈ ਅਤੇ ਪੰਜਾਬ ਦਾ ਆਉਣ ਵਾਲਾ ਸੁਨਹਿਰੀ ਭਵਿੱਖ ਹੈ। ਇਸ ਮੌਕੇ ਬਹਾਦੁਰ ਸਿੰਘ ਗਿੱਲ , ਜਰਨੈਲ ਸਿੰਘ , ਗੋਗੀ ਦੌਧਰੀਆ , ਬਲਜਿੰਦਰ ਸਿੰਘ ਫਿੰਡੀ , ਮੇਹਰ ਸਿੰਘ ਰਾਮਾ , ਚਰਨਜੀਤ ਸਿੰਘ ਅਤੇ ਸੁਰਿੰਦਰ ਸਿੰਘ ਬਾਵਾ ਸੀਨੀਅਰ ਵਾਈਸ ਚੇਅਰਮੈਨ ਓ ਬੀ ਸੀ ਡਿਪਾਰਟਮੈਂਟ ਹਾਜਿਰ ਸਨ।
ਜਿਕਰਯੋਗ ਹੈ ਕਿ ਬਲਜੀਤ ਸਿੰਘ ਚਾਨੀ ਆਮ ਆਦਮੀ ਪਾਰਟੀ ਵਲੋਂ ਮੋਗਾ ਨਗਰ ਨਿਗਮ ਦਾ ਮੇਅਰ ਸੀ ਪਰ ਕੋਰੀਅਰ ਰਾਹੀਂ ਅਫੀਮ ਵਿਦੇਸ਼ ਭੇਜਣ ਦੇ ਮਾਮਲੇ ਨੂੰ ਰਫਾਦਫਾ ਕਰਵਾਉਣ ਦੌਰਾਨ ਪੈਸਿਆਂ ਦੇ ਲੈਣ-ਦੇਣ ਦੀ ਵੀਡੀਓ ਵਾਇਰਲ ਹੋਣ ਤੇ ਚਾਨੀ ਨੂੰ ਅਸਤੀਫ਼ਾ ਦੇਣਾ ਪਿਆ ਸੀ ਬੇਸ਼ੱਕ ਉਹਨਾਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ । ਉਸ ਦੇ ਕਾਂਗਰਸ ‘ਚ ਸ਼ਾਮਿਲ ਹੋਣ ਨਾਲ ਨਿਸ਼ਚੈ ਹੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਕਿਉਂਕਿ ਚਾਨੀ ਸਮਾਜ ਸੇਵਾ ਖੇਤਰ ਵਿੱਚ ਵੱਡਾ ਨਾਮ ਹੈ।