ਮੋਗਾ, 27 ਮਈ (ਜਸ਼ਨ ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ
ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ
ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ
ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦਾ 12ਵੀ ਕਲਾਸ ਦਾ ਵਿਦਿਆਰਥੀ ਨੇ ਪ੍ਰੀ-ਨੈਸ਼ਨਲ ਲੈਵਲ ਸ਼ੂਟਿੰਗ
ਮਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ
ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ
135ਵੀਂ ਇੰਡੀਆ ਓਪਨ ਕੰਪੀਟੀਸ਼ਨ ਇਨ ਰਾਈਫਲ ਐਂਡ ਪਿਸਟਲ (ਐਨ.ਆਰ.) ਈਵੇਂਟ-2026
ਚੈਂਪਿਅਨਸ਼ਿਪ ਦੇਹਰਾਦੂਨ (ੳੱਤਰਾਖੰਡ) ਵਿਖੇ ੧੫ ਮਈ ਨੂੰ ਸ਼ੁਰੂ ਹੋਈ ਸੀ। ਇਸ ਚੈਂਪਿਅਨਸ਼ਿਪ
ਦੌਰਾਨ 10 ਮੀਟਰ ਪੀਪ ਸਾਈਟ ਏਅਰ ਰਾਈਫਲ ਮੁਕਾਬਲਿਆਂ ਵਿੱਚ ਜਸਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ
ਕਰਦਿਆਂ ਨੈਸ਼ਨਲ ਲੈਵਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਉਹਨਾਂ ਅੱਗੇ ਦੱਸਿਆ ਕਿ ਜਸਪ੍ਰੀਤ ਸਿੰਘ
ਨੇ 400 ਵਿੱਚੋਂ 386.4 ਦਾ ਸਕੋਰ ਹਾਸਿਲ ਕੀਤਾ ਅਤੇ ਨੈਸ਼ਨਲ ਲੈਵਲ ਮੁਕਾਬਲਿਆਂ ਵਿੱਚ ਆਪਣੀ ਥਾਂ ਪੱਕੀ
ਕੀਤੀ। ਉਹਨਾਂ ਅੱਗੇ ਦੱਸਿਆ ਕਿ ਇਸ ਚੈਂਪਿਅਨਸ਼ਿਪ ਵਿੱਚ ਭਾਰਤ ਦੇ ਹਰ ਸੂਬੇ ਤੋਂ ਖਿਡਾਰੀਆਂ ਨੇ
ਹਿੱਸਾ ਲਿਆ।ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਪ੍ਰਿੰਸੀਪਲ ਮੈਡਮ ਨੇ ਜਸਪ੍ਰੀਤ ਸਿੰਘ ਨੂੰ ਸਟੇਜ਼ ਤੇ
ਬੁਲਾ ਕੇ ਸਨਮਾਨਿਤ ਕੀਤਾ। ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ
ਜਸਪ੍ਰੀਤ ਸਿੰਘ ਅਤੇ ਉਹਨਾਂ ਦੇ ਕੋਚ ਹਰਜੀਤ ਸਿੰਘ ਨੂੰ ਵਧਾਈ ਦਿੱਤੀ।

ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀ ਦੀ ਸਖਤ ਮਿਹਨਤ ਅਤੇ ਕੋਚ ਹਰਜੀਤ ਸਿੰਘ ਦੀ
ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ
ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ
ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ
ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਸਮੂਹ ਸਟਾਫ ਅਤੇ
ਵਿਦਿਆਰਥੀ ਮੌਜੂਦ ਸਨ।